ਪੰਜਾਬ

punjab

ETV Bharat / city

ਕੈਪਟਨ ਅਮਰਿੰਦਰ ਸਿੰਘ ਬਣਾਉਣਗੇ ਆਪਣੀ ਸਿਆਸੀ ਪਾਰਟੀ

ਪੰਜਾਬ (Punjab) ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amrinder Singh) ਦੇ ਸਲਾਹਕਾਰ ਰਵੀਨ ਠੁਕਰਾਲ ਵਲੋਂ ਇਕ ਤੋਂ ਬਾਅਤ ਇਕ ਟਵੀਟ ਕੀਤਾ ਗਿਆ, ਜਿਸ ਵਿਚ ਉਨ੍ਹਾਂ ਨੇ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਹੈ।

ਕੈਪਟਨ ਦੀ ਬਣੇਗੀ ਆਪਣੀ ਪਾਰਟੀ, ਭਾਜਪਾ ਨਾਲ ਗਠਜੋੜ ਦੇ ਆਸਾਰ
ਕੈਪਟਨ ਦੀ ਬਣੇਗੀ ਆਪਣੀ ਪਾਰਟੀ, ਭਾਜਪਾ ਨਾਲ ਗਠਜੋੜ ਦੇ ਆਸਾਰ

By

Published : Oct 19, 2021, 7:55 PM IST

Updated : Oct 19, 2021, 10:38 PM IST

ਚੰਡੀਗੜ੍ਹ: ਪੰਜਾਬ ਵਿੱਚ ਵਿਧਾਨਸਭਾ ਚੋਣਾਂ (vidhan Sabha Election) ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੀ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਵੀਨ ਠੁਕਰਾਲ ਦੇ ਟਵਿੱਟਰ ਅਕਾਉਂਟ ਤੋਂ ਟਵੀਟ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਵਲੋਂ ਨਵੀਂ ਪਾਰਟੀ ਬਣਾਉਣ ਬਾਰੇ ਲਿਖਿਆ ਹੈ। ਉਨ੍ਹਾਂ ਅੱਗੇ ਲਿਖਿਆ ਹੈ 'ਪੰਜਾਬ ਦੇ ਭਵਿੱਖ ਦੀ ਲੜਾਈ ਜਾਰੀ ਹੈ। ਜਲਦੀ ਹੀ ਪੰਜਾਬ ਅਤੇ ਇਸਦੇ ਲੋਕਾਂ ਦੇ ਹਿੱਤਾਂ ਦੀ ਪੂਰਤੀ ਲਈ ਮੇਰੀ ਆਪਣੀ ਰਾਜਨੀਤਿਕ ਪਾਰਟੀ ਦੀ ਸ਼ੁਰੂਆਤ ਦਾ ਐਲਾਨ ਕਰਾਂਗਾ, ਜਿਸ ਵਿੱਚ ਸਾਡੇ ਕਿਸਾਨ ਵੀ ਸ਼ਾਮਲ ਹਨ ਜੋ ਇੱਕ ਸਾਲ ਤੋਂ ਆਪਣੇ ਬਚਾਅ ਲਈ ਲੜ ਰਹੇ ਹਨ।

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜੇ #FarmersProtest ਦਾ ਹੱਲ ਕਿਸਾਨਾਂ ਦੇ ਹਿੱਤਾਂ ਵਿੱਚ ਕੀਤਾ ਜਾਂਦਾ ਹੈ। ਬਰਾਬਰ ਸੋਚ ਵਾਲੀਆਂ ਪਾਰਟੀਆਂ ਜਿਵੇਂ ਕਿ ਵੱਖਰੇ ਹੋਏ ਅਕਾਲੀ ਸਮੂਹਾਂ, ਖਾਸ ਕਰਕੇ ਢੀਂਡਸਾ ਅਤੇ ਬ੍ਰਹਮਪੁਰਾ ਧੜੇ '

