ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਮੈਡੀਕਲ ਸਿੱਖਿਆ ਦਾ ਧੁਰਾ ਬਨਾਉਣ ਲਈ ਤੱਤਪਰ ਹੈ। ਉਕਤ ਪ੍ਰਗਟਾਵਾ ਅੱਜ ਇਥੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੀਤਾ।
ਕੈਪਟਨ ਸਰਕਾਰ ਪੰਜਾਬ ਨੂੰ ਮੈਡੀਕਲ ਸਿੱਖਿਆ ਦਾ ਧੁਰਾ ਬਨਾਉਣ ਲਈ ਤਤਪਰ: ਸੋਨੀ - ਕੈਪਟਨ ਸਰਕਾਰ ਪੰਜਾਬ ਨੂੰ ਮੈਡੀਕਲ ਸਿੱਖਿਆ
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਮੈਡੀਕਲ ਸਿੱਖਿਆ ਦਾ ਧੁਰਾ ਬਨਾਉਣ ਲਈ ਤੱਤਪਰ ਹੈ। ਉਕਤ ਪ੍ਰਗਟਾਵਾ ਅੱਜ ਇਥੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਕੈਬਿਨੇਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੀਤਾ।
ਕੈਪਟਨ ਸਰਕਾਰ ਪੰਜਾਬ ਨੂੰ ਮੈਡੀਕਲ ਸਿੱਖਿਆ ਦਾ ਧੁਰਾ ਬਨਾਉਣ ਲਈ ਤਤਪਰ: ਸੋਨੀ
ਕੋਰੋਨਾ ਦੌਰਾਨ ਪੰਜਾਬ ਸਰਕਾਰ ਦੇ ਕੀਤੇ ਕੰਮ
- ਸੋਨੀ ਦੱਸਿਆ ਕਿ ਮਾਰਚ 2020 ਵਿੱਚ ਜਦੋ ਪੰਜਾਬ ਵਿੱਚ ਕੋਰੋਨਾ ਦਾ ਖਤਰੇ ਨੂੰ ਦੇਖਦੇ ਹੋਏ ਸੂਬੇ ਵਿੱਚ ਕਰਫਿਊ ਲਗਾਇਆ ਗਿਆ ਸੀ ਉਸ ਸਮੇਂ ਪੰਜਾਬ ਵਿੱਚ ਕੋਵਿਡ ਸਬੰਧੀ ਟੈਸਟ ਕਰਨ ਦੀ ਕੋਈ ਸਹੂਲਤ ਨਹੀਂ ਸੀ ਅਤੇ ਕੋਰੋਨਾਂ ਦੇ ਸ਼ੱਕੀ ਮਰੀਜਾਂ ਦੇ ਲਏ ਗਏ ਸੈਪਲਾਂ ਨੂੰ ਜਾਂਚ ਲਈ ਪੂਨੇ ਦੀ ਲੈਬ ਵਿੱਚ ਭੇਜਿਆ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੇ ਦਿਸ਼ਾਂ ਨਿਰੇਦਸ਼ਾਂ ਅਨੁਸਾਰ ਸੂਬੇ ਵਿਚਲੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਕੋਰੋਨਾ ਸਬੰਧੀ ਟੈਸਟ ਕਰਨ ਲਈ ਵਿਦੇਸ਼ਾਂ ਤੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਮਸ਼ੀਨਰੀ ਮੰਗਵਾਈ ਗਈ।
- ਉਨ੍ਹਾਂ ਦੱਸਿਆ ਕਿ ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ ਦੀਆਂ 3 ਲੈਬਾਂ ਵਿੱਚ 21000 ਟੈਸਟ ਪ੍ਰਤੀ ਦਿਨ ਅਤੇ 4 ਹੋਰ ਨਵੀਆਂ ਲੈਬਾਂ (2 ਮੋਹਾਲੀ, 1 ਲੁਧਿਆਣਾ ਅਤੇ 1 ਜਲੰਧਰ) ਵਿੱਚ 5500 ਪ੍ਰਤੀ ਦਿਨ ਟੈਸਟ ਕੀਤੇ ਜਾ ਰਹੇ ਹਨ।
- ਇਸ ਤਰ੍ਹਾਂ ਕੁੱਲ ਮਿਲਾ ਕੇ ਸੂਬੇ ਵਿੱਚ 26500 ਆਰ.ਟੀ.ਪੀ.ਸੀ.ਆਰ. ਟੈਸਟ ਦੀ ਕਪੈਸਿਟੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਮੌਜੂਦਾ ਸਮੇਂ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਦੀ ਲੈਬ 10 ਹਜਾਰ ਟੈਸਟ ਪ੍ਰਤੀ ਦਿਨ ਕਰਨ ਦੀ ਸਮਰੱਥਾ ਰੱਖਦੀ ਹੈ ਜੋ ਕਿ ਦੇਸ਼ ਦੀਆਂ ਸਾਰੀਆਂ ਲੈਬਾਂ ਤੋਂ ਵੱਧ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਵਾਇਰਲ ਟੈਸਟਿੰਗ ਲਈ 7 ਨਵੀਆਂ ਲੈਬਾਂ ਬਣਾਈਆਂ ਗਈਆਂ ਹਨ।
