ਚੰਡੀਗੜ੍ਹ: ਪੋਸਟ ਮੈਟ੍ਰਿਕ ਸਕਾਲਰਸ਼ਿਪ ਫੰਡ (post-matric scholarship scam) ਦੇ ਤਕਰੀਬਨ 64 ਕਰੋੜ ਰੁਪਏ ਦੇ ਘੁਟਾਲੇ ਵਿੱਚ ਕਾਂਗਰਸ ਚਾਰੇ ਪਾਸੇ ਘਿਰਦੀ ਨਜ਼ਰ ਆ ਰਹੀ ਇਕ ਪਾਸੇ ਜਿਥੇ ਕੇਂਦਰ ਸਰਕਾਰ ਨੇ ਘੁਟਾਲੇ ਦੀ ਜਾਂਚ ਸੀਬੀਆਈ ਨੂੰ ਦੇ ਦਿੱਤੀ ਉਥੇ ਹੀ ਵਿਰੋਧੀ ਪਾਰਟੀਆਂ ਵੀ ਲਗਾਤਾਰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ (Cabinet Minister Sadhu Singh Dharamsot) ਦੇ ਅਸਤੀਫੇ ਦੀ ਮੰਗ ਕਰ ਰਹੀਆਂ ਹਨ। ਸਰਕਾਰ ਇਸ ਗੱਲੋਂ ਵੀ ਘਿਰੀ ਹੋਈ ਹੈ ਕਿ ਜੇ ਕੈਬਨਿਟ ਮੰਤਰੀ ਤੇ ਕਾਰਵਾਈ ਹੁੰਦੀ ਹੈ ਤਾਂ ਵਿਰੋਧੀ ਇਸ ਨੂੰ ਮੁੱਦਾ ਬਣਾਉਣਗੇ ਜੇ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਦਲਿਤ ਭਾਈਚਾਰਾ ਸਰਕਾਰ ਦੇ ਖਿਲਾਫ਼ ਹੋ ਜਾਵੇਗਾ।
ਸਵਾਲਾਂ ‘ਚ ਸਰਕਾਰ
ਸਰਕਾਰ ਦੀ ਚਿੰਤਾ ਇਸ ਕਰਕੇ ਇਹ ਵਧੀ ਹੋਈ ਹੈ ਕਿ ਰਾਸ਼ਟਰੀ ਅਨੁਸੂਚਿਤ ਜਾਤੀ ਆਯੋਗ ਵੱਲੋਂ ਵੀ ਪੰਜਾਬ ਸਰਕਾਰ ਤੋਂ ਇਸ ਬਾਬਤ ਜਵਾਬ ਮੰਗਿਆ ਗਿਆ। ਇਸ ਘੋਟਾਲੇ ਦੇ ਸਵਾਲ ਇਸ ਗੱਲੋਂ ਵੀ ਹੁਣ ਖੜ੍ਹੇ ਹੋ ਰਹੇ ਹਨ ਕਿਉਂਕਿ ਇਕ ਪਾਸੇ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ਵੱਲੋਂ ਕਲੀਨ ਚਿੱਟ ਦਿੱਤੀ ਗਈ ਉੱਥੇ ਹੀ ਜਾਣਕਾਰੀ ਮੁਤਾਬਕ ਜਾਂਚ ਅਧਿਕਾਰੀ ਰਾਸ਼ਟਰੀ ਅਨਸੂਚਿਤ ਜਾਤੀ ਦਾ ਬਿਆਨ ਆਇਆ ਹੈ ਕਿ ਮਾਮਲੇ ਦੀ ਅਜੇ ਜਾਂਚ ਚੱਲ ਰਹੀ ਹੈ।
ਐਸੀ ਕਮਿਸ਼ਨ ਨੇ ਮੰਗਿਆ ਜਵਾਬ
ਆਮ ਆਦਮੀ ਪਾਰਟੀ (Aam Aadmi Party) ਵਿਧਾਇਕ ਜੈ ਕਿਸ਼ਨ ਨੇ ਕਿਹਾ ਕਿ ਕਾਂਗਰਸ ਸਰਕਾਰ ਕਲੀਨ ਚਿੱਟ ਵਾਲੀ ਸਰਕਾਰ ਬਣਕੇ ਰਹਿ ਗਈ ਹੈ । ਕਦੇ ਸ਼ਰਾਬ ਮਾਫੀਆ ਕਦੇ ਰੇਤ ਮਾਫੀਆ ਅਤੇ ਕਦੇ ਆਪਣੇ ਮੰਤਰੀ ਨੂੰ ਕਲੀਨ ਚਿੱਟ ਦੇ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਸ ਹੈ ਕਿ ਸੀਬੀਆਈ ਜਾਂਚ ਵਿੱਚ ਸਭ ਕੁਝ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ।
ਆਪ ਦਾ ਸਰਕਾਰ ‘ਤੇ ਨਿਸ਼ਾਨਾ