ਚੰਡੀਗੜ੍ਹ: 5 ਲੱਖ ਰੁਪਏ ਦੀ ਰਿਸ਼ਵਤ ਮਾਮਲੇ ਵਿੱਚ ਸੀਬੀਆਈ ਨੇ ਲਗਭਗ 7 ਮਹੀਨਿਆਂ ਬਾਅਦ ਸਪੈਸ਼ਲ ਕੋਰਟ ਵਿੱਚ ਇੰਸਪੈਕਟਰ ਜਸਵਿੰਦਰ ਕੌਰ ਦੇ ਨਾਲ ਪੰਜ ਮੁਲਜ਼ਮਾਂ ਦੇ ਖ਼ਿਲਾਫ਼ ਚਾਰਜਸ਼ੀਟ ਫਾਈਲ ਕਰ ਦਿੱਤੀ ਹੈ।
5 ਲੱਖ ਰੁਪਏ ਦੇ ਰਿਸ਼ਵਤ ਮਾਮਲੇ 'ਚ ਇੰਸਪੈਕਟਰ ਜਸਵਿੰਦਰ ਕੌਰ ਖ਼ਿਲਾਫ਼ ਸੀਬੀਆਈ ਨੇ ਚਾਰਜਸ਼ੀਟ ਕੀਤੀ ਫਾਈਲ - CBI files chargesheet against Inspector Jaswinder Kaur
5 ਲੱਖ ਰੁਪਏ ਦੀ ਰਿਸ਼ਵਤ ਮਾਮਲੇ ਵਿੱਚ ਸੀਬੀਆਈ ਨੇ ਲਗਭਗ 7 ਮਹੀਨਿਆਂ ਬਾਅਦ ਸਪੈਸ਼ਲ ਕੋਰਟ ਵਿੱਚ ਇੰਸਪੈਕਟਰ ਜਸਵਿੰਦਰ ਕੌਰ ਦੇ ਨਾਲ ਪੰਜ ਮੁਲਜ਼ਮਾਂ ਦੇ ਖ਼ਿਲਾਫ਼ ਚਾਰਜਸ਼ੀਟ ਫਾਈਲ ਕਰ ਦਿੱਤੀ ਹੈ।
ਕੀ ਸੀ ਮਾਮਲਾ ?
ਜਸਵਿੰਦਰ ਦੇ ਖ਼ਿਲਾਫ਼ ਵਿਚੋਲੀਏ ਭਗਵਾਨ ਸਿੰਘ ,ਕਾਂਸਟੇਬਲ ਸਰਬਜੀਤ ਸਿੰਘ ,ਰਣਧੀਰ ਸਿੰਘ ਅਤੇ ਨਰਪਿੰਦਰ ਸਿੰਘ ਨੂੰ ਮੁਲਜ਼ਮ ਬਣਾਇਆ ਗਿਆ ਹੈ । ਭਗਵਾਨ ਸਿੰਘ ਨੂੰ ਸੀਬੀਆਈ ਨੇ 29 ਜੂਨ 2020 ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਦੇ ਫੋਨ ਕਾਲ ਤੋਂ ਬਾਅਦ ਸੀਬੀਆਈ ਨੇ ਜਸਵਿੰਦਰ ਕੌਰ ਉੱਤੇ ਵੀ ਕੇਸ ਦਰਜ ਕੀਤਾ ਸੀ। ਹਾਲਾਂਕਿ ਉਸੇ ਦਿਨ ਉਹ ਫ਼ਰਾਰ ਹੋ ਗਿਆ ਸੀ ਅਤੇ ਫਿਰ 25 ਜੁਲਾਈ ਨੂੰ ਕੋਰਟ ਵਿੱਚ ਸਰੰਡਰ ਕੀਤਾ ਸੀ। ਇਨ੍ਹਾਂ ਦੋਨਾਂ ਦੇ ਇਲਾਵਾ, ਬਾਕੀ ਤਿੰਨ ਮੁਲਜ਼ਮਾਂ ਦੇ ਨਾਂਅ ਸੀਬੀਆਈ ਨੇ ਇਨਵੈਸਟੀਗੇਸ਼ਨਜ਼ ਤੋਂ ਬਾਅਦ ਸ਼ਾਮਲ ਕੀਤੇ।
ਇਨ੍ਹਾਂ ਸਾਰਿਆਂ ਦੇ ਖ਼ਿਲਾਫ਼ ਸੀਬੀਆਈ ਨੇ ਪ੍ਰੀਵੈਨਸ਼ਨ ਆਫ਼ ਕੁਰੱਪਸ਼ਨ ਐਕਟ ਦੀ ਧਾਰਾ 7 ਤੇ 7a ਉੱਤੇ ਆਈਪੀਸੀ ਦੀ ਧਾਰਾ 120 ਬੀ,467,471 ਲਗਾਈ ਹੈ। ਇਨ੍ਹਾਂ ਸਾਰਿਆਂ ਦੇ ਖ਼ਿਲਾਫ਼ ਹੁਣ ਚਾਰਜ ਫਰੇਮ ਕਰਨ ਉੱਤੇ ਬਹਿਸ ਹੋਵੇਗੀ। ਸੀਬੀਆਈ ਨੇ ਚਾਰਜਸ਼ੀਟ ਵਿੱਚ ਸ਼ਿਕਾਇਤਕਰਤਾ ਗੁਰਦੀਪ ਸਿੰਘ ਦੇ ਨਾਲ 45 ਲੋਕਾਂ ਨੂੰ ਗਵਾਹ ਬਣਾਇਆ ਹੈ।