ਚੰਡੀਗੜ੍ਹ: ਚੰਡੀਗੜ੍ਹ ਵਿਚ ਇਕ ਠੱਗੀ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿਚ ਨਾਈਜੀਰੀਅਨ ਲੜਕੀ ਚੰਦਾ ਨਾਮ ਦੀ ਲੜਕੀ ਬਣ ਕੇ ਸੋਸ਼ਲ ਮੀਡੀਆ ਉੱਤੇ ਚੈਟ ਕਰਕੇ ਲੋਕਾਂ ਤੋਂ ਲੱਖਾਂ ਰੁਪਏ ਠੱਗਦੀ ਸੀ।ਚੰਦਾ ਨਾਮ ਦੀ ਲੜਕੀ ਨੂੰ ਜਨਵਰੀ ਵਿਚ ਚੰਡੀਗੜ੍ਹ ਪੁਲਿਸ ਨੇ ਗ੍ਰੇਟਰ ਨੋਇਡਾ ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਪਿੱਛਲੇ ਤਿੰਨ ਮਹੀਨੇ ਤੋਂ ਜੇਲ੍ਹ ਬੰਦ ਹੈ।ਹੁਣ ਉਸ ਨੇ ਕੋਰਟ ਵਿਚ ਜ਼ਮਾਨਤ ਦੀ ਅਰਜ਼ੀ ਦਿੱਤੀ ਸੀ।ਪਰ ਕੋਰਟ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਮਾਨਤ ਦੀ ਅਰਜ਼ੀ ਖਾਰਿਜ ਕਰ ਦਿੱਤੀ ਹੈ।
ਇਸ ਦੀ ਸ਼ਿਕਾਇਤ ਕਰਤਾ ਸਾਧੂ ਸਿੰਘ ਨੇ ਦੱਸਿਆ ਹੈ ਕਿ ਉਸ ਨੂੰ ਚੰਦਾ ਨਾਮ ਦੀ ਮਹਿਲਾ ਨੇ ਸੋਸ਼ਲ ਮੀਡੀਆ ਉੱਤੇ ਮੈਸੇਜ ਭੇਜਿਆ ਅਤੇ ਫਿਰ ਉਨ੍ਹਾਂ ਦੀ ਵਾਟਸ ਐਪ ਉੱਤੇ ਗੱਲ ਹੋਣ ਲੱਗੀ।ਇਸ ਦੌਰਾਨ ਚੰਦਾ ਨੇ ਦੱਸਿਆ ਹੈ ਕਿ ਉਹ ਯੂ ਕੇ ਦੀ ਰਹਿਣ ਵਾਲੀ ਹੈ ਅਤੇ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ।ਉਸ ਦੇ ਪਤੀ ਨੇ ਕੋਲ ਕਾਫ਼ੀ ਧਨ ਦੌਲਤ ਸੀ ਜੋ ਹੁਣ ਉਸ ਦੇ ਕੋਲ ਆ ਗਈ ਹੈ ਅਤੇ ਉਹ ਗ਼ਰੀਬ ਲੋਕਾਂ ਵਿਚ ਵੰਡਣਾ ਚਾਹੁੰਦੀ ਹੈ।ਚੰਦਾ ਨੇ ਮੈਸੇਜ ਵਿਚ ਇਹ ਵੀ ਕਿਹਾ ਕਿ ਉਹ ਕੋਰੀਅਰ ਦੁਆਰਾ ਕਾਫ਼ੀ ਪੈਸੇ ਭੇਜ ਰਹੀ ਹੈ ਅਤੇ ਉਹ ਦਿੱਲੀ ਤੋਂ ਪੇਮੈਂਟ ਲੈ ਲਵੇ।