ਨਵੀਂ ਕੰਮਾਂ ਦੀ ਦਿੱਤੀ ਜਾਣਕਾਰੀ
- ਸੋਨੀ ਸਾਲ 2021 ਦੌਰਾਨ ਮੈਡੀਕਲ ਸਿੱਖਿਆ ਅਤੇ ਖੋਜ਼ ਵਿਭਾਗ ਨੂੰ ਹੋਰ ਚੁਸਤ ਦਰੁਸਤ ਅਤੇ ਸਮੇਂ ਦੇ ਹਾਣ ਦਾ ਕਰਨ ਲਈ ਵਿੱਚ ਪੋਸਟਾਂ ਦਾ ਵੱਖਰਾ ਕਾਡਰ ਬਣਾਇਆ ਜਾ ਰਿਹਾ ਹੈ। ਇਸ ਵੇਲੇ ਹੈਲਥ ਵਿਭਾਗ ਅਤੇ ਮੈਡੀਕਲ ਸਿੱਖਿਆ ਅਤੇ ਖੋਜ਼ ਵਿਭਾਗ ਦੇ ਕੁੱਝ ਕਾਡਰ ਜਿਵੇਂ ਨਰਸਾਂ, ਮਨਿਸਟਰੀਅਲ, ਰੇਡੀਓਗ੍ਰਾਫਰ ਨੂੰ ਵੱਖਰਾ ਕੀਤਾ ਜਾਵੇਗਾ ਤਾਂ ਜੋ ਵਿਭਾਗ ਦੀ ਕਾਰਜ਼-ਕੁਸ਼ਲਤਾ ਵੱਧ ਸਕੇ ਅਤੇ ਲੋੜ ਅਨੁਸਾਰ ਵਿਭਾਗ ਦੀ ਰੀ-ਸਟਰਕਚਰਿੰਗ ਕੀਤੀ ਜਾਵੇਗੀ।
- ਪੰਜਾਬ ਵਿੱਚ 3 ਨਵੇਂ ਮੈਡੀਕਲ ਕਾਲਜ ਸ਼ੁਰੂ ਕੀਤੇ ਜਾ ਰਹੇ ਹਨ ਜਿਨ੍ਹਾਂ ਦੀ ਕੁੱਲ ਲਾਗਤ ਲਗਭਗ 1000 ਕਰੋੜ ਰੁਪਏ ਹੈ। ਮੈਡੀਕਲ ਕਾਲਜ ਮੋਹਾਲੀ 2021 ਵਿੱਚ ਸ਼ੁਰੂ ਕੀਤਾ ਜਾਵੇਗਾ ਅਤੇ ਐਮ.ਬੀ.ਬੀ.ਐਸ. ਦੇ ਦਾਖਲੇ ਹੋਣਗੇ।
- ਉਨ੍ਹਾਂ ਕਿਹਾ ਕਿ ਇਸ ਸਾਲ ਜਲਦ ਹੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਬਰਨ ਯੂਨਿਟ ਸੂਰੂ ਕੀਤਾ ਜਾਵੇਗਾ ਅਤੇ ਟਰੋਮਾ ਸੈਂਟਰ ਵੀ ਬਣਾਇਆ ਜਾਵੇਗਾ। ਅੰਮ੍ਰਿਤਸਰ ਵਿਖੇ 120 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਇਆ ਜਾ ਰਿਹਾ ਸਟੇਟ ਆਫ ਆਰਟ ਕੈਂਸਰ ਸੈਂਟਰ ਚਾਲੂ ਸਾਲ 2021 ਤੱਕ ਤਿਆਰ ਹੋ ਜਾਵੇਗਾ। ਇਸ ਸੈਂਟਰ ਵਿੱਚ 150 ਬੈਡਾਂ ਦੀ ਵਿਵਸਥਾ ਹੋਵੇਗੀ।
- ਪੰਜਾਬ ਸਰਕਾਰ ਵਲੋਂ 550 ਕਰੋੜ ਰੁਪਏ ਦੀ ਲਾਗਤ ਨਾਲ ਮੁਹਾਲੀ ਵਿੱਚ ਸਟੇਟ ਆਫ ਆਰਟ ਐਡਵਾਂਸ ਵਾਇਰੋਲੋਜੀ ਸੈਂਟਰ ਦੀ ਸਥਾਪਨਾ ਲਈ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ, ਜਿਸ ਵਿੱਚ ਵਾਇਰੋਲੋਜੀ ਸਬੰਧੀ ਪੜ੍ਹਾਈ, ਰਿਸਰਚ ਅਤੇ ਟੈਸਟ ਦੀ ਸੁਵਿੱਧਾ ਮੁਹੱਈਆ ਕਰਵਾਈ ਜਾਵੇਗੀ।
- ਮੈਡੀਕਲ ਸਿੱਖਿਆ ਅਤੇ ਖੋਜ਼ ਵਿਭਾਗ ਵਿਖੇ ਘਰ-ਘਰ ਰੋਜ਼ਗਾਰ ਸਕੀਮ ਅਧੀਨ ਅਗਲੇ ਸਾਲ ਦੌਰਾਨ 726 ਭਰਤੀਆਂ ਕਰਨ ਦੀ ਤਜਵੀਜ਼ ਹੈ ਜਿਸ ਵਿੱਚ 142 ਡਾਕਟਰ, 189 ਨਰਸਾਂ ਅਤੇ 234 ਟੈਕਨੀਸ਼ੀਅਨ ਸ਼ਾਮਿਲ ਹਨ।
Last Updated : Jan 2, 2021, 7:28 PM IST