ਪੰਜਾਬ

punjab

ETV Bharat / city

ਮੁਹਾਲੀ ਪ੍ਰੈੱਸ ਦੀ ਜ਼ਮੀਨ ਵੇਚ ਪ੍ਰੈੱਸ ਨੂੰ ਆਧੁਨਿਕ ਬਣਾਉਣ ਦੀ ਤਿਆਰੀ 'ਚ ਕੈਪਟਨ ਸਰਕਾਰ - modernize the press

ਪੰਜਾਬ ਦੇ ਛਪਾਈ ਅਤੇ ਸਟੇਸ਼ਨਰੀ ਮਹਿਕਮੇ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਮੁਹਾਲੀ ਵਿੱਚਲੇ ਸਰਕਾਰੀ ਛਾਪੇਖਾਨੇ ਦੇ ਆਧੁਨਿਕ ਕਰਨ ਦੀ ਤਜਵੀਜ਼ ਬਣਾਉਣ ਲਈ ਕਿਹਾ ਹੈ।

chandigarh, Minister Sadhu Singh Dharamsot, government press mohali ,Department of Printing and Stationery
ਫੋਟੋ

By

Published : Jun 12, 2020, 9:48 PM IST

ਚੰਡੀਗੜ੍ਹ : ਪੰਜਾਬ ਦੇ ਛਪਾਈ ਅਤੇ ਸਟੇਸ਼ਨਰੀ ਮਹਿਕਮੇ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਮੋਹਾਲੀ ਸਥਿਤ ਸਰਕਾਰ ਦੇ ਛਾਪੇਖਾਨੇ ਨੂੰ ਆਧੁਕਿਨ ਰੂਪ ਦੇਣ ਲਈ ਤਜਵੀਜ਼ ਤਿਆਰ ਕਰਦ ਦੇ ਹੁਕਮ ਦਿੱਤੇ ਹਨ।

ਸਕੱਤਰੇਤ ਵਿਖੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਉਪ੍ਰੰਤ ਇਹ ਪ੍ਰਗਟਾਵਾ ਕਰਦਿਆਂ ਮੰਤਰੀ ਧਰਮਸੋਤ ਨੇ ਕਿਹਾ ਕਿ ਸਰਕਾਰੀ ਪ੍ਰੈਸ ਮੁਹਾਲੀ ਦਾ ਆਧੁਨਿਕੀਕਰਨ ਕਰਨਾ ਸਮੇਂ ਦੀ ਜ਼ਰੂਰਤ ਹੈ।

ਉਨ੍ਹਾਂ ਕਿਹਾ ਕਿ ਮੁਹਾਲੀ ਛਾਪੇਖਾਨੇ ਦੀ ਵਾਧੂ ਪਈ ਜ਼ਮੀਨ ਵੇਚ ਕੇ ਬਹੁ-ਮੰਜ਼ਲਾ ਇਮਾਰਤ ਤਿਆਰ ਕੀਤੀ ਜਾ ਸਕਦੀ ਹੈ, ਜਿਸ 'ਚ ਆਧੁਨਿਕ ਵੱਡੀਆਂ ਅਤੇ ਡਿਜ਼ੀਟਲ ਮਸ਼ੀਨਾਂ ਵੀ ਖਰੀਦੀਆਂ ਜਾਂ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅਜੋਕੇ ਯੁੱਗ 'ਚ ਵਪਾਰਕ ਢੰਗ ਨਾਲ ਕੰਮ ਕਰਨ ਲਈ ਪ੍ਰਿੰਟਿੰਗ ਤੇ ਸਟੇਸ਼ਨਰੀ ਦਾ ਮੌਜੂਦਾ ਢਾਂਚਾ ਬਦਲਣ ਦੀ ਜ਼ਰੂਰਤ ਹੈ।

ਧਰਮਸੋਤ ਨੇ ਕਿਹਾ ਕਿ ਖਰੀਦ ਤੇ ਛਪਾਈ ਨਾਲ ਸਬੰਧਤ ਪੁਰਾਣੇ ਨਿਯਮਾਂ ਨੂੰ ਵੀ ਮੁੜ ਸੋਧਿਆ ਜਾਵੇਗਾ ਜੋ ਅੱਜ ਦੇ ਸਮੇਂ ਸਾਰਥਕ ਨਹੀਂ ਰਹੇ। ਉਨ੍ਹਾਂ ਕਿਹਾ ਕਿ ਇਹ ਤਜਵੀਜ਼ ਵੀ ਬਣਾਈ ਜਾਵੇਗੀ ਕਿ ਸੂਬੇ ਦੇ ਸਮੂਹ ਸਰਕਾਰੀ ਵਿਭਾਗ ਛਪਾਈ ਦਾ ਕੰਮ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਤੋਂ ਹੀ ਕਰਵਾਉਣ।

ਧਰਮਸੋਤ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਪੰਜਾਬ ਦਾ ਪ੍ਰਿੰਟਿੰਗ ਤੇ ਸਟੇਸ਼ਨਰੀ ਸਬੰਧੀ ਕੰਮ, ਹੋਰਨਾਂ ਸੂਬਿਆਂ ਤੋਂ ਕਰਵਾਉਣ ਦੀ ਬਜਾਏ ਸੂਬੇ 'ਚ ਹੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਨੂੰ ਅਤੀ-ਆਧੁਨਿਕ ਇਮਾਰਤ ਅਤੇ ਮਸ਼ੀਨਾਂ ਨਾਲ ਸਮੇਂ ਦਾ ਹਾਣੀ ਬਣਾਉਣਾ ਸਾਡਾ ਮਿਸ਼ਨ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰੀ ਅਤੇ ਹੋਰ ਛਪਾਈ ਦਾ ਕੰਮ ਵਿਭਾਗ ਰਾਹੀਂ ਹੋਵੇਗਾ ਤਾਂ ਸੂਬਾ ਸਰਕਾਰ ਨੂੰ ਆਰਥਿਕ ਲਾਭ ਵੀ ਹੋਵੇਗਾ।

ABOUT THE AUTHOR

...view details