ਚੰਡੀਗੜ੍ਹ:ਕੋਰੋਨਾ ਦੇ ਕਹਿਰ(Coronavirus) ਤੋਂ ਬਚਾਉਣ ਦੇ ਲਈ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਵੈਕਸੀਨ ਲਗਾਉਣ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਵੱਖ ਵੱਖ ਸੰਸਥਾਵਾਂ ਵੱਲੋਂ ਵੀ ਲੋਕਾਂ ਨੂੰ ਵੈਕਸੀਨ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦੇ ਚੰਡੀਗੜ੍ਹ ਦਾ ਰਹਿਣ ਵਾਲਾ ਚਾਕ ਆਰਟਿਸਟ ਬਲਰਾਜ ਵੱਲੋਂ ਅਨੋਖੇ ਢੰਗ ਨਾਲ ਲੋਕਾਂ ਨੂੰ ਵੈਕਸੀਨ(Vaccine) ਲਵਾਉਣ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਬਲਰਾਜ ਨੇ ਆਪਣੀ ਕਲਾ ਦੇ ਜਰੀਏ ਚਾਕ ਨਾਲ 'Get vaccinated be safe ' ਨਾਂ ਦਾ ਸਲੋਗਨ ਕੀਤਾ ਹੈ। ਇਸਦੇ ਨਾਲ ਹੀ ਵੈਕਸੀਨ ਮੌਕੇ ਇਸਤੇਮਾਲ ਹੋਣ ਵਾਲੀ ਸਰਿੰਜ, ਵੈਕਸੀਨ ਅਤੇ ਮੈਡੀਕਲ ਸਟਾਫ ਵੀ ਬਣਾਇਆ ਹੈ।
Chalk Artist: ਕਲਾਕਾਰ ਨੇ ਆਪਣੇ ਅਨੋਖੇ ਅੰਦਾਜ ਨਾਲ ਲੋਕਾਂ ਨੂੰ ਕੀਤਾ ਜਾਗਰੂਕ - ਕੋਰੋਨਾ ਵੈਕਸੀਨ
ਚਾਕ ਆਰਟਿਸਟ ਬਲਰਾਜ ਜਿਨ੍ਹਾਂ ਨੇ ਆਪਣੀ ਕਲਾ ਰਾਹੀ ਲੋਕਾਂ ਨੂੰ ਵੈਕਸੀਨ(Vaccine) ਲਗਵਾਉਣ ਦੇ ਲਈ ਪ੍ਰੇਰਿਤ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਖੁਦ ਵੀ ਕੋਰੋਨਾ ਵੈਕਸੀਨ(Corona Vaccine) ਦੀਆਂ ਦੋਵੇ ਡੋਜ ਲਗਵਾ ਚੁੱਕੇ ਹਨ।
ਇਸ ਸਬੰਧ ‘ਚ ਆਰਟਿਸਟ ਬਲਰਾਜ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਸਨੇ ਕੋਰੋਨਾ ਯੋਧਾ ਤੋਂ ਲੈ ਕੇ ਵੱਖ-ਵੱਖ ਸ਼ਖਸੀਅਤਾਂ ਨੂੰ ਆਪਣੀ ਕਲਾ ਦੇ ਜਰੀਏ ਲੋਕਾਂ ਸਾਹਮਣੇ ਪੇਸ਼ ਕਰ ਚੁੱਕੇ ਹਨ। ਬਲਰਾਜ ਨੇ ਦੱਸਿਆ ਕਿ ਉਨ੍ਹਾਂ ਨੇ ਖੁਦ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ ਲਗਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਇਹ ਹਰ ਕਿਸੇ ਲਈ ਜਰੂਰੀ ਹੈ ਕਿ ਵੈਕਸੀਨ ਲਗਾਈ ਜਾਵੇ ਜਿਸ ਕਾਰਨ ਉਨ੍ਹਾਂ ਨੇ ਆਪਣੀ ਕਲਾ ਦਾ ਇਸਤੇਮਾਲ ਕਰਕੇ ਲੋਕਾਂ ਨੂੰ ਇਸ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ।
ਇਹ ਵੀ ਪੜੋ: ਜੂਨ 1984: ਖੂਨੀ ਸਾਕੇ ਨੂੰ ਦਰਸਾਉਂਦੀ ਜਲਦ ਬਣੇਗੀ ਡਾਕੂਮੈਂਟਰੀ: ਜਥੇਦਾਰ ਅਕਾਲ ਤਖ਼ਤ ਸਾਹਿਬ