ਮੈਂ ਉਦੋਂ ਤੱਕ ਆਰਾਮ ਨਹੀਂ ਕਰਾਂਗਾ ਜਦੋਂ ਤੱਕ ਮੈਂ ਆਪਣੇ ਲੋਕਾਂ ਅਤੇ ਆਪਣੇ ਰਾਜ ਦਾ ਭਵਿੱਖ ਸੁਰੱਖਿਅਤ ਨਹੀਂ ਕਰ ਲੈਂਦਾ। ਪੰਜਾਬ ਨੂੰ ਸਿਆਸੀ ਸਥਿਰਤਾ ਅਤੇ ਅੰਦਰੂਨੀ ਅਤੇ ਬਾਹਰੀ ਖਤਰਿਆਂ ਤੋਂ ਸੁਰੱਖਿਆ ਦੀ ਲੋੜ ਹੈ। ਮੈਂ ਆਪਣੇ ਲੋਕਾਂ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਆਪਣੀ ਸ਼ਾਂਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜੋ ਕਰਾਂਗਾ, ਉਹ ਕਰਾਂਗਾ, ਜੋ ਅੱਜ ਦਾਅ 'ਤੇ ਹੈ'।

ਇੰਨਾ ਹੀ ਨਹੀਂ ਸੂਤਰਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ (Captain Amrinder Singh) ਨੂੰ ਉਮੀਦ ਹੈ ਕਿ ਤਿੰਨ ਖੇਤੀਬਾੜੀ ਕਾਨੂੰਨਾਂ (Agriculture law) ਦਾ ਵੀ ਛੇਤੀ ਹੀ ਸਮਾਧਾਨ ਹੋਵੇਗਾ ਕਿਉਂਕਿ ਸਰਕਾਰ ਇਸ ਮੁੱਦੇ ਨਾਲ ਜੁੜੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੀ ਹੈ। ਸੂਤਰਾਂ ਮੁਤਾਬਕ ਜੇਕਰ ਤਿੰਨ ਖੇਤੀਬਾੜੀ ਕਾਨੂੰਨਾਂ (Agriculture law) ਦਾ ਕੋਈ ਸਮਾਧਾਨ ਨਿਕਲਦਾ ਹੈ ਤਾਂ ਕੈਪਟਨ ਬੀਜੇਪੀ ਨਾਲ ਵੀ ਗਠਜੋੜ ਕਰ ਸਕਦੇ ਹਨ। ਪਰ ਉਨ੍ਹਾਂ ਦਾ ਬੀਜੇਪੀ ਦੇ ਨਾਲ ਜਾਣ ਦਾ ਫੈਸਲਾ ਕਾਫ਼ੀ ਹੱਦ ਤੱਕ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਸਮਾਧਾਨ ਹੋਣ 'ਤੇ ਨਿਰਭਰ ਕਰਦਾ ਹੈ।

ਕੈਪਟਨ ਦੀ ਵੱਖ ਪਾਰਟੀ ਬਣਾਉਣ 'ਤੇ ਕੀ ਕਹਿੰਦੀ ਹੈ ਬੀਜੇਪੀ ?

