ਪੰਜਾਬ

punjab

ETV Bharat / city

'ਫਾਦਰਜ਼ ਡੇਅ' ਮੌਕੇ ਕੈਪਟਨ ਨੇ ਆਪਣੇ ਪਿਤਾ ਨਾਲ ਯਾਦਗਾਰੀ ਤਸਵੀਰ ਕੀਤੀ ਸਾਂਝੀ - ਕੈਪਟਨ ਅਮਰਿੰਦਰ ਸਿੰਘ

'ਫਾਦਰਜ਼ ਡੇਅ' ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਆਪਣੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਨਾਲ ਆਪਣੀ ਇੱਕ ਯਾਦਗਾਰੀ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਨੂੰ ਯਾਦ ਕੀਤਾ।

captain shared a picture with his father on the eve of fathers day
'ਫਾਦਰਜ਼ ਡੇਅ' ਮੌਕੇ ਕੈਪਟਨ ਨੇ ਟਵੀਟ ਕਰ ਆਪਣੇ ਪਿਤਾ ਨਾਲ ਯਾਦਗਾਰੀ ਤਸਵੀਰ ਕੀਤੀ ਸਾਂਝੀ

By

Published : Jun 21, 2020, 11:25 AM IST

ਚੰਡੀਗੜ੍ਹ: ਦੁਨੀਆ ਭਰ ਵਿੱਚ ਅੱਜ 'ਫਾਦਰਜ਼ ਡੇਅ' ਮਨਾਇਆ ਜਾ ਰਿਹਾ ਹੈ। ਇਸ ਮੌਕੇ ਸੋਸ਼ਲ ਮੀਡੀਆ 'ਤੇ ਦਿਨ ਦੇ ਸ਼ੁਰੂ ਹੁੰਦਿਆਂ ਹੀ ਲੋਕਾਂ ਵੱਲੋਂ ਆਪਣੇ ਪਿਤਾ ਦੀਆਂ ਤਸਵੀਰਾਂ ਸਾਂਝੀਆਂ ਕਰ ਉਨ੍ਹਾਂ ਫਾਦਰਜ਼ ਡੇਅ ਦੀਆਂ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ। ਇਸ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰ ਆਪਣੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਨਾਲ ਆਪਣੀ ਇੱਕ ਯਾਦਗਾਰੀ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਨੂੰ ਯਾਦ ਕੀਤਾ।

ਕੈਪਟਨ ਨੇ ਟਵੀਟ ਕਰ ਲਿਖਿਆ ਕਿ ਮੇਰੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਜੀ ਨੇ ਮੈਨੂੰ ਪ੍ਰੇਰਣਾ ਦਿੱਤੀ ਹੈ ਕਿ ਹਮੇਸ਼ਾ ਆਪਣੇ ਦੇਸ਼ ਨੂੰ ਪਹਿਲ ਦਿਓ। ਉਨ੍ਹਾਂ ਨੇ ਆਪਣੇ ਵਿਆਹ ਦੀ ਇੱਕ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਉਨ੍ਹਾਂ ਦੇ ਪਿਤਾ ਅਤੇ ਉਨ੍ਹਾਂ ਦੇ ਸਹੁਰਾ ਵਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ: ਕੈਪਟਨ ਨੇ ਖੇਤੀ ਸਬੰਧੀ ਕੇਂਦਰੀ ਆਰਡੀਨੈਂਸਾਂ ਨੂੰ ਲੈ ਕੇ 24 ਜੂਨ ਨੂੰ ਸੱਦੀ ਸਰਬ ਪਾਰਟੀ ਮੀਟਿੰਗ

ABOUT THE AUTHOR

...view details