ਚੰਡੀਗੜ੍ਹ: ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵਲੋਂ ਪੰਜਾਬ ਕਾਂਗਰਸ ਵਿਚ ਚੱਲ ਰਹੇ ਕਲੇਸ਼ ਨੂੰ ਮੁਕਾਉਣ ਲਈ ਪਹਿਲਾਂ ਵੀ ਅਹਿਮ ਭੂਮਿਕਾ ਨਿਭਾਈ ਸੀ ਅਤੇ ਹੁਣ ਵੀ ਉਨ੍ਹਾਂ ਵਲੋਂ ਨਿਰੰਤਰ ਯਤਨ ਜਾਰੀ ਹਨ। ਹੁਣ ਇਕ ਵਾਰ ਫਿਰ ਹਰੀਸ਼ ਰਾਵਤ ਵਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ, 'ਅਮਰਿੰਦਰ ਸਿੰਘ ਵੱਲੋਂ 2-3 ਦਿਨਾਂ ਤੋਂ ਜੋ ਬਿਆਨ ਆਏ ਹਨ, ਉਨ੍ਹਾਂ ਤੋਂ ਜਾਪਦਾ ਹੈ ਕਿ ਉਹ ਕਿਸੇ ਤਰ੍ਹਾਂ ਦੇ ਦਬਾਅ ਹੇਠ ਹਨ।'
ਇਸ ਦੌਰਾਨ ਹਰੀਸ਼ ਰਾਵਤ (Harish Rawat) ਨੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦਾ ਕੋਈ ਵੀ ਅਪਮਾਨ ਨਹੀਂ ਹੋਇਆ ਹੈ, ਉਹ 2 ਵਾਰ ਮੁੱਖ ਮੰਤਰੀ ਬਣੇ ਹਨ। ਉਨ੍ਹਾਂ ਨੇ ਕਿਹਾ ਕਿ ਕੈਪਟਨ ਨੇ ਬੇਅਦਬੀ ਤੇ ਮਾਈਨਿੰਗ ਮਾਮਲੇ ਵਿੱਚ ਸਹੀ ਕਦਮ ਨਹੀਂ ਚੁੱਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੂੰ ਸੀਐਲਪੀ ਮੀਟਿੰਗ ਦੀ ਜਾਣਕਾਰੀ ਦਿੱਤੀ ਗਈ ਸੀ।
ਕੈਪਟਨ ਨੇ ਕਿਹਾ ਮੈਨੂੰ ਹਨ੍ਹੇਰੇ ਵਿਚ ਰੱਖਿਆ ਗਿਆ
ਇਸ ਤੋਂ ਬਾਅਦ ਹੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਬਿਆਨਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪੰਜਾਬ ਵਿਚ ਕਾਂਗਰਸ ਹੁਣ ਬੈਕਫੁੱਟ 'ਤੇ ਆ ਗਈ ਹੈ। ਉਨ੍ਹਾਂ ਨੇ ਹਰੀਸ਼ ਰਾਵਤ ਕੋਲੋਂ ਪੁੱਛਿਆ ਕਿ ਮੈਨੂੰ ਹਨ੍ਹੇਰੇ ਵਿਚ ਕਿਉਂ ਰੱਖਿਆ ਗਿਆ ਕਿਉਂਕਿ ਮੇਰੇ ਪਿੱਛੇ ਕੁਝ ਹਫਤੇ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਮੇਰੀ ਪ੍ਰਧਾਨਗੀ ਵਿਚ ਲੜੀਆਂ ਜਾਣਗੀਆਂ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੈਨੂੰ ਸਹੁੰ ਚੁੱਕ ਸਮਾਰੋਹ ਦੌਰਾਨ ਬੁਲਾਇਆ ਸੀ ਪਰ ਮੈਂ ਕਿਸੇ ਕਾਰਣ ਆ ਨਹੀਂ ਸਕਿਆ। ਹਰੀਸ਼ ਰਾਵਤ ਇਹ ਗਲਤ ਕਹਿ ਰਹੇ ਹਨ ਕਿ ਮੈਂ ਸਹੁੰ ਚੁੱਕ ਸਮਾਰੋਹ ਵਿਚ ਆਉਣ ਤੋਂ ਮਨਾਂ ਕਰ ਦਿੱਤਾ।
ਹਰੀਸ਼ ਰਾਵਤ ਜੋ ਬੋਲ ਰਹੇ ਨੇ ਉਹ ਬੇਬੁਨਿਆਦ ਹੈ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਤੋਂ ਪਹਿਲਾਂ ਆਖ਼ ਚੁੱਕਾ ਹਾਂ ਕਿ ਕਾਂਗਰਸ ਨੇ ਮੈਨੂੰ ਜਲੀਲ ਕੀਤਾ। ਹਰੀਸ਼ ਰਾਵਤ ਜੋ ਬੋਲ ਰਹੇ ਹਨ ਉਹ ਬੇਬੁਨਿਆਦ ਹੈ। ਮੇਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਅਤੇ ਮੈਨੂੰ ਜਲੀਲ ਮਹਿਸੂਸ ਕਰਵਾਉਣ ਦੀ ਜੋ ਗੱਲ ਹਰੀਸ਼ ਰਾਵਤ ਕਹਿ ਰਹੇ ਹਨ ਉਹ ਬੇਤੁਕੀ ਹੈ।
