ਪੰਜਾਬ

punjab

ETV Bharat / city

ਕੈਪਟਨ ਨੇ ਬਣਾਈ ਨਵੀਂ 'ਪੰਜਾਬ ਲੋਕ ਕਾਂਗਰਸ' ਪਾਰਟੀ - ਭਾਜਪਾ ਨਾਲ ਗੱਠਜੋੜ ਕਰਨ ਦੇ ਸੰਕੇਤ

ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਤੋਂ ਅਸਤੀਫਾ ਦੇਣ ਤੋਂ ਬਾਅਦ ਨਵੀਂ ਪਾਰਟੀ ਦੇ ਨਾਮ ਵੀ ਐਲਾਨ ਕਰ ਦਿੱਤਾ ਹੈ। ਕੈਪਟਨ ਵੱਲੋਂ ਆਪਣੀ ਨਵੀਂ ਪਾਰਟੀ ਦਾ ਨਾਮ 'ਪੰਜਾਬ ਲੋਕ ਕਾਂਗਰਸ' ('Punjab Lok Congress') ਰੱਖਿਆ ਗਿਆ ਹੈ।

ਕੈਪਟਨ ਨੇ ਬਣਾਈ ਨਵੀਂ 'ਪੰਜਾਬ ਲੋਕ ਕਾਂਗਰਸ' ਪਾਰਟੀ
ਕੈਪਟਨ ਨੇ ਬਣਾਈ ਨਵੀਂ 'ਪੰਜਾਬ ਲੋਕ ਕਾਂਗਰਸ' ਪਾਰਟੀ

By

Published : Nov 2, 2021, 5:55 PM IST

ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Capt. Amarinder Singh) ਨੂੰ ਲੈਕੇ ਵੱਡੀ ਖਬਰ ਸਾਹਮਣੇ ਆਈ ਹੈ। ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵੱਲੋਂ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਵੱਲੋਂ 7 ਸਫਿਆਂ ਦਾ ਇਹ ਅਸਤੀਫਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜ ਦਿੱਤਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਨਵੀਂ ਪਾਰਟੀ ਦੇ ਨਾਮ ਦਾ ਵੀ ਐਲਾਨ ਕਰ ਦਿੱਤਾ ਹੈ। ਕੈਪਟਨ ਨੇ ਆਪਣੀ ਨਵੀਂ ਪਾਰਟੀ ਦਾ ਨਾਮ 'ਪੰਜਾਬ ਲੋਕ ਕਾਂਗਰਸ' ਰੱਖਿਆ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਇੱਕ ਟਵੀਵ ਕਰਕੇ ਜਾਣਕਾਰੀ ਦਿੱਤੀ ਗਈ ਹੈ।

ਕੈਪਟਨ ਦੇ ਇਸ ਐਲਾਨ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਸਿਆਸੀ ਭੂਚਾਲ ਆ ਗਿਆ ਹੈ। ਸਿਆਸੀ ਹਲਕਿਆਂ ਦੇ ਵਿੱਚ ਚਰਚਾ ਚੱਲ ਰਹੀ ਹੈ ਕਿ ਹੁਣ ਕੈਪਟਨ ਕਿਸ ਪਾਰਟੀ ਦੇ ਨਾਲ ਗੱਠਜੋੜ ਕਰਨਗੇ।

ਜਿਕਰਯੋਗ ਹੈ ਕਿ ਕੈਪਟਨ ਵੱਲੋਂ ਪਿਛਲੇ ਦਿਨਾਂ ਚ ਕੀਤਾ ਪ੍ਰੈਸ ਕਾਨਫਰੰਸ ਦੇ ਵਿੱਚ ਭਾਜਪਾ ਨਾਲ ਗੱਠਜੋੜ ਕਰਨ ਦੇ ਸੰਕੇਤ ਦਿੱਤੇ ਸਨ। ਇਸ ਗੱਠਜੋੜ ਤੋਂ ਪਹਿਲਾਂ ਉਨ੍ਹਾਂ ਨੇ ਖੇਤੀਬਾੜੀ ਕਾਨੂੰਨਾਂ ਦਾ ਜਿਕਰ ਕੀਤਾ ਹੈ। ਇਸ ਬਣੇ ਸਸਪੈਂਸ ਨੂੰ ਲੈਕੇ ਜਲਦੀ ਕੋਈ ਤਸਵੀਰ ਸਾਫ ਹੋ ਸਕਦੀ ਹੈ।

ਇਹ ਵੀ ਪੜ੍ਹੋ:ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸ ਤੋਂ ਅਸਤੀਫਾ, ਬਣਾਈ ਨਵੀਂ ਪਾਰਟੀ

ABOUT THE AUTHOR

...view details