ਚੰਡੀਗੜ੍ਹ: ਅੱਜ ਮਹਿਲਾ ਦਿਵਸ ਮੌਕੇ ਚਾਰੇ ਪਾਸੇ ਮਿਸਾਲ ਬਣੀਆਂ ਔਰਤਾਂ ਦੀ ਗੱਲ ਹੋ ਰਹੀ ਹੈ। ਹਰ ਔਰਤ ਨੂੰ ਪ੍ਰੇਰਣਾ ਦੱਸ ਕੇ ਅੱਗੇ ਵਧਣ ਲਈ ਉਸ ਦਾ ਹੌਂਸਲਾ ਵਧਾਇਆ ਜਾ ਰਿਹਾ ਹੈ। ਇਸ ਮੌਕੇ ਦੇਸ਼ ਦੀਆਂ ਵੱਡੀਆਂ ਹਸਤੀਆਂ ਤੇ ਸਿਆਸਤਦਾਨਾਂ ਨੇ ਵੀ ਔਰਤਾਂ ਨੂੰ ਮਹਿਲਾ ਦਿਵਸ ਦੀ ਵਧਾਈ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਔਰਤਾਂ ਨੂੰ ਸਮਰਪਿਤ ਇੱਕ ਵੀਡੀਓ ਟਵਿੱਟਰ 'ਤੇ ਸਾਂਝੀ ਕੀਤੀ ਹੈ।
ਇਸ ਵੀਡੀਓ 'ਚ ਕੈਪਟਨ ਅਮਰਿੰਦਰ ਸਿੰਘ ਨੇ ਔਰਤਾਂ ਨੂੰ ਮਹਿਲਾ ਦਿਵਸ ਦੀ ਵਧਾਈ ਦਿੱਤੀ ਹੈ ਤੇ ਨਾਲ ਹੀ ਉਨ੍ਹਾਂ ਨੂੰ ਪੰਜਾਬ ਦਾ ਮਾਣ ਦੱਸਿਆ ਹੈ। ਕੈਪਟਨ ਨੇ ਆਪਣੀ ਸਰਕਾਰ ਦੇ ਕਾਰਜਕਾਲ 'ਚ ਔਰਤਾਂ ਦੇ ਹਿੱਤਾ ਲਈ ਲਏ ਫ਼ੈਸਲਿਆਂ ਦਾ ਵੀ ਜ਼ਿਕਰ ਕੀਤਾ ਹੈ।