ਪੰਜਾਬ

punjab

ETV Bharat / city

ਚੰਡੀਗੜ੍ਹ ਪ੍ਰਸ਼ਾਸਨ ਨੇ 9ਵੀਂ ਤੇ 11ਵੀਂ ਦੇ ਨਤੀਜਿਆਂ ਦਾ ਕੀਤਾ ਐਲਾਨ - Chandigarh administration announces

ਚੰਡੀਗੜ੍ਹ ਪ੍ਰਸ਼ਾਸਨ ਨੇ 9ਵੀਂ ਤੇ 11ਵੀਂ ਦੇ ਨਤੀਜੇ ਐਲਾਨ ਦਿੱਤੇ ਹਨ। ਵਿਦਿਆਰਥੀਆਂ ਨੂੰ ਉਨ੍ਹਾਂ ਦਾ ਰਿਜ਼ਲਟ ਪ੍ਰਸ਼ਾਸਨ ਦੀ ਵੈੱਬਸਾਈਟ, ਵਾਟਸਐਪ ਮੈਸੇਜ ਤੇ ਈਮੇਲ ਰਾਹੀਂ ਦੱਸਿਆ ਜਾ ਰਿਹਾ ਹੈ।

ਚੰਡੀਗੜ੍ਹ ਪ੍ਰਸ਼ਾਸਨ ਨੇ 9ਵੀਂ ਤੇ 11ਵੀਂ ਦੇ ਨਤੀਜੇ ਐਲਾਨ
ਚੰਡੀਗੜ੍ਹ ਪ੍ਰਸ਼ਾਸਨ ਨੇ 9ਵੀਂ ਤੇ 11ਵੀਂ ਦੇ ਨਤੀਜੇ ਐਲਾਨ

By

Published : Apr 21, 2020, 10:20 AM IST

ਚੰਡੀਗੜ੍ਹ: ਸਥਾਨਕ ਪ੍ਰਸ਼ਾਸਨ ਵੱਲੋਂ ਸਰਕਾਰੀ ਸਕੂਲਾਂ ਦੇ 9ਵੀਂ ਤੇ 11ਵੀਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਜਿੱਥੇ 9ਵੀਂ ਦੀ ਇਸ ਸੈਸ਼ਨ ਦੀ ਪਾਸ ਫੀਸਦ 72.2 ਰਹੀ ਤੇ ਉਥੇ 11ਵੀਂ ਦੀ ਪਾਸ ਫੀਸਦ 95.5 ਰਹੀ। ਜਿਨ੍ਹਾਂ ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ, ਉਨ੍ਹਾਂ ਨੂੰ ਇੱਕ ਹੋਰ ਸਪੈਸ਼ਲ ਚਾਂਸ ਦਿੱਤਾ ਜਾਵੇਗਾ। ਉਨ੍ਹਾਂ ਬਚਿਆਂ ਦਾ 15 ਮਈ ਨੂੰ ਸਕੂਲ ਵੱਲੋਂ ਇੱਕ ਪੇਪਰ ਲਿਆ ਜਾਵੇਗਾ।

ਵਿਦਿਆਰਥੀਆਂ ਨੂੰ ਉਨ੍ਹਾਂ ਦਾ ਰਿਜ਼ਲਟ ਪ੍ਰਸ਼ਾਸਨ ਦੀ ਵੈੱਬਸਾਈਟ, ਵਾਟਸਐਪ ਮੈਸੇਜ ਤੇ ਈਮੇਲ ਰਾਹੀਂ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕੰਪਾਰਟਮੈਂਟ ਦੇਣ ਵਾਲੇ ਵਿਦਿਆਰਥੀਆਂ ਦੇ ਲਈ ਡੇਟਸ਼ੀਟ ਵੀ ਨਾਲ ਭੇਜੀ ਗਈ ਹੈ। ਜ਼ਿਕਰਖ਼ਾਸ ਹੈ ਕਿ ਕੋਰੋਨਾ ਵਾਇਰਸ ਕਾਰਨ ਦੇਸ਼ ਭਰ 'ਚ ਲੌਕਡਾਊਨ ਕੀਤਾ ਗਿਆ ਹੈ। ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ ਵਧਦੇ ਹੋਏ ਮਾਮਲਿਆਂ ਨੂੰ ਵੇਖਦੇ ਹੋਏ ਕਰਫਿਊ ਲਗਾ ਦਿੱਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।

ABOUT THE AUTHOR

...view details