ਪੰਜਾਬ

punjab

ETV Bharat / city

ਸਰਵਣ ਧੀ ਜੋਤੀ ਨੂੰ CFI ਦੇਵੇਗੀ 20 ਹਜ਼ਾਰ ਰੁਪਏ ਮਹੀਨਾ: ਪਰਮਿੰਦਰ ਢੀਂਡਸਾ - ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ

ਪਰਮਿੰਦਰ ਸਿੰਘ ਢੀਂਡਸਾ ਨੇ ਜੋਤੀ ਕੁਮਾਰੀ ਵੱਲੋਂ 1200 ਕਿਲੋਮੀਟਰ ਸਾਈਕਲ ਚਲਾਉਣ ਵਾਲੀ ਘਟਨਾ ਨੂੰ ਅਫਸੋਸ ਜਨਕ ਦੱਸਿਆ ਹੈ। ਦੀਂਡਸਾ ਨੇ ਕਿਹਾ ਕਿ ਜੋਤੀ ਕੁਮਾਰੀ ਲਈ ਸਾਈਕਲਿੰਗ ਫੈਡਰੇਸ਼ਨ ਵੱਲੋਂ ਨਵੇਂ ਰਾਹ ਖੋਲ੍ਹ ਦਿੱਤੇ ਗਏ ਹਨ।

ਸਾਈਕਲ 'ਤੇ 1200 ਕਿਲੋਮੀਟਰ ਤੈਅ ਕਰਨ ਜੋਤੀ ਨੂੰ CFI ਦਵੇਗੀ 20 ਹਜ਼ਾਰ ਮਹੀਨਾ: ਪਰਮਿੰਦਰ ਢੀਂਡਸਾ
ਸਾਈਕਲ 'ਤੇ 1200 ਕਿਲੋਮੀਟਰ ਤੈਅ ਕਰਨ ਜੋਤੀ ਨੂੰ CFI ਦਵੇਗੀ 20 ਹਜ਼ਾਰ ਮਹੀਨਾ: ਪਰਮਿੰਦਰ ਢੀਂਡਸਾ

By

Published : May 23, 2020, 6:00 PM IST

ਚੰਡੀਗੜ੍ਹ: ਗੁਰੂਗ੍ਰਾਮ ਤੋਂ ਦਰਭੰਗਾ ਤੱਕ ਸਾਈਕਲ 'ਤੇ ਆਪਣੇ ਬਿਮਾਰ ਪਿਤਾ ਨੂੰ ਲੈ ਕੇ ਜਾਣ ਵਾਲੀ ਜੋਤੀ ਦੇ ਚਰਚੇ ਦੁਨੀਆ ਭਰ ਵਿੱਚ ਹੋ ਰਹੇ ਹਨ। ਅੱਠ੍ਹਵੀਂ ਕਲਾਸ ਵਿੱਚ ਪੜ੍ਹਨ ਵਾਲੀ 15 ਸਾਲ ਦੀ ਜੋਤੀ ਕੁਮਾਰੀ ਨੇ 7 ਦਿਨਾਂ ਵਿੱਚ 1200 ਕਿਲੋਮੀਟਰ ਸਾਈਕਲ ਚਲਾ ਆਪਣੇ ਪਿਤਾ ਨੂੰ ਲੈ ਕੇ ਘਰ ਪਹੁੰਚੀ। ਜੋਤੀ ਦੀ ਹਿੰਮਤ ਨੂੰ ਸਲਾਮ ਕਰਦੇ ਹੋਏ ਪਿੰਡ ਦੀ ਪੰਚਾਇਤ ਸਣੇ ਕਈ ਸੰਸਥਾਵਾਂ ਨੇ ਸਨਮਾਨ ਕੀਤਾ ਹੈ। ਇਨ੍ਹਾਂ ਹੀ ਨਹੀਂ ਇਵਾਂਕਾ ਟਰੰਪ ਨੇ ਵੀ ਜੋਤੀ ਕੁਮਾਰੀ ਦੀ ਟਵੀਟ ਕਰ ਤਾਰੀਫ਼ ਕੀਤੀ ਹੈ।

ਸਾਈਕਲ 'ਤੇ 1200 ਕਿਲੋਮੀਟਰ ਤੈਅ ਕਰਨ ਜੋਤੀ ਨੂੰ CFI ਦਵੇਗੀ 20 ਹਜ਼ਾਰ ਮਹੀਨਾ: ਪਰਮਿੰਦਰ ਢੀਂਡਸਾ

ਇਸ ਹਿੰਮਤ ਤੋਂ ਬਾਅਦ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਨੇ ਅਗਲੇ ਮਹੀਨੇ ਜੋਤੀ ਨੂੰ ਟਰਾਇਲ ਦੇ ਲਈ ਸੱਦਾ ਭੇਜਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਦੇਸ਼ ਭਰ ਦੇ ਵਿੱਚੋਂ ਅਜਿਹੇ ਟੈਲੈਂਟ ਨੂੰ ਸਾਈਕਲਿੰਗ ਫੈਡਰੇਸ਼ਨ ਲੱਭ ਕੇ ਇੰਸਟੀਚਿਊਟ ਵਿੱਚ ਭਰਤੀ ਕਰਦਾ ਹੈ ਅਤੇ ਇਸ ਦੀ ਟ੍ਰੇਨਿੰਗ ਤੋਂ ਲੈ ਕੇ ਰਹਿਣ-ਸਹਿਣ ਅਤੇ ਜੋਤੀ ਨਾਲ ਆਏ ਇੱਕ ਕੇਅਰ ਟੇਕਰ ਦਾ ਪੂਰਾ ਖਰਚਾ ਸਰਕਾਰ ਜਾ ਫੈਡਰੇਸ਼ਨ ਚੁੱਕਦੀ ਹੈ।

ਪਰਮਿੰਦਰ ਸਿੰਘ ਢੀਂਡਸਾ ਨੇ ਜੋਤੀ ਕੁਮਾਰੀ ਵੱਲੋਂ 1200 ਕਿਲੋਮੀਟਰ ਸਾਈਕਲ ਚਲਾਉਣ ਵਾਲੀ ਘਟਨਾ ਨੂੰ ਅਫਸੋਸ ਜਨਕ ਦੱਸਿਆ ਹੈ। ਦੀਂਡਸੀ ਨੇ ਕਿਹਾ ਕਿ ਜੋਤੀ ਕੁਮਾਰੀ ਲਈ ਸਾਈਕਲਿੰਗ ਫੈਡਰੇਸ਼ਨ ਵੱਲੋਂ ਨਵੇਂ ਰਾਹ ਖੋਲ੍ਹ ਦਿੱਤੇ ਗਏ ਹਨ। ਲੌਕਡਾਊਨ ਖੁੱਲ੍ਹਣ ਤੋਂ ਬਾਅਦ ਜੋਤੀ ਦੇ ਫੈਡਰੇਸ਼ਨ ਦੇ ਪੈਰਾਮੈਟ ਮੁਤਾਬਕ ਟਰਾਇਲ ਕਰਵਾਏ ਜਾਣਗੇ ਅਤੇ ਸਰਕਾਰ ਦੀ ਸਕੀਮ ਟੌਪਸ (tops) ਵਿੱਚ ਲਿਆ ਜੋਤੀ ਦਾ ਭਵਿੱਖ ਸੁਧਾਰਾਂਗੇ।

ABOUT THE AUTHOR

...view details