ਪੰਜਾਬ

punjab

ETV Bharat / city

ਵਿਸ਼ਵ ਦੋਸਤੀ ਦਿਹਾੜਾ: ਕੈਪਟਨ ਨੇ ਸਾਂਝੀ ਕੀਤੀ ਫ਼ੌਜੀ ਦੋਸਤ ਨਾਲ ਤਸਵੀਰ - friendship day

ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ਵ ਦੋਸਤੀ ਦਿਹਾੜੇ ਦੇ ਖ਼ਾਸ ਮੌਕੇ 'ਤੇ ਆਪਣੇ ਫ਼ੌਜੀ ਦੋਸਤਾਂ ਨਾਲ ਬਿਤਾਏ ਗਏ ਕੁਝ ਪਲਾਂ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਮੌਕੇ ਕੈਪਟਨ ਨੇ ਕਿਹਾ ਕਿ ਮੇਰੇ ਹਿੱਸੇ ਭਾਰਤੀ ਫ਼ੌਜ ਦੀ ਦੋਸਤੀ ਆਈ, ਇਸ ਤੋਂ ਵੱਧ ਮੇਰੇ ਲਈ ਖ਼ੁਸ਼ੀ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ।

ਫ਼ੋਟੋ

By

Published : Aug 4, 2019, 5:16 PM IST

ਚੰਡੀਗੜ੍ਹ: ਦੁਨੀਆਂ ਭਰ 'ਚ ਅੱਜ ਵਿਸ਼ਵ ਦੋਸਤੀ ਦਿਹਾੜਾ ਮਨਾਇਆ ਜਾ ਰਿਹਾ ਹੈ। ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਦੋਸਤੀ ਦਿਵਸ 'ਤੇ ਆਪਣੇ ਕੁਝ ਯਾਦਗਾਰ ਪਲ ਸਾਂਝੇ ਕੀਤੇ ਹਨ।

ਆਪਣੇ ਅਧਿਕਾਰਕ ਫੇਸਬੁੱਕ, ਟਵਿੱਟਰ ਪੇਜ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਸਾਰਿਆਂ ਨੂੰ ਵਿਸ਼ਵ ਦੋਸਤੀ ਦਿਹਾੜੇ ਦੀਆਂ ਮੁਬਾਰਕਾਂ ਦਿੰਦਿਆਂ ਆਪਣੇ ਫ਼ੌਜੀ ਦੋਸਤਾਂ ਨਾਲ ਬਿਤਾਈ ਯਾਦਾਂ ਨੂੰ ਤਾਜ਼ਾ ਕੀਤਾ ਹੈ। ਕੈਪਟਨ ਨੇ ਕਿਹਾ ਕਿ ਮੇਰੇ ਹਿੱਸੇ ਭਾਰਤੀ ਫ਼ੌਜ ਦੀ ਦੋਸਤੀ ਆਈ ਇਸ ਤੋਂ ਵੱਧ ਮੇਰੇ ਲਈ ਖ਼ੁਸ਼ੀ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਆਪਣੇ ਫ਼ੌਜ ਦੇ ਦਿਨਾਂ 'ਚ ਜੋ ਮੈਂ ਦੋਸਤ ਬਣਾਏ ਤੇ ਦੋਸਤੀ ਦਾ ਨਿੱਘ ਮਾਣਿਆ, ਉਹ ਰਹਿੰਦੀ ਜ਼ਿੰਦਗੀ ਤੱਕ ਮੇਰੇ ਨਾਲ ਰਹੇਗਾ। ਵਿਸ਼ਵ ਦੋਸਤੀ ਦਿਹਾੜਾ ਸਾਰਿਆਂ ਨੂੰ ਮੁਬਾਰਕ।

ABOUT THE AUTHOR

...view details