ਪੰਜਾਬ

punjab

ETV Bharat / city

ਕਾਂਗਰਸੀ ਵਿਧਾਇਕ ਦੇ ਕਥਿਤ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰਨ ਵਾਲੇ ਖ਼ਿਲਾਫ਼ ਮਾਮਲੇ ਦਰਜ - ਪਰਮਿੰਦਰ ਪਿੰਕੀ ਦੇ ਪੀ.ਏ

ਫ਼ਿਰੋਜ਼ਪੁਰ ਤੋਂ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ 'ਤੇ ਕਰੋੜਾਂ ਦੇ ਘੁਟਾਲੇ ਦੇ ਇਲਜ਼ਾਮ ਲਗਾਉਣ ਵਾਲੇ ਬਲਜਿੰਦਰ ਸਿੰਘ ਨੇ ਈ.ਟੀ.ਵੀ ਭਾਰਤ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ 2018 ਵਿੱਚ ਬਾਰਡਰ ਏਰੀਆ ਦੇ ਕਿਸਾਨਾਂ ਦੇ ਬਣਦੇ ਖ਼ਰਾਬੇ ਦੇ ਮੁਆਵਜ਼ੇ ਦਾ ਤਕਰੀਬਨ 14 ਕਰੋੜ ਰੁਪਏ ਦਾ ਪਰਮਿੰਦਰ ਸਿੰਘ ਪਿੰਕੀ ਵੱਲੋਂ ਗਬਨ ਕੀਤਾ ਗਿਆ।

ਕਾਂਗਰਸੀ ਵਿਧਾਇਕ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰਨ ਵਾਲੇ ਖ਼ਿਲਾਫ਼ ਮਾਮਲੇ ਦਰਜ
ਕਾਂਗਰਸੀ ਵਿਧਾਇਕ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰਨ ਵਾਲੇ ਖ਼ਿਲਾਫ਼ ਮਾਮਲੇ ਦਰਜ

By

Published : Jul 9, 2021, 5:49 PM IST

Updated : Jul 9, 2021, 7:46 PM IST

ਚੰਡੀਗੜ੍ਹ : ਫ਼ਿਰੋਜ਼ਪੁਰ ਤੋਂ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ 2018 ਵਿੱਚ ਬਾਰਡਰ ਏਰੀਆ ਦੇ ਕਿਸਾਨਾਂ ਦੇ ਬਣਦੇ ਖ਼ਰਾਬੇ ਦੇ ਮੁਆਵਜ਼ੇ ਦਾ ਤਕਰੀਬਨ 14 ਕਰੋੜ ਰੁਪਏ ਦਾ ਪਰਮਿੰਦਰ ਸਿੰਘ ਪਿੰਕੀ ਵੱਲੋਂ ਗਬਨ ਕੀਤਾ ਗਿਆ। ਇੰਨਾ ਹੀ ਨਹੀਂ ਜਿਸ ਦੇ ਤਹਿਸੀਲਦਾਰ ਸਣੇ ਤਮਾਮ ਅਧਿਕਾਰੀਆਂ ਦੀਆਂ ਰਿਕਾਰਡਿੰਗਾਂ ਅਤੇ ਫੋਨ ਕਾਲ ਡਿਟੇਲਜ਼ ਅਤੇ ਆਰ.ਟੀ.ਆਈ ਬਲਜਿੰਦਰ ਸਿੰਘ ਕੋਲ ਸਬੂਤ ਮੌਜੂਦ ਹਨ।

ਕਾਂਗਰਸੀ ਵਿਧਾਇਕ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰਨ ਵਾਲੇ ਖ਼ਿਲਾਫ਼ ਮਾਮਲੇ ਦਰਜ

ਇਸ ਤੋਂ ਇਲਾਵਾ ਪਰਮਿੰਦਰ ਪਿੰਕੀ ਦੇ ਸਾਲੇ ਵੱਲੋਂ ਸਕੂਟਰ ਮੋਟਰਸਾਈਕਲ ਦੀ ਏਜੰਸੀਆਂ ਦਾ ਬੈਟ ਘੋਟਾਲਾ ਕੀਤਾ ਜਿਸਦਾ ਏ.ਟੀ.ਸੀ ਵੱਲੋਂ 15 ਕਰੋੜ ਰੁਪਏ ਦਾ ਨੋਟਿਸ ਵੀ ਕੱਢਿਆ ਗਿਆ ਲੇਕਿਨ 2015 ਦੇ ਕੱਢੇ ਗਏ ਨੋਟਿਸ ਦਾ ਹੁਣ ਤੱਕ ਇਨ੍ਹਾਂ ਵੱਲੋਂ ਕੋਈ ਵੀ ਪੈਸਾ ਨਹੀਂ ਭਰਿਆ ਗਿਆ ਅਤੇ ਤੀਜਾ ਵੱਡਾ ਸਕੈਮ ਰੇਲਵੇ ਵਿੱਚ ਤਕਰੀਬਨ 500 ਤੋਂ ਵੱਧ ਲੋਕਾਂ ਨੂੰ ਭਰਤੀ ਕਰਾਉਣ ਦਾ ਇਨ੍ਹਾਂ ਵੱਲੋਂ ਠੱਗਿਆ ਗਿਆ। ਜਿਸ ਦਾ 65 ਕਰੋੜ ਰੁਪਏ ਇਨ੍ਹਾਂ ਵੱਲੋਂ ਗਬਨ ਕੀਤਾ ਗਿਆ।

