ਚੰਡੀਗੜ੍ਹ: ਸ਼ਨੀਵਾਰ ਨੂੰ ਸੰਗਰੂਰ ਦੇ ਪਿੰਡ ਲੌਂਗੋਵਾਲ 'ਚ ਸਕੂਲ ਵੈਨ ਨੂੰ ਅੱਗ ਲੱਗਣ ਪਿੱਛੋਂ ਬਹਾਦੁਰੀ ਦਿਖਾਉਂਦੇ ਹੋਏ ਵਿਦਿਆਰਥਣ ਅਮਨਦੀਪ ਕੌਰ ਨੇ 4 ਬੱਚਿਆਂ ਨੂੰ ਬਚਾਇਆ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਅਮਨਦੀਪ ਕੌਰ ਨੂੰ ਸ਼ਾਬਾਸ਼ੀ ਦਿੱਤੀ। ਇਸ ਦੇ ਨਾਲ ਹੀ ਕੈਪਟਨ ਨੇ ਲਿਖਿਆ ਕਿ ਉਹ ਵਿਦਿਆਰਥਣ ਨਾਲ ਜਲਦੀ ਹੀ ਮੁਲਾਕਾਤ ਕਰਨਗੇ।
ਦੱਸ ਦਈਏ ਕਿ ਸ਼ਨੀਵਾਰ ਨੂੰ ਵਾਪਰੇ ਭਿਆਨਕ ਵੈਨ ਹਾਦਸੇ ਵਿੱਚ 4 ਮਾਸੂਮ ਜਾਨਾਂ ਚਲੀਆਂ ਗਈਆਂ। ਇਸ ਵੈਨ ਵਿੱਚ ਕੁੱਲ 12 ਵਿਦਿਆਰਥੀ ਸਵਾਰ ਸਨ ਅਤੇ ਵਿਦਿਆਰਥਣ ਅਮਨਦੀਪ ਕੌਰ ਵੀ ਇਸੇ ਵੈਨ ਵਿੱਚ ਸਵਾਰ ਸੀ। ਵੈਨ ਨੂੰ ਅੱਗ ਲੱਗਣ ਤੋਂ ਬਾਅਦ 14 ਸਾਲਾ ਵਿਦਿਆਰਥਣ ਨੇ ਆਪਣੀ ਬਹਾਦੁਰੀ ਦਿਖਾਉਂਦਿਆਂ ਵੈਨ ਦਾ ਸ਼ੀਸ਼ਾ ਤੋੜ ਕੇ 4 ਬੱਚਿਆਂ ਦੀ ਜਾਨ ਬਚਾਈ ਸੀ।