ਪੰਜਾਬ

punjab

ETV Bharat / city

ਕੈਪਟਨ ਅਤੇ ਸਿੱਧੂ ਵਲੋਂ ਆਪਣੇ-ਆਪਣੇ ਹਮਾਇਤੀਆਂ ਨਾਲ ਮੁਲਾਕਾਤਾਂ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਜਿਥੇ ਪ੍ਰਧਾਨ ਨਿਯੁਕਤ ਹੋਣ ਤੋਂ ਬਾਅਦ ਨਵਜੋਤ ਸਿੱਧੂ ਵਲੋਂ ਆਪਣੀ ਸਮਰਥਨ ਮੁਹਿੰਮ ਲਈ ਵੱਖ-ਵੱਖ ਲੀਡਰਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ, ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਖੇਮੇ ਦੇ ਲੀਡਰਾਂ ਨਾਲ ਵੀ ਮੁਲਾਕਾਤ ਕੀਤੀ ਜਾ ਰਹੀ ਹੈ।

ਕੈਪਟਨ ਅਤੇ ਸਿੱਧੂ
ਕੈਪਟਨ ਅਤੇ ਸਿੱਧੂ

By

Published : Jul 19, 2021, 6:33 PM IST

ਚੰਡੀਗੜ੍ਹ: ਪੰਜਾਬ ਕਾਂਗਰਸ 'ਚ ਚੱਲ ਰਹੇ ਲੰਬੇ ਸਮੇਂ ਤੋਂ ਕਾਟੋ ਕਲੇਸ਼ ਨੂੰ ਕਾਂਗਰਸ ਹਾਈਕਮਾਨ ਵਲੋਂ ਖਤਮ ਕਰਦਿਆਂ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਥਾਪਿਆ ਗਿਆ। ਸਿੱਧੂ ਦੇ ਨਾਲ ਹੀ ਹਾਈਕਮਾਨ ਵਲੋਂ ਚਾਰ ਕਾਰਜਕਾਰੀ ਪ੍ਰਧਾਨ ਵੀ ਨਿਯੁਕਤ ਕੀਤੇ ਗਏ ਹਨ। ਇਸ ਐਲਾਨ ਤੋਂ ਬਾਅਦ ਨਵਜੋਤ ਸਿੱਧੂ ਵਲੋਂ ਸਮਰਥਨ ਮੁਹਿੰਮ ਚਲਾਉਂਦਿਆਂ ਵੱਖ-ਵੱਖ ਲੀਡਰਾਂ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ।

ਇਸ ਦੇ ਚੱਲਦਿਆਂ ਜਿਥੇ ਸਿੱਧੂ ਵਲੋਂ ਰਾਜਾ ਵੜਿੰਗ, ਕੁਲਦੀਪ ਜ਼ੀਰਾ, ਸੁਰਜੀਤ ਧੀਮਾਨ ਦੇ ਨਾਲ ਮਿਲ ਕੇ ਨਵ ਨਿਯੁਕਤ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨਾਲ ਮੁਲਾਕਾਤ ਕੀਤੀ। ਜਿਸ ਤੋਂ ਬਾਅਦ ਬਰਿੰਦਰ ਢਿਲੋਂ, ਸੁਨੀਲ ਜਾਖੜ, ਰਜੀਆ ਸੁਲਤਾਨਾ, ਤ੍ਰਿਪਤ ਰਜਿੰਦਰ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਲਖਵੀਰ ਸਿੰਘ ਲੱਖਾ, ਗੁਰਕਿਰਤ ਸਿੰਘ ਕੋਟਲੀ, ਪ੍ਰਗਟ ਸਿੰਘ, ਦਵਿੰਦਰ ਸਿੰਘ ਘੁਬਾਇਆ, ਕੁਲਦੀਪ ਸਿੰਘ ਵੈਦ, ਚਰਨਜੀਤ ਚੰਨੀ, ਸਪੀਕਰ ਰਾਣਾ ਕੇ.ਪੀ ਸਿੰਘ ਤੋਂ ਇਲਾਵਾ ਹੋਰ ਕਈ ਲੀਡਰਾਂ ਨਾਲ ਮੁਲਾਕਾਤ ਕੀਤੀ ਗਈ।

ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੀ ਸਰਕਾਰੀ ਰਿਹਾਇਸ਼ 'ਤੇ ਵਿਧਾਇਕਾਂ ਅਤੇ ਮੰਤਰੀਆਂ ਨਾਲ ਮੀਟਿੰਗ ਕੀਤੀ ਗਈ। ਜਿਸ 'ਚ ਰਾਜ ਕੁਮਾਰ ਵੇਰਕਾ, ਬ੍ਰਹਮ ਮਹਿੰਦਰਾ, ਸਾਧੂ ਸਿੰਘ ਧਰਮਸੋਤ, ਸਪੀਕਰ ਰਾਣਾ ਕੇ.ਪੀ ਸਿੰਘ, ਹਰਦਿਆਲ ਕੰਬੋਜ ਅਤੇ ਮਦਨ ਲਾਲ ਜਲਾਲਪੁਰ ਸ਼ਾਮਲ ਸਨ।

ਇਹ ਵੀ ਪੜ੍ਹੋ:ਮੈਨੂੰ ਘੱਟ ਹੀ ਆਉਂਦੇ ਨੇ ਮੁੱਖ ਮੰਤਰੀ ਦੇ ਸੱਦੇ: ਪਰਗਟ ਸਿੰਘ

ABOUT THE AUTHOR

...view details