ਕੈਪਟਨ ਅਮਰਿੰਦਰ ਸਿੰਘ (Captain Amrinder Singh) ਦੇ ਵੱਖ ਪਾਰਟੀ ਬਣਾਉਣ ਦੀਆਂ ਸੰਭਾਵਨਾਵਾਂ ਵਿਚਾਲੇ ਜਦੋਂ ਬੀਜੇਪੀ ਦੇ ਨੇਤਾ ਹਰਜੀਤ ਗਰੇਵਾਲ (Harjit Garewal) ਨੂੰ ਪੁੱਛਿਆ ਗਿਆ ਕਿ ਉਹ ਇਸਦੇ ਬਾਰੇ ਕੀ ਕਹਿਣਗੇ ਤਾਂ ਉਨ੍ਹਾਂ ਨੇ ਕਿਹਾ ਕਿ ਕੋਈ ਵੀ ਆਪਣੀ ਪਾਰਟੀ ਬਣਾ ਸਕਦਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਵੀ ਜੇਕਰ ਆਪਣੀ ਪਾਰਟੀ ਬਣਾਉਣਾ ਚਾਹੁੰਦੇ ਹਨ ਤਾਂ ਇਸ ਵਿੱਚ ਗਲਤ ਕੀ ਹੈ। ਅਸੀ ਉਨ੍ਹਾਂ ਦੇ ਇਸ ਫੈਸਲੇ ਦਾ ਸਵਾਗਤ ਕਰਾਂਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਰਾਸ਼ਟਰਵਾਦੀ ਨੇਤਾ ਹਨ ਅਤੇ ਇਸ ਮੁੱਦੇ ਉੱਤੇ ਸਾਡੀ ਅਤੇ ਉਨ੍ਹਾਂ ਦੀ ਸੋਚ ਇੱਕ ਹੈ।

ਇਸ ਮਾਮਲੇ ਵਿੱਚ ਕੀ ਕਹਿੰਦੀ ਹੈ ਆਮ ਆਦਮੀ ਪਾਰਟੀ ?

ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ (Aap party) ਦੇ ਬੁਲਾਰੇ ਨੀਲ ਗਰਗ (Spokesperson Neel garg) ਦਾ ਕਹਿਣਾ ਹੈ ਕਿ ਉਹ ਬਹੁਤ ਪਹਿਲਾਂ ਤੋਂ ਹੀ ਕਹਿੰਦੇ ਆਏ ਹਨ ਕਿ ਕੈਪਟਨ ਅਮਰਿੰਦਰ ਸਿੰਘ ਕੇਂਦਰ ਦੀ ਬੀਜੇਪੀ ਸਰਕਾਰ (BJP Government) ਦੇ ਹੱਥਾਂ ਵਿੱਚ ਖੇਡ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਜੋ ਪਹਿਲਾਂ ਤੋਂ ਹੀ ਪਲਾਨ ਸੀ ਕਿ ਉਹ ਆਪਣੀ ਵੱਖ ਪਾਰਟੀ ਬਣਾਉਣਗੇ ਅਤੇ ਬਾਅਦ ਵਿੱਚ ਉਸ ਵਿੱਚ ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ (Shiromani Akali dal) ਦੇ ਨਾਲ ਗਠਜੋੜ ਕਰ ਲੈਣਗੇ। ਪਰ ਹੁਣ ਉਨ੍ਹਾਂ ਦੀ ਦਾਲ ਨਹੀਂ ਗਲਣ ਵਾਲੀ ਹੈ। ਉਹੀ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇਕਰ ਕੈਪਟਨ ਤਿੰਨ ਖੇਤੀਬਾੜੀ ਕਾਨੂੰਨਾਂ (Agriculture law) ਦਾ ਸਮਾਧਾਨ ਕੱਢਣ ਵਿੱਚ ਸਫਲ ਹੁੰਦੇ ਹਨ ਤਾਂ ਉਹ ਕੀ ਕਹਿਣਗੇ ? ਇਸਨ੍ਹੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕਹਿਣ ਉੱਤੇ ਇਸ ਦਾ ਸਮਾਧਾਨ ਹੁੰਦਾ ਹੈ ਤਾਂ ਉਹ ਇਸਦਾ ਸਵਾਗਤ ਕਰਣਗੇ। ਲੇਕਿਨ ਉਹ ਸਮਾਧਾਨ ਸਿਆਸੀ ਤੌਰ 'ਤੇ ਨਹੀਂ ਹੋਣਾ ਚਾਹੀਦਾ ਹੈ।

ਇਸ ਮਾਮਲੇ ਵਿੱਚ ਕੀ ਕਹਿੰਦੇ ਹਨ ਕਾਂਗਰਸ ਨੇਤਾ ?

