ਚੰਡੀਗੜ੍ਹ:2022 ਦੀਆਂ ਵਿਧਾਨ ਸਭਾ ਚੋਣਾਂ (2022 Assembly Elections) ਨੂੰ ਲੈਕੇ ਪੰਜਾਬ ਦੀ ਸਿਆਸਤ ਵਿੱਚ ਹਰ ਰੋਜ਼ ਕੋਈ ਨਾ ਕੋਈ ਉਥਲ-ਪੁਥਲ ਹੁੰਦੀ ਰਹਿੰਦੀ ਹੈ। ਪਿਛਲੇ 6 ਮਹੀਨਿਆਂ ਵਿੱਚ ਪੰਜਾਬ ਕਾਂਗਰਸ ਵਿੱਚ ਬਹੁਤ ਸਾਰੇ ਬਦਲਾਅ ਆਏ ਹਨ ਅਤੇ ਪਾਰਟੀ ਦੇ ਅੰਦਰ ਲਗਾਤਾਰ ਗਤੀਵਿਧੀਆਂ ਚੱਲ ਰਹੀਆਂ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Capt. Amarinder Singh) ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੂੰ ਪਾਰਟੀ ਨੇ ਜ਼ਲੀਲ ਕੀਤਾ ਹੈ।
ਅਮਰਿੰਦਰ ਸਿੰਘ ਅਸਤੀਫਾ ਦੇਣ ਤੋਂ ਬਾਅਦ ਦੋ ਵਾਰ ਦਿੱਲੀ ਗਏ ਸਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਵੀ ਮੁਲਾਕਾਤ ਕੀਤੀ। ਦਿੱਲੀ ਦੌਰੇ ਤੋਂ ਠੀਕ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਕਾਂਗਰਸ ਛੱਡ ਦੇਣਗੇ ਅਤੇ ਨਾਲ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਚੁਣੌਤੀ ਦਿੱਤੀ ਸੀ ਕਿ ਉਹ ਉਨ੍ਹਾਂ ਨੂੰ ਮੁੱਖ ਮੰਤਰੀ ਨਹੀਂ ਬਣਨ ਦੇਣਗੇ। ਹਾਲਾਂਕਿ, ਉਸ ਸਮੇਂ ਉਨ੍ਹਾਂ ਨੇ ਰਾਜਨੀਤੀ ਵਿੱਚ ਆਪਣੀ ਅਗਲੀ ਪਾਰੀ ਬਾਰੇ ਕਿਹਾ ਸੀ ਕਿ ਉਹ ਜਲਦੀ ਹੀ ਇਸ ਬਾਰੇ ਖੁਲਾਸਾ ਕਰਨਗੇ।
ਕੈਪਟਨ ਵੱਲੋਂ ਸਿਆਸੀ ਪਾਰੀ ਦਾ ਐਲਾਨ
ਹੁਣ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੀ ਸਿਆਸੀ ਪਾਰੀ ਦਾ ਐਲਾਨ ਕਰ ਦਿੱਤਾ ਹੈ। ਮੰਗਲਵਾਰ ਦੇਰ ਸ਼ਾਮ ਭਾਵ 19 ਅਕਤੂਬਰ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਨਵੀਂ ਪਾਰਟੀ ਦੇ ਗਠਨ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਨੇ ਭਾਜਪਾ ਨਾਲ ਗਠਜੋੜ ਦੇ ਵੀ ਸੰਕੇਤ ਦਿੱਤੇ ਹਨ। ਕੈਪਟਨ ਨੇ ਕਿਹਾ, “ਜੇਕਰ ਕਿਸਾਨਾਂ ਅੰਦੋਲਨ ਦਾ ਹੱਲ ਮਿਲ ਜਾਂਦਾ ਹੈ, ਤਾਂ ਉਹ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਨਾਲ ਗੱਠਜੋੜ ਵੀ ਕਰ ਸਕਦੇ ਹਨ।” ਇਸ ਦੇ ਨਾਲ ਹੀ ਅਕਾਲੀ ਦਲ ਨਾਲੋਂ ਵੱਖ ਹੋ ਚੁੱਕੇ ਢੀਂਡਸਾ ਅਤੇ ਬ੍ਰਹਮਪੁਰਾ ਧੜਿਆਂ ਵਰਗੀਆਂ ਵਿਚਾਰਧਾਰਾ ਵਾਲੀਆਂ ਪਾਰਟੀਆਂ ਨਾਲ ਵੀ ਗੱਠਜੋੜ ਦਾ ਰਾਹ ਖੋਜਿਆ ਜਾ ਸਕਦਾ ਹੈ।
ਕਪਤਾਨ ਦੇ ਪਾਰਟੀ ਐਲਾਨ ਨੇ ਭਖਾਈ ਸਿਆਸਤ ਵਿਰੋਧੀਆਂ ਨੇ ਕੈਪਟਨ ‘ਤੇ ਚੁੱਕੇ ਸਵਾਲ
ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਇਸ ਐਲਾਨ ਨਾਲ ਪੰਜਾਬ ਦੀ ਸਿਆਸਤ ਵਿੱਚ ਵੱਡਾ ਸਿਆਸੀ ਭੂਚਾਲ ਆ ਗਿਆ ਹੈ। ਜਿਸ ਤੋਂ ਬਾਅਦ ਹੁਣ ਸਿਆਸੀ ਪ੍ਰਤੀਕਰਮਾਂ ਦਾ ਦੌਰ ਵੀ ਤੇਜ਼ ਹੋ ਗਿਆ। ਕਈਆਂ ਨੇ ਉਨ੍ਹਾਂ ਦੇ ਫੈਸਲੇ ਨੂੰ ਸਹੀ ਠਹਿਰਾਇਆ। ਇਸਦੇ ਨਾਲ ਹੀ ਉਨ੍ਹਾਂ ਦੇ ਪੁਰਾਣੇ ਸਹਿਯੋਗੀ ਕਾਂਗਰਸ ਦੇ ਆਗੂਆਂ ਨੇ ਕਪਤਾਨ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਕੈਪਟਨ ਕਾਂਗਰਸ ਦੀ ਪਿੱਠ ‘ਚ ਛੁਰਾ ਮਾਰਦੇ ਰਹੇ-ਰੰਧਾਵਾ
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੇ ਕੈਪਟਨ ਵੱਲੋਂ ਕੀਤੇ ਪਾਰਟੀ ਦੇ ਐਲਾਨ ਨੂੰ ਲੈਕੇ ਜਿੱਥੇ ਮੰਦਭਾਗਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਕਾਂਗਰਸ ਦੀ ਪਾਰਟੀ ਦੇ ਪਿੱਠ ਚ ਛੁਰਾ ਮਾਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਤੇ ਕੈਪਟਨ ਖਤਮ ਹੋ ਜਾਣਗੇ ਪਰ ਕਾਂਗਰਸ ਖਤਮ ਨਹੀਂ ਹੋਵੇਗੀ। ਇਸਦੇ ਨਾਲ ਹੀ ਰੰਧਾਵਾ ਨੇ ਕੈਪਟਨ ਨੂੰ ਮੌਕਾਪ੍ਰਸਤ ਕਰਾਰ ਦਿੱਤਾ ਹੈ। ਉਨ੍ਹਾਂ ਕੈਪਟਨ ਤੇ ਰਾਸ਼ਟਰੀ ਸੁਰੱਖਿਆ ਦੇ ਮਸਲੇ ਨੂੰ ਲੈਕੇ ਸਵਾਲ ਕੀਤਾ ਹੈ ਕਿ ਅਰੂਸ਼ਾ ਆਲਮ ਨੂੰ ਰੱਖਣ ਨਾਲ ਕੀ ਰਾਸ਼ਟਰੀ ਸੁਰੱਖਿਆ ਖਤਰੇ ਵਿੱਚ ਨਹੀਂ ਇਸਦਾ ਉਨ੍ਹਾਂ ਵੱਲੋਂ ਕੈਪਟਨ ਤੋਂ ਜਵਾਬ ਮੰਗਿਆ ਹੈ।
ਹਰਸਿਮਰਤ ਬਾਦਲ ਦਾ ਕੈਪਟਨ ‘ਤੇ ਨਿਸ਼ਾਨਾ
ਹਰਸਿਮਰਤ ਕੌਰ ਬਾਦਲ (Harsimrat Kaur Badal) ਨੇ ਵੱਖਰੀ ਪਾਰਟੀ ਬਣਾਉਣ ਲਈ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਮੇਸ਼ਾ ਭਾਜਪਾ ਦੀ ਭਾਸ਼ਾ ਬੋਲਦੇ ਵੇਖਿਆ ਗਿਆ ਹੈ, ਸਾਲ 2017 ਵਿੱਚ ਵੀ ਉਹ ਪਹਿਲਾਂ ਹੀ ਭਾਜਪਾ ਨਾਲ ਮੁਲਾਕਾਤ ਕਰ ਚੁੱਕੇ ਸਨ, ਭਾਜਪਾ ਨੇ ਕੈਪਟਨ ਨੂੰ ਪਵਾਈਆਂ ਸਨ। ਹੋਰ ਵਿਰੋਧੀ ਪਾਰਟੀਆਂ ਦੇ ਇਲਜ਼ਾਮ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਕੈਪਟਨ ਨਾਲ ਮਿਲਿਆ ਹੁੰਦਾ ਤਾਂ ਸਥਿਤੀ ਹੋਰ ਹੁੰਦੀ। ਵੱਡਾ ਬਿਆਨ ਦਿੰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਕਦੇ ਵੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਠਜੋੜ ਨਹੀਂ ਕਰੇਗਾ।
ਕਾਂਗਰਸ, ਭਾਜਪਾ ਤੇ ਅਕਾਲੀ ਦਲ ਦਾ ਰਿਮੋਟ ਕੰਟਰੋਲ ਮੋਦੀ ਦੇ ਹੱਥ-ਰਾਘਵ ਚੱਢਾ
ਪੰਜਾਪ ਆਪ ਦੇ ਸਹਿ ਇੰਚਾਰਜ ਰਾਘਵ ਚੱਡਾ (Raghav Chadha) ਨੇ ਕਿਹਾ ਕਿ ਤਿੰਨੋਂ ਪਾਰਟੀਆਂ ਚਾਹੇ ਕਾਂਗਰਸ, ਭਾਜਪਾ ਜਾਂ ਅਕਾਲੀ ਦਲ ਦਾ ਰਿਮੋਟ ਕੰਟਰੋਲ ਪੀਐਮ ਮੋਦੀ ਦੇ ਹੱਥ ਵਿੱਚ ਹੈ। ਪ੍ਰਧਾਨ ਮੰਤਰੀ ਨੇ ਹੁਣ ਅਮਰਿੰਦਰ ਸਿੰਘ ਨੂੰ ਨਵੀਂ ਪਾਰਟੀ ਬਣਾਉਣ ਲਈ ਕਿਹਾ ਹੈ ਤਾਂ ਜੋ ਚਾਰ ਪਾਰਟੀਆਂ ਹੋਣ, ਜਦੋਂ ਤਿੰਨ ਪਾਰਟੀਆਂ ਕੇਜਰੀਵਾਲ ਨੂੰ ਰੋਕ ਨਾ ਸਕੀਆਂ, ਫਿਰ ਚੌਥੀ ਪਾਰਟੀ ਬਣਾਉਣ ਦੀ ਕੋਸ਼ਿਸ਼ ਹੈ। ਚੱਢਾ ਨੇ ਕਿਹਾ ਕਿ ਸਾਰੀਆਂ ਚਾਰ ਪਾਰਟੀਆਂ ਮਿਲ ਕੇ ਵੀ ਪੰਜਾਬ ਦੇ ਲੋਕਾਂ ਦਾ ਮੂਡ ਬਦਲ ਨਹੀਂ ਸਕਦੀਆਂ ਕਿਉਂਕਿ ਲੋਕਾਂ ਨੇ ਪ੍ਰਣ ਲਿਆ ਹੈ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਸਰਕਾਰ ਬਣਾਉਣੀ ਚਾਹੀਦੀ ਹੈ।
ਭਾਜਪਾ ਨੇ ਕੈਪਟਨ ਨੂੰ ਦੱਸਿਆ ਰਾਸ਼ਟਰਵਾਦੀ ਆਗੂ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਨਾਲ ਗੱਠਜੋੜ ਦੇ ਦਿੱਤੇ ਸੰਕੇਤਾਂ ਦੇ ਵਿਚਕਾਰ, ਭਾਜਪਾ ਆਗੂ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਰਾਸ਼ਟਰਵਾਦੀ ਆਗੂ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ। ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਕਿ ਨਵੀਂ ਪਾਰਟੀ ਬਣਾਉਣ ਲਈ ਵਧਾਈ। ਇਸ ਦੇ ਨਾਲ ਹੀ ਪਾਰਟੀ ਹਾਈਕਮਾਨ ਭਾਜਪਾ ਨਾਲ ਗੱਠਜੋੜ ਦੇ ਬਿਆਨ 'ਤੇ ਫੈਸਲਾ ਲਵੇਗੀ। ਜੀਵਨ ਗੁਪਤਾ ਨੇ ਕਿਹਾ ਕਿ ਜੇਕਰ ਰਾਸ਼ਟਰਵਾਦੀ ਸ਼ਕਤੀਆਂ ਪੰਜਾਬ ਦੀ ਬਿਹਤਰੀ ਲਈ ਵਿਕਾਸ ਲਈ ਮਿਲ ਕੇ ਕੰਮ ਕਰਨ ਤਾਂ ਪੰਜਾਬ ਅੱਗੇ ਵਧੇਗਾ। ਦੂਜੇ ਪਾਸੇ, ਜੀਵਨ ਗੁਪਤਾ ਨੇ ਕਿਹਾ ਕਿ ਕਾਂਗਰਸ ਆਪਣੇ ਵਾਅਦੇ ਪੂਰੇ ਕਰਨ ਦੇ ਯੋਗ ਨਹੀਂ ਹੈ, ਜਦੋਂ ਕਿ ਸਿੱਧੂ ਹੁਣ ਨਵੇਂ ਮੁੱਖ ਮੰਤਰੀ ਦੇ ਵਿਰੁੱਧ ਜ਼ਹਿਰ ਉਗਲ ਰਹੇ ਹਨ, ਇਹ ਸਪੱਸ਼ਟ ਹੈ ਕਿ ਉਹ ਪੰਜਾਬ ਲਈ ਨਹੀਂ ਬਲਕਿ ਆਪਣੇ ਲਈ ਲੜ ਰਹੇ ਹਨ।
