ਚੰਡੀਗੜ੍ਹ: ਅਯੁੱਧਿਆ ਵਿੱਚ ਰਾਮ ਜਨਮ ਭੂਮੀ ਵਿਖੇ ਇੱਕ ਵਿਸ਼ਾਲ ਰਾਮ ਮੰਦਰ ਦੀ ਉਸਾਰੀ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਦੋ ਲੱਖ ਰੁਪਏ ਦਾਨ ਕੀਤੇ ਹਨ। ਕੈਪਟਨ ਨੇ ਇਹ ਚੈੱਕ ਮੰਦਰ ਉਸਾਰੀ ਕਮੇਟੀ ਦੇ ਅਧਿਕਾਰੀਆਂ ਨੂੰ ਸੌਂਪਿਆ।
ਰਾਮ ਮੰਦਰ ਦੀ ਉਸਾਰੀ ਲਈ ਕੈਪਟਨ ਨੇ ਦਾਨ ਕੀਤੇ 2 ਲੱਖ ਰੁਪਏ - ਮੰਦਰ ਉਸਾਰੀ ਕਮੇਟੀ
ਅਯੁੱਧਿਆ ਵਿੱਚ ਰਾਮ ਜਨਮ ਭੂਮੀ ਵਿਖੇ ਇੱਕ ਵਿਸ਼ਾਲ ਰਾਮ ਮੰਦਰ ਦੀ ਉਸਾਰੀ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਦੋ ਲੱਖ ਰੁਪਏ ਦਾਨ ਕੀਤੇ ਹਨ। ਕੈਪਟਨ ਨੇ ਇਹ ਚੈੱਕ ਮੰਦਰ ਉਸਾਰੀ ਕਮੇਟੀ ਦੇ ਅਧਿਕਾਰੀਆਂ ਨੂੰ ਸੌਂਪਿਆ।
ਰਾਮ ਜਨਮ ਭੂਮੀ ਵਿਖੇ ਅਯੁੱਧਿਆ ‘ਤੇ ਬਣੇ ਮੰਦਰ ਦੀ ਉਸਾਰੀ ਲਈ ਦੇਸ਼ ਭਰ ਤੋਂ 2500 ਕਰੋੜ ਰੁਪਏ ਇਕੱਠੇ ਹੋਏ ਹਨ। ਅਗਲੇ ਤਿੰਨ ਸਾਲਾਂ ਵਿੱਚ ਰਾਮ ਮੰਦਰ ਤਿਆਰ ਹੋ ਜਾਵੇਗਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਦੱਸਿਆ ਸੀ ਕਿ ਹੁਣ ਤੱਕ ਸਾਨੂੰ 2500 ਕਰੋੜ ਰੁਪਏ ਪ੍ਰਾਪਤ ਹੋਏ ਹਨ ਪਰ ਇਹ ਅੰਤਿਮ ਅੰਕੜਾ ਨਹੀਂ ਹੈ।
ਜਾਣਕਾਰੀ ਮੁਤਾਬਕ ਸਭ ਤੋਂ ਵੱਧ ਰਕਮ ਰਾਜਸਥਾਨ ਤੋਂ ਮਿਲੀ ਹੈ। ਤਾਮਿਲਨਾਡੂ ਤੋਂ 85 ਕਰੋੜ, ਕੇਰਲਾ ਤੋਂ 13 ਕਰੋੜ ਅਤੇ ਉੱਤਰ ਪੂਰਬੀ ਰਾਜਾਂ ਵਿੱਚ ਅਰੁਣਾਚਲ ਪ੍ਰਦੇਸ਼ ਤੋਂ 4.5 ਕਰੋੜ, ਮਨੀਪੁਰ ਤੋਂ 2 ਕਰੋੜ, ਮਿਜ਼ੋਰਮ ਤੋਂ 21 ਲੱਖ, ਨਾਗਾਲੈਂਡ ਤੋਂ 28 ਲੱਖ ਅਤੇ ਮੇਘਾਲਿਆ ਤੋਂ 85 ਲੱਖ ਪ੍ਰਾਪਤ ਹੋਏ ਹਨ। ਲੋਕ ਆਪਣੇ ਸਹਿਯੋਗ ਦੀ ਰਕਮ ਆਨਲਾਈਨ ਵੀ ਜਮ੍ਹਾ ਕਰ ਸਕਦੇ ਹਨ।