ਇਸ ਮਾਮਲੇ ਨੂੰ ਲੈ ਕੇ ਜਦੋਂ ਕਾਂਗਰਸ ਵਿਧਾਇਕ ਸੁਰਜੀਤ ਧੀਮਾਨ (Surjit dhiman) ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਵੱਖਰੀ ਸਿਆਸੀ ਪਾਰਟੀ ਬਣਾ ਸਕਦੇ ਹਨ। ਅਸੀਂ ਉਸਦੇ ਲਈ ਮਨਾ ਨਹੀਂ ਕਰ ਸਕਦੇ। ਦੱਸ ਦਈਏ ਕਿ ਸੁਰਜੀਤ ਧੀਮਾਨ ਕੈਪਟਨ ਖਿਲਾਫ ਬਗਾਵਤ ਕਰਣ ਵਾਲੇ ਨੇਤਾਵਾਂ ਵਿੱਚੋਂ ਇੱਕ ਸਨ।

ਕੈਪਟਨ ਨੇ 18 ਸਤੰਬਰ ਨੂੰ ਦਿੱਤਾ ਸੀ ਅਸਤੀਫਾ

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ 18 ਸਤੰਬਰ ਨੂੰ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਗੱਲ ਕੀਤੀ ਅਤੇ ਵਾਰ -ਵਾਰ "ਅਪਮਾਨ" ਕਰਨ 'ਤੇ ਨਾਰਾਜ਼ਗੀ ਅਤੇ ਨਾਖੁਸ਼ੀ ਜ਼ਾਹਰ ਕੀਤੀ। ਕੈਪਟਨ ਨੇ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਹੀ ਆਪਣਾ ਅਸਤੀਫਾ ਦੇਣ ਦਾ ਫੈਸਲਾ ਕੀਤਾ ਸੀ। ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਲਈ ਕਈ ਸਿਆਸੀ ਰਾਹ ਅਜੇ ਵੀ ਖੁੱਲ੍ਹੇ ਹਨ।

ਕੈਪਟਨ ਅਮਰਿੰਦਰ ਸਿੰਘ ਕਈ ਵਾਰ ਮਿਲੇ ਭਾਜਪਾ ਦੇ ਸੀਨੀਅਰ ਨੇਤਾਵਾਂ ਨੂੰ

ਕੈਪਟਨ ਅਮਰਿੰਦਰ ਸਿੰਘ ਅਹੁਦਾ ਛੱਡਣ ਤੋਂ ਬਾਅਦ ਕਈ ਵਾਰ ਦਿੱਲੀ ਗਏ ਜਿੱਥੇ ਉਨ੍ਹਾਂ ਵਲੋਂ ਭਾਜਪਾ ਦੇ ਕਈ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕੀਤੀ ਗਈ। ਉਨ੍ਹਾਂ ਦੀ ਇਸ ਮੁਲਾਕਾਤ ਤੋਂ ਕਈ ਕਿਆਸ ਅਰਾਈਆਂ ਲਗਾਈਆਂ ਗਈਆਂ। ਜਦੋਂ ਕੈਪਟਨ ਅਮਰਿੰਦਰ ਸਿੰਘ ਵਲੋਂ ਸਿਰਫ ਇਹੀ ਕਿਹਾ ਗਿਆ ਕਿ ਉਹ ਕਿਸਾਨਾਂ ਦੀ ਗੱਲ ਚੁੱਕਣ ਲਈ ਭਾਜਪਾ ਨੇਤਾਵਾਂ ਨੂੰ ਮਿਲਣ ਗਏ ਸਨ।

ਇਹ ਵੀ ਪੜ੍ਹੋ-ਸਿੰਘੂ ਘਟਨਾ ਨੂੰ ਲੈਕੇ ਉੱਪ ਮੁੱਖ ਮੰਤਰੀ ਰੰਧਾਵਾ ਦਾ ਵੱਡਾ ਬਿਆਨ

Last Updated : Oct 19, 2021, 10:38 PM IST

ABOUT THE AUTHOR

...view details