ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਨੇ ਆੜ੍ਹਤੀਆਂ ਨਾਲ ਬੈਠਕ ਕੀਤੀ ਜਿਸ ਮੌਕੇ ਮੁੱਖ ਮੰਤਰੀ ਨੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦੇਹਾਂਤ 'ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਕਾਫ਼ੀ ਦੁੱਖ ਪਹੁੰਚਿਆ ਕਿਉਂਕਿ ਜਦੋਂ ਵੀ ਉਹ ਮਿਲਦੇ ਸਨ, ਉਦੋਂ ਚੰਗਾ ਅਨੁਭਵ ਸਾਂਝਾ ਕਰਦੇ ਸਨ।
ਸੁਸ਼ਮਾ ਦੀ ਮੌਤ ਨਾਲ ਮੈਨੂੰ ਨਿੱਜੀ ਘਾਟਾ ਪਿਆ:ਕੈਪਟਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆੜ੍ਹਤੀਆਂ ਨਾਲ ਪੀਐੱਮਸੀ ਮੁੱਦੇ 'ਤੇ ਮੀਟਿੰਗ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦੇਹਾਂਤ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਕਾਫ਼ੀ ਦੁੱਖ ਪਹੁੰਚਿਆ ਹੈ, ਉਹ ਜਦੋਂ ਵੀ ਮਿਲਦੇ ਸਨ, ਉਦੋਂ ਚੰਗਾ ਅਨੁਭਵ ਸਾਂਝਾ ਕਰਦੇ ਸਨ।
ਇਹ ਵੀ ਪੜ੍ਹੋ: ਜ਼ੋਰਦਾਰ ਭਾਸ਼ਣ ਨਾਲ ਸੰਸਦ ਨੂੰ ਹਿਲਾਉਣ ਵਾਲੇ ਲੱਦਾਖ ਦੇ ਸਾਂਸਦ ਨਾਲ ਖ਼ਾਸ ਗੱਲਬਾਤ
ਉਨ੍ਹਾਂ ਵੱਲੋਂ ਜਿਸ ਤਰੀਕੇ ਨਾਲ ਮਦਦ ਲਈ ਹੱਥ ਵਧਾਇਆ ਜਾਂਦਾ ਸੀ ਉਹ ਕਾਬਿਲੇ ਤਾਰੀਫ਼ ਹੈ ਤੇ ਸੁਸ਼ਮਾ ਸਵਰਾਜ ਦੀ ਮੌਤ ਨਾਲ ਦੇਸ਼ ਨੂੰ ਵੱਡਾ ਨੁਕਸਾਨ ਹੋਇਆ ਹੈ। ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਹਾਈ ਅਲਰਟ ਦੀ ਗੱਲ ਕਰਦਿਆਂ ਕਿਹਾ ਕਿ ਇਹ ਅਲਰਟ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪੂਰਾ ਮਾਹੌਲ ਸਹੀ ਨਹੀਂ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਧਾਰਾ 370 ਨੂੰ ਹਟਾਇਆ ਗਿਆ ਤੇ ਲੋਕਾਂ ਦੀ ਸੋਚ ਅੱਜ ਵੀ ਕਸ਼ਮੀਰ ਨਾਲ ਜੁੜੀ ਹੋਈ ਹੈ।