ਪੰਜਾਬ

punjab

ETV Bharat / city

ਦਿੱਲੀ ਪੁੱਜਦੇ ਹੀ ਕੈਪਟਨ ਦੀ "ਡਿਨਰ ਡਿਪਲੋਮੇਸੀ" ! - 3 ਮੈਂਬਰੀ ਪੈਨਲ

ਪੰਜਾਬ ਕਾਂਗਰਸ ਚ ਚੱਲ ਰਹੇ ਕਲੇਸ਼ ਨੂੰ ਮਟਾਉਣ ਲਈ ਹਾਈਕਾਮਨ ਵੱਲੋਂ 3 ਮੈਂਬਰੀ ਪੈਨਲ ਦਾ ਗਠਨ ਕੀਤਾ ਗਿਆ। ਜਿਸ ਦੇ ਅੱਗੇ 4 ਦਿਨਾਂ ਤੋਂ ਵਾਰੋ-ਵਾਰੀ ਪੰਜਾਬ ਕਾਂਗਰਸ ਦੇ ਵਿਧਾਇਕ, ਸਾਂਸਦ ਤੇ ਸੀਨੀਅਰ ਆਗੂ ਆਪਣੀ ਗੱਲ ਰੱਖ ਚੁੱਕੇ ਨੇ। ਹੁਣ ਵਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹੈ ਜੋ ਵੀਰਵਾਰ ਨੂੰ ਦਿੱਲੀ ਪੁੱਜੇ ਹੋਏ ਨੇ।

ਦਿੱਲੀ ਪੁੱਜਦੇ ਹੀ ਕੈਪਟਨ ਦੀ "ਡਿਨਰ ਡਿਪਲੋਮੇਸੀ" !
ਦਿੱਲੀ ਪੁੱਜਦੇ ਹੀ ਕੈਪਟਨ ਦੀ "ਡਿਨਰ ਡਿਪਲੋਮੇਸੀ" !

By

Published : Jun 3, 2021, 9:55 PM IST

ਚੰਡੀਗੜ੍ਹ: ਪੰਜਾਬ ਕਾਂਗਰਸ ਅੰਦਰ ਛਿੜੀ ਜੰਗ ਦੇ ਨਿਪਟਾਰੇ ਲਈ ਕੱਲ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਮੈਂਬਰੀ ਕਮੇਟੀ ਨੂੰ ਮਿਲਣਾ ਹੈ। ਇਸਤੋਂ ਠੀਕ ਪਹਿਲਾਂ ਦਿੱਲੀ 'ਚ ਕੈਪਟਨ ਦੀ "ਡਿਨਰ ਡਿਪਲੋਮੇਸੀ" ਨੇ ਧਿਆਨ ਖਿੱਚਿਆ ਹੈ ਜਿੱਥੇ ਕਾਂਗਰਸ ਦੇ ਕੁਝ ਮੰਤਰੀ, ਵਿਧਾਇਕ ਅਤੇ ਸਾਂਸਦ ਮੌਜੂਦ ਰਹੇ।

ਜਾਣਕਾਰੀ ਦੇ ਮੁਤਾਬਕ ਦਿੱਲੀ ਦੇ ਸ਼ੰਗਰੀ-ਲਾ-ਇਰੋਜ ਹੋਟਲ 'ਚ ਇਸ ਸ਼ਾਹੀ ਖਾਣੇ 'ਚ ਕੈਬਿਨੇਟ ਮੰਤਰੀ ਰਾਣਾ ਗੁਰਮੀਤ ਸੋਢੀ, ਵਿਜੈਇੰਦਰ ਸਿੰਗਲਾ, ਸਾਂਸਦ ਰਵਨੀਤ ਬਿੱਟੂ, ਗੁਰਜੀਤ ਔਜਲਾ ਅਤੇ ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਸ਼ਾਮਿਲ ਰਹੇ।

ਕੈਪਟਨ ਅਮਰਿੰਦਰ ਸਿੰਘ ਨਾਲ ਜੁੜੇ ਕਿਸੇ ਵੀ ਵਿਵਾਦ 'ਚ "ਸ਼ਾਹੀ ਖਾਣਾ" ਬਾਜ਼ੀ ਪਲਟਣ ਦਾ ਰੋਲ ਨਿਭਾਉਂਦਾ ਰਿਹਾ ਹੈ। ਪੰਜਾਬ ਕਾਂਗਰਸ ਅੰਦਰ ਛਿੜੀ ਖਾਨਾਜੰਗੀ ਨੂੰ ਮੁਕਾਉਣ ਲਈ ਦਿੱਲੀ ਚ ਚੱਲ ਰਹੀ ਮੀਟਿੰਗ ਵੱਲ ਰਾਜਨੀਤਕ ਹਲਕਿਆਂ ਦਾ ਧਿਆਨ ਜੁੜਿਆ ਹੋਇਆ ਹੈ।

ABOUT THE AUTHOR

...view details