ਸੀ.ਐੱਲ.ਪੀ. ਦੀ ਮੀਟਿੰਗ ਤੋਂ ਕੁਝ ਘੰਟੇ ਪਹਿਲਾਂ ਮੈਨੂੰ ਅਸਤੀਫਾ ਦੇਣ ਨੂੰ ਕਿਹਾ
3 ਹਫਤੇ ਪਹਿਲਾਂ ਜਦੋਂ ਮੈਂ ਕਾਂਗਰਸ ਤੋਂ ਅਸਤੀਫਾ ਦੇਣਾ ਚਾਹਿਆ ਤਾਂ ਉਸ ਵੇਲੇ ਸੋਨੀਆ ਗਾਂਧੀ ਨੇ ਮਨਾਂ ਕਰ ਦਿੱਤਾ ਪਰ ਸੀ.ਐੱਲ.ਪੀ. ਮੀਟਿੰਗ ਤੋਂ ਕੁਝ ਘੰਟੇ ਪਹਿਲਾਂ ਮੈਨੂੰ ਕਿਹਾ ਗਿਆ ਕਿ ਅਸਤੀਫਾ ਦਿਓ ਤਾਂ ਕੀ ਇਹ ਜਲਾਲਤ ਨਹੀਂ ਹੈ। ਮੇਰੇ ਕ੍ਰਿਟਿਕਸ ਵੀ ਮੇਰੀ ਕਾਬਲੀਅਤ 'ਤੇ ਸਵਾਲ ਚੁੱਕ ਸਕਦੇ ਪਰ ਹੁਣ ਮੈਨੂੰ ਇਸ ਚੀਜ਼ ਵਿਚ ਕੋਈ ਵੀ ਹੈਰਾਨੀ ਨਹੀਂ ਹੈ ਕਿ ਸੀਨੀਅਰ ਸੀਜ਼ਨਡ ਰਾਜਨੇਤਾ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਹਨ ਅਤੇ ਮੇਰੇ 'ਤੇ ਸਵਾਲ ਚੁੱਕ ਰਹੇ ਹਨ ਇਸ ਨਾਲ ਇਹ ਗੱਲ ਸਾਬਿਤ ਹੋ ਗਈ ਹੈ ਕਿ ਕਾਂਗਰਸ ਮੇਰੇ 'ਤੇ ਵਿਸ਼ਵਾਸ ਨਹੀਂ ਕਰਦੀ ਬਾਵਜੂਦ ਇਸ ਦੇ ਕਿ ਮੈਂ ਇੰਨੀ ਇਮਾਨਦਾਰੀ ਨਾਲ ਸਾਲਾਂ ਤੱਕ ਕਾਂਗਰਸ ਵਿਚ ਕੰਮ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੀ.ਐੱਲ.ਪੀ. ਮੀਟਿੰਗ ਤੋਂ 1 ਦਿਨ ਪਹਿਲਾਂ ਉਨ੍ਹਾਂ ਦੀ ਹਰੀਸ਼ ਰਾਵਤ ਨਾਲ ਗੱਲ ਹੋਈ ਉਸ ਵੇਲੇ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ 43 ਵਿਧਾਇਕਾਂ ਵਲੋਂ ਕੋਈ ਚਿੱਠੀ ਉਨ੍ਹਾਂ ਨੂੰ ਭੇਜੀ ਗਈ ਹੈ ਮੈਂ ਤਾਂ ਇਹ ਦੇਖ ਕੇ ਹੈਰਾਨ ਹਾਂ ਕਿ ਕਿੰਨੀ ਸਫਾਈ ਨਾਲ ਉਹ ਝੂਠ ਬੋਲ ਰਹੇ ਹਨ। ਜੇਕਰ ਕਾਂਗਰਸ ਹਾਈ ਕਮਾਨ ਨੇ ਮੈਨੂੰ ਜਲੀਲ ਨਹੀਂ ਕੀਤਾ ਤਾਂ ਫਿਰ ਕੀ ਪਬਲਿਕ ਪਲੇਟਫਾਰਮ 'ਤੇ ਸਿੱਧੂ ਨੂੰ ਇਹ ਛੋਟ ਦਿੱਤੀ ਗਈ ਕਿ ਉਹ ਮੇਰੇ ਖਿਲਾਫ ਬੋਲੇ, ਅਤੇ ਜੋ ਬਾਗੀ ਨੇਤਾ ਹਨ ਉਹ ਵੀ ਮੇਰੀ ਅਥਾਰਟੀ 'ਤੇ ਸਵਾਲ ਚੁੱਕ ਰਹੇ ਸਨ ਉਨ੍ਹਾਂ ਨੂੰ ਕਿਸ ਨੇ ਹੱਕ ਦਿੱਤਾ।
2 ਵਾਰ ਸੀ.ਐੱਮ. ਅਤੇ 3 ਵਾਰ ਪੰਜਾਬ ਕਾਂਗਰਸ ਦਾ ਪ੍ਰਧਾਨ ਮੈਂ ਬਣਿਆ ਰਿਹਾ। ਮੈਂ ਪ੍ਰਣਬ ਮੁਖਰਜੀ, ਮੋਤੀ ਲਾਲ ਵੋਹਰਾ, ਮੋਹਸੀਨਾ ਕਿਡਵਾਲੀ, ਮੀਰਾ ਕੁਮਾਰ ਅਤੇ ਸ਼ਕੀਲ ਅਹਿਮਦ ਦੇ ਨਾਲ ਕੰਮ ਕੀਤਾ ਹੈ। ਕਦੇ ਉਨ੍ਹਾਂ ਦੇ ਨਾਲ ਕੋਈ ਮਤਭੇਦ ਨਹੀਂ ਰਿਹਾ। ਪਰ ਹਰੀਸ਼ ਰਾਵਤ ਦੇ ਐਕਸ਼ਨ ਸਮਝ ਨਹੀਂ ਆ ਰਹੇ ਹਨ।
ਇਹ ਵੀ ਪੜ੍ਹੋ-ਹਰੀਸ਼ ਰਾਵਤ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੁਣਾਈਆਂ ਖਰੀਆਂ-ਖਰੀਆਂ