ਚੰਡੀਗੜ੍ਹ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਉਲੀਕੇ ਗਏ ਅੰਦੋਲਨ ਦਿੱਲੀ ਚਲੋ ਨੂੰ ਵੱਖ-ਵੱਖ ਜਥੇਬੰਦੀਆਂ ਵੱਲੋਂ ਸਮਰਥਨ ਦਿੰਦਾ ਜਾ ਰਿਹਾ ਹੈ। ਸਾਂਝਾ ਮੁਲਾਜ਼ਮ ਮੰਚ ਯੂ ਟੀ ਵੱਲੋਂ ਸਰਕਾਰ ਦੇ ਤਨਾਸ਼ਾਹੀ ਕਾਨੂੰਨਾਂ ਦਾ ਵਿਰੋਧ ਕਰਦੀਆਂ ਕਨਵੀਨਰ ਗੁਰਮੇਲ ਸਿੰਘ ਸਿੱਧੂ ਦੀ ਅਗਵਾਈ ਹੇਠ ਸੈਕਟਰ 17 ਵਿਖੇ ਕਿਸਾਨਾਂ ਨੂੰ ਸਮਰਥਨ ਦਿੱਤਾ ਗਿਆ।
ਕਿਸਾਨਾਂ ਦਾ ਸੰਘਰਸ਼ ਜਾਇਜ, ਸਰਕਾਰ ਕਰ ਰਹੀ ਧੱਕਾ: ਸਾਂਝਾ ਮੁਲਾਜ਼ਮ ਮੰਚ ਮੰਚ ਨੇ ਵਿਰੋਧੀ ਨਾਅਰਿਆਂ ਨਾਲ ਮੋਦੀ ਸਰਕਾਰ ਨੂੰ ਕਿਸਾਨ ਵਿਰੋਧੀ ਨਵੇਂ ਖੇਤੀਬਾੜੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਅਤੇ ਇਸ ਦੇ ਨਾਲ ਕਿਸਾਨਾਂ ਦੇ ਹੱਕ ਵਿੱਚ ਨਿੱਤਰੀ ਦਿੱਲੀ ਸਰਕਾਰ ਦਾ ਧੰਨਵਾਦ ਕਰਦੀਆਂ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦਾ ਕਿਸਾਨਾਂ ਨੂੰ ਸਮਰਥਨ ਦੇਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ।
ਕਨਵੀਨਰ ਗੁਰਮੇਲ ਸਿੰਘ ਸਿੱਧੂ ਨੇ ਕਿਸਾਨਾਂ ਹਿਮਾਇਤ ਕਰਦੀਆਂ ਕਿਹਾ ਕਿ ਕੇਂਦਰ ਵਿੱਚ ਮੋਦੀ ਸਰਕਾਰ ਨਿੱਜੀਕਰਣ ਦੇ ਰਾਹ 'ਤੇ ਤੁਰ ਪਾਈ ਹੈ। ਇਹੀਂ ਕਾਰਨ ਹੈ ਕਿ ਕੇਂਦਰ ਸਰਕਾਰ ਨੇ ਬਹੁਮਤ ਦਾ ਫਾਇਦਾ ਚੱਕਦੇ ਹੋਏ ਅੰਬਾਨੀ-ਅਡਾਨੀ ਲਈ 80 ਕਰੋੜ ਕਿਸਾਨਾਂ ਤੇ ਗਰਿਬ ਵਰਗ ਨੂੰ ਨਜਰਅੰਦਾਜ਼ ਕਰ ਰਾਤੋਂ-ਰਾਤ ਕਾਨੂੰਨ ਨੂੰ ਜਬਰਣ ਲੋਕ ਤੇ ਰਾਜ ਦੋਹਾਂ ਸਭਾਵਾਂ ਵਿੱਚ ਪਾਸ ਕਰ ਦਿੱਤਾ।
ਸਿੱਧੂ ਨੇ ਕਿਸਾਨਾਂ 'ਤੇ ਹਰਿਆਣਾ ਦੇ ਬਾਰਡਰ 'ਤੇ ਹੋ ਰਹੀ ਤਸ਼ੱਦਦ ਦੀ ਨਿਖੇਧੀ ਕੀਤੀ ਤੇ ਖੱਟਰ ਸਰਕਾਰ ਦੀ ਕਾਰਵਾਈ ਦੀ ਕਰੜੇ ਸਬਦਾਂ ਵਿੱਚ ਨਿਖੇਧੀ ਕੀਤੀ। ਸਿੱਧੂ ਬੋਲੇ ਸੰਘਰਸ਼ ਸਾਡਾ ਜਮੂਹਰੀ ਹੱਕ ਮੌਜੂਦਾ ਸਰਕਾਰ ਨੇ ਜਿਸ ਨੂੰ ਸਭ ਤੋਂ ਪਹਿਲਾਂ ਖੋਹਣ ਦੀ ਕੋਸ਼ਿਸ਼ ਕੀਤੀ ਹੈ।