ਚੰਡੀਗੜ੍ਹ: ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦੇ ਵਿਚਕਾਰ ਕੇਂਦਰ ਸਰਕਾਰ ਨੇ ਪੰਜਾਬ ਦੇ 40 ਦੇ ਕਰੀਬ ਅਨਾਜ ਗੋਦਾਮਾਂ 'ਤੇ ਕਾਰਵਾਈ ਕੀਤੀ ਹੈ। ਸੂਤਰਾਂ ਨੇ ਦੱਸਿਆ ਹੈ ਕਿ ਰਾਜ ਦੇ ਲਗਭਗ 40 ਅਨਾਜ ਗੋਦਾਮਾਂ 'ਤੇ ਕੇਂਦਰੀ ਜਾਂਚ ਏਜੰਸੀ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਅਤੇ ਇਕੱਠੇ ਕੀਤੇ ਚੌਲਾਂ ਅਤੇ ਕਣਕ ਦੇ ਨਮੂਨੇ ਲਏ ਗਏ ਹਨ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਸੀਬੀਆਈ ਵੀਰਵਾਰ ਰਾਤ ਤੋਂ ਛਾਪੇਮਾਰੀ ਕਰ ਰਹੀ ਹੈ ਅਤੇ ਇਸ ਵਿਚ ਅਰਧ ਸੈਨਿਕ ਬਲ ਦੀ ਮਦਦ ਲਈ ਜਾ ਰਹੀ ਹੈ।
ਕਿਸਾਨ ਅੰਦੋਲਨ ਦੌਰਾਨ ਪੰਜਾਬ ਦੇ 40 ਅਨਾਜ ਗੋਦਾਮਾਂ 'ਤੇ ਸੀਬੀਆਈ ਨੇ ਮਾਰਿਆ ਛਾਪਾ - Punjab Warehousing
ਬੀਤੀ ਰਾਤ ਤੋਂ ਸੀਬੀਆਈ ਪੰਜਾਬ ਦੇ ਲਗਭਗ 40 ਅਨਾਜ ਗੋਦਾਮਾਂ 'ਤੇ ਛਾਪੇਮਾਰੀ ਕਰ ਰਹੀ ਹੈ, ਜਿਸ ਤਹਿਤ ਏਜੰਸੀ ਨੇ ਸਾਲ 2019 - 20 ਅਤੇ 2020-21 ਵਿਚ ਇਕੱਠੇ ਕੀਤੇ ਚੌਲ ਅਤੇ ਕਣਕ ਦੇ ਨਮੂਨੇ ਜ਼ਬਤ ਕੀਤੇ ਹਨ।
ਜਿਨ੍ਹਾਂ ਗੋਦਾਮਾਂ 'ਤੇ ਛਾਪੇ ਮਾਰੇ ਗਏ ਹਨ, ਉਨ੍ਹਾਂ ਵਿਚੋਂ ਕੁਝ ਪੰਜਾਬ ਫੂਡ ਗਰੇਨ ਕਾਰਪੋਰੇਸ਼ਨ (ਪਨਗ੍ਰੇਨ), ਕੁਝ ਪੰਜਾਬ ਵੇਅਰਹਾਊਸਿੰਗ ਅਤੇ ਕੁਝ ਫੂਡ ਕਾਰਪੋਰੇਸ਼ਨ ਆਫ਼ ਇੰਡੀਆ (ਐਫ.ਸੀ.ਆਈ.) ਨਾਲ ਸਬੰਧਤ ਹਨ। ਹਾਲਾਂਕਿ, ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸੀਬੀਆਈ ਕਿਹੜੇ ਖੇਤਰਾਂ ਵਿੱਚ ਛਾਪੇਮਾਰੀ ਕਰ ਰਹੀ ਹੈ, ਪਰ ਸੂਤਰਾਂ ਨੇ ਦੱਸਿਆ ਹੈ ਕਿ ਏਜੰਸੀ ਨੇ 2019-20 ਅਤੇ 2020-21 ਵਿੱਚ ਇਕੱਠੇ ਕੀਤੇ ਚੌਲਾਂ ਅਤੇ ਕਣਕ ਦੇ ਨਮੂਨੇ ਜ਼ਬਤ ਕੀਤੇ ਹਨ।
ਇਹ ਛਾਪੇਮਾਰੀ ਉਦੋਂ ਹੋ ਰਹੀ ਹੈ ਜਦੋਂ ਕੇਂਦਰ ਸਰਕਾਰ ਨਾਲ ਸਥਿਤੀ ਕਿਸਾਨ ਅੰਦੋਲਨ ਕਾਰਨ ਵਿਗੜ ਰਹੀ ਹੈ, ਜਿਸ ਵਿੱਚ ਬਹੁਤੇ ਕਿਸਾਨ ਪੰਜਾਬ ਅਤੇ ਫਿਰ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਹਨ। ਖ਼ਾਸਕਰ ਗਣਤੰਤਰ ਦਿਵਸ ਦੇ ਮੌਕੇ ‘ਤੇ ਟਰੈਕਟਰ ਰੈਲੀ ਤਹਿਤ ਹੋਈ ਹਿੰਸਾ ਤੋਂ ਬਾਅਦ ਸਥਿਤੀ ਤਣਾਅਪੂਰਨ ਬਣੀ ਹੋਈ ਹੈ।