ਚੰਡੀਗੜ੍ਹ : ਖੇਤੀ ਕਾਨੂੰਨਾਂ ਤੋਂ ਬਾਅਦ ਕੇਂਦਰ ਵੱਲੋਂ ਕਿਸਾਨਾਂ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ਡੀਏਪੀ ਖਾਦ ਦੀਆਂ ਕੀਮਤਾਂ ਵਿੱਚ ਵਾਧਾ (central government increased the price of DAP fertilizer) ਕਰ ਦਿੱਤਾ ਹੈ। ਇਸ ਵਧਾਈ ਗਈ ਕੀਮਤ ਦੇ ਚੱਲਦੇ ਹੁਣ ਅਗਲੇ ਸੀਜ਼ਨ ਤੋਂ ਕਿਸਾਨਾਂ ਨੂੰ ਡੀਏਪੀ ਖਾਦ 150 ਰੁਪਏ ਮਹਿੰਗੀ ਮਿਲੇਗੀ। ਕੇਂਦਰ ਸਰਕਾਰ ਵੱਲੋਂ ਪ੍ਰਤੀ ਗੱਟੇ ਦੀ ਕੀਮਤ ਵਿੱਚ 150 ਰੁਪਏ ਦਾ ਵਾਧਾ ਕੀਤਾ ਗਿਆ ਹੈ। ਪੰਜਾਬ ਵਿੱਚ ਪਹਿਲਾਂ ਖਾਦ 1200 ਰੁਪਏ ਵਿੱਚ ਮਿਲਦੀ ਸੀ ਅਤੇ ਹੁਣ ਇਸ ਵਧੀ ਕੀਮਤ ਦੇ ਚੱਲੇ1350 ਰੁਪਏ ਹੋ ਗਈ ਹੈ।
ਦੱਸ ਦੇਈਏ ਕਿ ਪੰਜਾਬ ਵਿਚ ਸਾਲਾਨਾ ਆਧਾਰ 'ਤੇ ਲਗਭਗ 8.50 ਲੱਖ ਮੀਟਰਿਕ ਟਨ ਦੀ ਖ਼ਪਤ ਹੁੰਦੀ ਹੈ ਜਿਸ ਵਿੱਚੋਂ ਲਗਭਗ 6.00 ਲੱਖ ਮੀਟਰਿਕ ਟਨ ਡੀਏਪੀ ਦੀ ਖ਼ਪਤ ਹਾੜ੍ਹੀ ਦੀ ਫ਼ਸਲ ’ਤੇ ਅਤੇ 2.50 ਲੱਖ ਮੀਟਰਿਕ ਟਨ ਡੀਏਪੀ ਦੀ ਖ਼ਪਤ ਸਾਉਣੀ ਦੀ ਫਸਲ ’ਤੇ ਹੁੰਦੀ ਹੈ।