ਚੰਡੀਗੜ੍ਹ:ਸੈਕਟਰ 34 ਸੀ ਥਾਣੇ ਵਿੱਚ ਸੀਬੀਆਈ (CBI) ਦੀ ਟੀਮ ਨੇ ਕਰਪਸ਼ਨ (Corruption)ਦੀ ਸ਼ਿਕਾਇਤ 'ਤੇ ਰੇਡ ਕੀਤੀ। ਜਿਸ ਵਿਚ ਜਾਂਚ ਦੌਰਾਨ ਸੀਬੀਆਈ ਦੀ ਟੀਮ ਨੇ ਮਹਿਲਾ ਸਬ ਇੰਸਪੈਕਟਰ ਸਰਬਜੀਤ ਕੌਰ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕਰ ਲਿਆ। ਸੀਬੀਆਈ ਨੇ 34 ਸੀ ਦੇ ਮਾਮਲੇ ਦੇ ਨਾਲ ਜੁੜੇ ਮਾਮਲੇ ਦੇ ਸਾਰੇ ਦਸਤਾਵੇਜ ਕਬਜੇ ਵਿਚ ਲੈ ਲਏ ਹਨ।
ਰਿਸ਼ਵਤ ਲੈਂਦੇ ਮਹਿਲਾ ਸਬ ਇੰਸਪੈਕਟਰ ਨੂੰ ਸੀਬੀਆਈ ਨੇ ਕੀਤਾ ਗ੍ਰਿਫ਼ਤਾਰ
ਸੈਕਟਰ 34 ਸੀ ਥਾਣੇ ਵਿੱਚ ਸੀਬੀਆਈ ਦੀ ਟੀਮ ਨੇ ਕਰਪਸ਼ਨ (Corruption) ਦੀ ਸ਼ਿਕਾਇਤ 'ਤੇ ਰੇਡ ਕੀਤੀ। ਜਿਸ ਵਿਚ ਜਾਂਚ ਦੌਰਾਨ ਸੀਬੀਆਈ (CBI) ਦੀ ਟੀਮ ਨੇ ਮਹਿਲਾ ਸਬ ਇੰਸਪੈਕਟਰ ਸਰਬਜੀਤ ਕੌਰ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕਰ ਲਿਆ।
ਜਾਣਕਾਰੀ ਦੇ ਮੁਤਾਬਿਕ ਮਹਿਲਾ ਸਬ ਇੰਸਪੈਕਟਰ ਕਿਸੇ ਮਾਮਲੇ ਵਿੱਚ ਰਿਸ਼ਵਤ ਦੀ ਮੰਗ ਕਰ ਰਹੀ ਸੀ ਜਿਸ ਦੀ ਸ਼ਿਕਾਇਤ ਮਿਲੀ ਸੀ।ਇਸ ਉਤੇ ਸੀਬੀਆਈ ਨੇ ਟਰੈਪ ਲਗਾ ਕੇ ਏ ਐਸ ਆਈ ਸਰਬਜੀਤ ਕੌਰ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਸੈਕਟਰ 34 ਥਾਣੇ ਵਿੱਚ ਤੈਨਾਤ ਮਹਿਲਾ ਏ ਐਸ ਆਈ ਸਰਬਜੀਤ ਕੌਰ ਦੇ ਕੋਲ ਏਰੀਆ ਵਿਚ ਕੁੱਟਮਾਰ ਤੋਂ ਜੁੜਿਆ ਇਕ ਕੇਸ ਸੀ। ਜਿਸ ਵਿਚ ਇੱਕ ਪੱਖ ਤੋਂ ਮਾਮਲਾ ਰਫਾ ਦਫਾ ਕਰਨ ਦੇ ਲਈ ਪੈਸਿਆਂ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਮਾਮਲੇ ਦੀ ਸ਼ਿਕਾਇਤ ਸੀਬੀਆਈ ਨੇ ਦਿੱਤੀ।
ਸੀਬੀਆਈ ਨੇ ਸਬ ਇੰਸਪੈਕਟਰ ਸਰਬਜੀਤ ਕੌਰ ਉਤੇ ਕਾਰਵਾਈ ਕਰਦੇ ਹੋਏ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਹੁਣ ਉਸ ਉਤੇ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ:ਬਲਾਤਕਾਰ ਮਾਮਲੇ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