ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ (Punjab Lok Congress election symbol) ਨੂੰ ਚੋਣ ਕਮਿਸ਼ਨ ਵੱਲੋਂ ਚੋਣ ਨਿਸ਼ਾਨ ਅਲਾਟ ਕਰ ਦਿੱਤਾ ਗਿਆ (Captain's PLC gets party symbol) ਹੈ। ਉਨ੍ਹਾਂ ਕਾਂਗਰਸ ਤੋਂ ਅਸਤੀਫਾ ਦੇ ਕੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ। ਨਵੀਂ ਪਾਰਟੀ ਦੇ ਨਾਮ ਦਾ ਖੁਲਾਸਾ ਉਨ੍ਹਾਂ ਕਾਫੀ ਦੇਰ ਬਾਅਦ ਉਦੋਂ ਕੀਤਾ ਸੀ, ਜਦੋਂ ਉਹ ਰਜਿਸਟ੍ਰੇਸ਼ਨ ਵਾਸਤੇ ਚੋਣ ਕਮਿਸ਼ਨ ਕੋਲ ਬਿਨੈ ਕਰ ਚੁੱਕੇ ਸੀ।
ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਦੇ ਨਾਮ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਪਾਰਟੀ ਦਾ ਨਾਮ ਪੰਜਾਬ ਲੋਕ ਕਾਂਗਰਸ ਰੱਖਿਆ ਹੈ ਤੇ ਚੋਣ ਨਿਸ਼ਾਨ ਲਈ ਬਿਨੈ ਕੀਤਾ ਹੈ ਤੇ ਅੱਜ ਟਵੀਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਪਾਰਟੀ ਨੂੰ ਚੋਣ ਕਮਿਸ਼ਨ ਨੇ ‘ਹਾਕੀ-ਬਾਲ’ ਨਿਸ਼ਾਨ(Hockey-Ball) ਅਲਾਟ ਕੀਤਾ ਹੈ। ਹੁਣ ਪਾਰਟੀ ਇਸੇ ਨਿਸ਼ਾਨ ’ਤੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਤਰੇਗੀ।
ਜਿਥੇ ਪੰਜਾਬ ਲੋਕ ਕਾਂਗਰਸ ਨੂੰ ਚੋਣ ਨਿਸ਼ਾਨ ਅਲਾਟ ਹੋਇਆ ਹੈ, ਉਥੇ ਵਿਰੋਧੀ ਪਾਰਟੀਆਂ ਨੇ ਇਸ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਟਵੀਟ ਕਰਕੇ ਤੰਜ ਕਸਿਆ ਹੈ ਕਿ ਹਾਕੀ ਦਾ ਕੈਪਟਨ ਕਾਂਗਰਸ ਨਾਲ ਚਲਿਆ ਗਿਆ ਤੇ ਹੁਣ ਕਾਂਗਰਸ ਦਾ ਕੈਪਟਨ ਹਾਕੀ ਖੇਡੇਗਾ। ਉਨ੍ਹਾਂ ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਸਿਆਸਤ ਅਜੀਬ ਹੈ।