ਜਦੋਂ ਲੋਕਾਂ ਵੱਲੋਂ ਪੈਸਾ ਵਾਪਿਸ ਮੰਗੇ ਗਏ ਤਾਂ ਪਰਮਿੰਦਰ ਪਿੰਕੀ ਦੇ ਪੀ.ਏ ਵੱਲੋਂ ਲੋਕਾਂ ਨੂੰ ਇਹ ਕਹਿ ਕੇ ਐਫੀਡੇਵਿਟ ਦੇ ਦਿੱਤਾ ਕਿ ਉਨ੍ਹਾਂ ਵੱਲੋਂ ਸਾਰੇ ਪੈਸੇ ਵਿਧਾਇਕ ਪਿੰਕੀ ਨੂੰ ਦਿੱਤੇ ਗਏ ਹਨ ਜੋ ਕਿ ਹੁਣ ਤੱਕ ਕਿਸੇ ਨੂੰ ਵੀ ਨਹੀਂ ਮਿਲੇ। ਇਸ ਤੋਂ ਇਲਾਵਾ ਫਿਰੋਜ਼ਪੁਰ ਸ਼ਹਿਰ ਨੂੰ ਅਮਰੁਤ ਸਕੀਮ ਤਹਿਤ ਸਮਾਰਟ ਸਿਟੀ ਲਈ ਮਿਲੇ 200 ਕਰੋੜ ਰੁਪਏ ਵਿੱਚੋਂ ਹੁਣ ਤੱਕ ਸ਼ਹਿਰ ਵਿੱਚ ਸਿਰਫ 2 ਕਰੋੜ ਰੁਪਏ ਹੀ ਲੱਗੇ ਹਨ ਅਤੇ ਪਿੰਕੀ ਖਿਲਾਫ ਆਵਾਜ਼ ਚੁੱਕਣ ਦਾ ਸਿਲਾ ਉਨ੍ਹਾਂ ਨੂੰ ਐੱਸ.ਸੀ ਐੱਸ.ਟੀ ਐਕਟ ਤਹਿਤ ਮਾਮਲਾ ਦਰਜ ਕਰਨ ਸਣੇ ਇੱਕ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰਵਾ ਦਿੱਤਾ ਗਿਆ।

ਹਾਲਾਂਕਿ ਉਨ੍ਹਾਂ ਕੋਲ ਸਾਰੇ ਸੀ.ਸੀ.ਟੀ.ਵੀ ਫੁਟੇਜ ਦੀ ਰਿਕਾਰਡਿੰਗ ਅਤੇ ਜਿਸ ਦਿਨ ਉਨ੍ਹਾਂ ਉੱਪਰ ਰੇਪ ਕਰਨ ਦੇ ਇਲਜ਼ਾਮ ਲਗਾਏ ਗਏ ਉਸ ਦਿਨ ਉਹ ਸ਼ਹਿਰ ਵਿੱਚ ਨਹੀਂ ਸਨ ਅਤੇ ਉਸ ਦਿਨ ਦੀ ਸੀ.ਸੀ.ਟੀ.ਵੀ ਫੁਟੇਜ਼ ਸਣੇ ਉਨ੍ਹਾਂ ਦੇ ਹੋਏ ਚਲਾਨ ਦੀ ਰਸੀਦ ਵੀ ਉਨ੍ਹਾਂ ਨੇ ਮੀਡੀਆ ਸਾਹਮਣੇ ਨਸ਼ਰ ਕੀਤੀ। ਇਸ ਦੇ ਬਾਵਜੂਦ ਵੀ ਪੁਲਿਸ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਹਾਲਾਂਕਿ ਇਕ ਤਿੰਨ ਮੈਂਬਰੀ ਐਸ.ਆਈ.ਟੀ ਜਰੂਰ ਬਣਾਈ ਗਈ ਲੇਕਿਨ ਉਨ੍ਹਾਂ ਵੱਲੋਂ ਵੀ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਮੈਡੀਕਲ ਰਿਪੋਰਟ ਵਿੱਚ ਕਿਸੇ ਵੀ ਰੇਪ ਦੀ ਪੁਸ਼ਟੀ ਹੋਈ ਹੈ।