ਸੀਨੀਅਰ ਪੱਤਰਕਾਰ ਦੀ ਕੈਪਟਨ ਦੀ ਸਿਆਸਤ ‘ਤੇ ਟਿੱਪਣੀ
ਓਧਰ ਸੀਨੀਅਰ ਪੱਤਰਕਾਰ ਜੈ ਛਿੱਬਰ, ਜੋ ਇਸ ਮਾਮਲੇ ਵਿੱਚ ਲੰਮੇ ਸਮੇਂ ਤੋਂ ਪੰਜਾਬ ਦੀ ਸਿਆਸਤ ਨੂੰ ਦੇਖ ਰਹੇ ਹਨ, ਨੇ ਕਿਹਾ ਕਿ ਸਿਆਸਤ ਵਿੱਚ ਚੜ੍ਹਦੇ ਸੂਰਜ ਨੂੰ ਸਲਾਮ ਹੈ ਅਤੇ ਹਰ ਕੋਈ ਚਲਦੀ ਗੱਡੀ ਵਿੱਚ ਸਵਾਰ ਹੋਵੇਗਾ, । ਇਸ ਲਈ ਜੋ ਵੀ ਹੋਵੇ ਕਦੇ ਵੀ ਕਪਤਾਨ ਦੇ ਨਜ਼ਦੀਕ ਹੋਣਗੇ, ਉਹ ਵੀ ਆਪਣਾ ਫਾਇਦਾ ਸੋਚਣਗੇ ਅਤੇ ਕੋਈ ਵੀ ਕਪਤਾਨ ਦੇ ਨਾਲ ਨਹੀਂ ਖੜ੍ਹਾ ਹੋਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਨਾਲ ਸਿਰਫ ਉਹ ਲੋਕ ਜ਼ਰੂਰ ਆ ਸਕਦੇ ਹਨ ਕਾਂਗਰਸ ਟਿਕਟ ਨਹੀਂ ਦੇਵੇਗੀ ਉਪ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਕੋਈ ਖਾਸ ਫਰਕ ਕੈਪਟਨ ਵੱਲੋਂ ਨਵੀਂ ਪਾਰਟੀ ਬਣਾਉਣ ਨਾਲ ਨਹੀਂ ਹੋਵੇਗਾ। ਕਿਉਂਕਿ ਪੰਜਾਬ ਵਿੱਚ ਅਸਲ ਮੁੱਦਾ ਖੇਤੀਬਾੜੀ ਕਾਨੂੰਨ ਹਨ, ਹਾਂ ਜੇਕਰ ਬਿੱਲ ਰੱਦ ਕੀਤੇ ਜਾਂਦੇ ਹਨ ਤਾਂ ਨਿਸ਼ਚਿਤ ਤੌਰ ‘ਤੇ ਕੁਝ ਸੰਭਾਵਨਾ ਹੈ ਪਰ ਹੁਣ ਹੋਰ ਪਾਰਟੀਆਂ ਵੀ ਪਿਛਲੇ 1 ਸਾਲ ਤੋਂ ਇਸ ਬਾਰੇ ਸਵਾਲ ਉਠਾ ਰਹੀਆਂ ਹਨ ਉਦੋਂ ਤੋਂ ਕਿਸਾਨ ਦਿੱਲੀ ਦੀ ਸਰਹੱਦ 'ਤੇ ਬੈਠੇ ਹਨ। ਇਸਦੇ ਨਾਲ ਹੀ ਉਨਹ ਉਨ੍ਹਾਂ ਕਿਹਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਦੀ ਨੀਅਤ ਹੁੰਦੀ ਤਾਂ ਬੀਜੇਪੀ ਦੇ ਆਗੂਆਂ ਨਾਲ ਗੱਲ ਕਰਕੇ ਇਸਦਾ ਹੱਲ ਕੱਢ ਸਕਦੇ ਸੀ ਪਰ ਹੁਣ ਉਹ ਰਾਜਨੀਤੀ ਚਮਕਾਉਣ ਦੇ ਲਈ ਅਜਿਹਾ ਕਰ ਰਹੇ ਹਨ।
ਇਹ ਵੀ ਪੜ੍ਹੋ:ਸਰਹੱਦ ‘ਤੇ ਬੀਐਸਐਫ ਦੀ ਪੈਨੀ ਨਜ਼ਰ, ਨਸ਼ਾ-ਹਥਿਆਰ ਤੇ ਘੁਸਪੈਠੀਏ ਫੜੇ