ਚੰਡੀਗੜ੍ਹ: ਆਪਣੀ ਮੈਨੇਜਮੈਂਟ, ਪ੍ਰਸ਼ਾਸਨਿਕ ਹਰਕਤਾਂ ਤੇ ਸਾਫ਼-ਸਫ਼ਾਈ ਨੂੰ ਲੈ ਕੇ ਮਸ਼ਹੂਰ ਚੰਡੀਗੜ੍ਹ ਵਿੱਚ ਕਾਨੂੰਨ ਦੀਆਂ ਧੱਜੀਆਂ ਉਡਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸੈਕਟਰ 17 ਦੀ ਮਲਟੀਲੈਵਲ ਪਾਰਕਿੰਗ ਵਿੱਚ NO PARKING ਵਾਲੀ ਥਾਂ 'ਤੇ ਚੰਡੀਗੜ੍ਹ ਪ੍ਰਸ਼ਾਸਨ ਦੀ ਬਲੈਰੋ ਗੱਡੀ ਖੜ੍ਹੀ ਹੋਈ ਨਜ਼ਰ ਆਈ। ਗੱਡੀ 'ਤੇ ਚੰਡੀਗੜ੍ਹ ਪ੍ਰਸ਼ਾਸਨ ਦੀ ਪਲੇਟ ਤੇ ਚੰਡੀਗੜ੍ਹ ਦਾ ਹੀ ਨੰਬਰ ਲੱਗਿਆ ਹੋਇਆ ਸੀ।
ਚੰਡੀਗੜ੍ਹ ਪ੍ਰਸ਼ਾਸਨ ਹੀ ਉਡਾ ਰਿਹੈ ਕਾਨੂੰਨ ਦੀ ਧੱਜੀਆਂ, No ਪਾਰਕਿੰਗ ਤੇ ਫੁੱਟਪਾਥ ਤੇ ਖੜ੍ਹੀਆਂ ਸਰਕਾਰੀ ਗੱਡੀਆਂ - administration parks car at NO parking
ਸਿਟੀ ਬਿਊਟੀਫੁੱਲ ਚੰਡੀਗੜ੍ਹ ਆਪਣੀ ਮੈਨੇਜਮੈਂਟ ਪ੍ਰਸ਼ਾਸਨਿਕ ਹਰਕਤਾਂ ਤੇ ਸਾਫ਼-ਸਫ਼ਾਈ ਨੂੰ ਲੈ ਕੇ ਮਸ਼ਹੂਰ ਹੈ। ਉੱਥੇ ਹੀ ਚੰਡੀਗੜ੍ਹ ਦੇ ਸੈਕਟਰ 17 ਵਿੱਚ ਸਥਿਤ ਮਲਟੀਲੈਵਲ ਪਾਰਕਿੰਗ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਲੁਧਿਆਣਾ ਦੇ ਗੱਦਾ ਸਟੋਰ 'ਚ ਲੱਗੀ ਅੱਗ, ਇੱਕ ਦੀ ਮੌਤ
ਚੰਡੀਗੜ੍ਹ ਪ੍ਰਸ਼ਾਸਨ ਦੀ ਗੱਡੀ ਨੋ ਪਾਰਕਿੰਗ ਜ਼ੋਨ ਤੇ ਪੈਦਲ ਚੱਲਣ ਵਾਲੇ ਫੁੱਟਪਾਥ 'ਤੇ ਘੰਟਿਆਂ ਖੜ੍ਹੀ ਰਹੀ। ਇਸ ਦੀ ਨਾਕਾਮੀ ਟ੍ਰੈਫ਼ਿਕ ਪੁਲਿਸ ਚੰਡੀਗੜ੍ਹ ਤੇ ਨਗਰ ਨਿਗਮ ਦੋਹਾਂ ਦੀ ਸਾਬਿਤ ਹੁੰਦੀ ਹੈ। ਦਰਅਸਲ ਸੈਕਟਰ 17 ਵਿੱਚ ਮਲਟੀਲੈਵਲ ਪਾਰਕਿੰਗ ਇਸ ਕਰਕੇ ਬਣਾਈ ਗਈ ਸੀ ਕਿ ਗੱਡੀਆਂ ਦੀ ਪਾਰਕਿੰਗ ਨੂੰ ਲੈ ਕੇ ਕੋਈ ਵੀ ਮੁਸ਼ਕਿਲ ਖੜ੍ਹੀ ਨਾ ਹੋਵੇ। ਉੱਥੇ ਹੀ ਵੱਧ ਰੇਟ ਕਾਰਨ ਆਰਿਆ ਟੋਲ ਤੋਂ ਵੀ ਪਹਿਲਾਂ ਠੇਕਾ ਰੱਦ ਕਰਕੇ ਨਗਰ ਨਿਗਮ ਨੂੰ ਦੇ ਦਿੱਤਾ ਗਿਆ ਸੀ, ਪਰ ਕਾਨੂੰਨ ਵਿੱਚ ਨਾ ਰਹਿਣਾ ਚੰਡੀਗੜ੍ਹ ਦੇ ਪ੍ਰਸ਼ਾਸਨ ਨੂੰ ਸ਼ੋਭਾ ਨਹੀਂ ਦੇ ਰਿਹਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕੀਤੀ ਜਾਵੇਗੀ ਜਾਂ ਫਿਰ ਇਸੇ ਤਰ੍ਹਾਂ ਹੀ ਪ੍ਰਸ਼ਾਸਨ ਦੀਆਂ ਧੱਜੀਆਂ ਉਡਾਈਆਂ ਜਾਣਗੀਆਂ?