ਪੀੜਤ ਨੇ ਇਹ ਵੀ ਦੱਸਿਆ ਕਿ ਮੈਡੀਕਲ ਵਿੱਚ ਰੇਪ ਦੀ ਪੁਸ਼ਟੀ ਨਾ ਹੋਣ ਦੇ ਬਾਵਜੂਦ ਵੀ ਉਸ ਉੱਪਰ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹਾਲਾਂਕਿ ਉਨ੍ਹਾਂ ਵੱਲੋਂ ਡੀ.ਜੀ.ਪੀ ਸਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 35 ਤੋਂ ਵੱਧ ਵਾਰ ਦਰਖਾਸਤ ਦੇ ਚੁੱਕੇ ਹਨ ਲੇਕਿਨ ਇਸ ਦੇ ਬਾਵਜੂਦ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਅਤੇ ਹੁਣ ਉਨ੍ਹਾਂ ਨੇ ਸੀ.ਬੀ.ਆਈ ਅਤੇ ਈ.ਡੀ ਨੂੰ ਵੀ ਦਰਖਾਸਤ ਦਿੱਤੀ ਹੈ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਹੈ।

ਇਹ ਵੀ ਪੜ੍ਹੋ:ਕੋਟਕਪੂਰਾ ਗੋਲੀਕਾਂਡ: ਪਹਿਲੀ ਵਾਰ ਮੀਡੀਆ ਸਾਹਮਣੇ ਆਏ ਸਾਬਕਾ ਆਈਜੀ ਉਮਰਾਨੰਗਲ

ਪੀੜਤ ਨੇ ਵੀ ਦੱਸਿਆ ਕਿ ਉਨ੍ਹਾਂ ਦੇ ਹੱਕ ਵਿੱਚ ਸਿਰਫ਼ ਕਿਸਾਨਾਂ ਨੇ ਸਿਟੀ ਥਾਣੇ ਦਾ ਘਿਰਾਓ ਕੀਤਾ ਉਸ ਤੋਂ ਇਲਾਵਾ ਪੁਲਿਸ ਵੱਲੋਂ ਐਸਆਈਟੀ ਬਣਾ ਦਿੱਤੀ ਗਈ ਲੇਕਿਨ ਕਾਰਵਾਈ ਕੋਈ ਨਹੀਂ ਕੀਤੀ ਗਈ ਅਤੇ ਨਾ ਹੀ ਵਿਧਾਇਕ ਦੇ ਖ਼ੌਫ਼ ਡਰੋਂ ਕੋਈ ਬੋਲਣ ਨੂੰ ਤਿਆਰ ਹੈ ਜਦੋਂ ਬਲਜਿੰਦਰ ਸਿੰਘ ਨੇ ਸਵਾਲ ਕੀਤਾ ਗਿਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਵੀ ਹਿੱਸਾ ਰਹੇ ਹਨ ਕੀ ਇਹ ਸਿਆਸੀ ਤੌਰ 'ਤੇ ਚੋਣਾਂ ਨੇੜੇ ਆਉਂਦਿਆਂ ਹੀ ਰੰਜਿਸ਼ ਤਹਿਤ ਇਲਜਾਮਬਾਜੀ ਤੁਹਾਡੇ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਇਸ ਦਾ ਜਵਾਬ ਵੀ ਉਨ੍ਹਾਂ ਵੱਲੋਂ ਦਿੱਤਾ ਗਿਆ।

ਕਿਹਾ ਕਿ ਉਹ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਨਹੀਂ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਦੌਰਾਨ ਉਨ੍ਹਾਂ ਦੀ ਕਿਸੇ ਵੱਲ ਵੀ ਕੋਈ ਵੀ ਦੇਣਦਾਰੀ ਨਹੀਂ ਹੈ ਹਾਲਾਂਕਿ ਉਨ੍ਹਾਂ ਨੇ ਇਹ ਵੀ ਮੀਡੀਆ ਸਾਹਮਣੇ ਦਾਅਵਾ ਕੀਤਾ ਕਿ ਜੇਕਰ ਉਹ ਗਲਤ ਹਨ ਤਾਂ ਉਨ੍ਹਾਂ ਨੂੰ ਚੁਰਾਹੇ ਵਿਚ ਖੜ੍ਹਾ ਕਰਕੇ ਗੋਲੀ ਮਾਰ ਦਿੱਤੀ ਜਾਵੇ ਲੇਕਿਨ ਪ੍ਰਸ਼ਾਸਨਿਕ ਅਤੇ ਪੁਲੀਸ ਦੀ ਕਾਰਵਾਈ ਸਹੀ ਢੰਗ ਨਾਲ ਕਰਵਾਈ ਜਾਵੇ ਅਤੇ ਇੰਡੀਪੈਂਡੇਂਟ ਏਜੰਸੀ ਸਣੇ ਸੀ.ਬੀ.ਆਈ ਅਤੇ ਈ.ਡੀ ਵੀ ਇਸ ਮਾਮਲੇ ਦੀ ਜਾਂਚ ਕਰੇ ਤਾਂ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ।

Last Updated : Jul 9, 2021, 7:46 PM IST

ABOUT THE AUTHOR

...view details