ਚੰਡੀਗੜ੍ਹ: ਸ਼ਹੀਦਾਂ ਦੇ ਸਰਤਾਜ਼ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚੰਡੀਗੜ੍ਹ ਪ੍ਰਸ਼ਾਸਨ (Chandigarh administration) ਵਲੋਂ ਵੱਡਾ ਫੈਸਲਾ ਲਿਆ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਵਲੋਂ 3 ਜੂਨ ਨੂੰ ਸਾਰੇ ਸਰਕਾਰੀ ਦਫ਼ਤਰਾਂ ਦੇ ਨਾਲ-ਨਾਲ ਬੈਂਕ/ਵਪਾਰਕ ਅਦਾਰਿਆਂ ਵਿੱਚ ਜਨਤਕ ਛੁੱਟੀ (public holiday) ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ:ਜੇਲ੍ਹ ’ਚ ਕੈਦੀਆਂ ਦੇ ਦੋ ਧੜਿਆਂ ਦੀ ਖੂਨੀ ਝੜਪ, ਪੁਲਿਸ ਨੂੰ ਪਈਆਂ ਭਾਜੜਾਂ !
ਗੌਰਤਲਬ ਹੈ ਕਿ ਛੁੱਟੀ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਪਰ ਇਸਨੂੰ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ (Negotiable Instruments Act) ਤਹਿਤ ਛੁੱਟੀ ਘੋਸ਼ਿਤ ਕਰ ਦਿੱਤਾ ਗਿਆ ਹੈ।
ਪ੍ਰਸ਼ਾਸਨ ਦੇ ਗ੍ਰਹਿ ਸਕੱਤਰ ਨਿਤਿਨ ਕੁਮਾਰ ਯਾਦਵ ਨੇ ਇਹ ਹੁਕਮ ਜਾਰੀ ਕੀਤਾ ਹੈ। ਪ੍ਰਸ਼ਾਸਨ ਨੇ 15 ਦਸੰਬਰ, 2021 ਦੇ ਨੋਟੀਫਿਕੇਸ਼ਨ ਵਿੱਚ ਅੰਸ਼ਕ ਬਦਲਾਅ ਕਰਦੇ ਹੋਏ 3 ਜੂਨ ਨੂੰ ਸਰਕਾਰੀ ਛੁੱਟੀ ਘੋਸ਼ਿਤ ਕੀਤਾ ਹੈ।
ਇਹ ਵੀ ਪੜ੍ਹੋ:ਟੈਟੂ ਦੀ ਦੁਕਾਨ 'ਤੇ ਮੂਸੇਵਾਲਾ ਦੇ ਫੈਨਸ ਦੀ ਲੱਗੀ ਭੀੜ , ਹਰ ਕੋਈ ਬਣਵਾਉਣਾ ਚਾਹੁੰਦਾ ਹੈ ਮੂਸਾਵਾਲਾ ਦਾ ਟੈਟੂ