ਚੰਡੀਗੜ੍ਹ: ਪਹਿਲੀ ਭਾਰਤੀ ਮਹਿਲਾ ਪੁਲਾੜ ਯਾਤਰੀ ਕਲਪਨਾ ਚਾਵਲਾ ਨੂੰ ਸ਼ਨੀਵਾਰ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀ ਦਿੱਤੀ ਗਈ। ਕਲਪਨਾ ਚਾਵਲਾ ਦਾ ਜਨਮ ਹਰਿਆਣਾ ਦੇ ਕਰਨਾਲ 'ਚ 1 ਜੁਲਾਈ 1961 ਨੂੰ ਹੋਇਆ। ਕਲਪਨਾ 1997 ਵਿੱਚ ਪਹਿਲੀ ਵਾਰ ਪੁਲਾੜ ਯਾਤਰਾ 'ਤੇ ਗਈ ਸੀ। ਇਸ ਪ੍ਰਾਪਤੀ ਨਾਲ ਉਹ ਰਾਕੇਸ਼ ਸ਼ਰਮਾ ਤੋਂ ਬਾਅਦ ਪੁਲਾੜ ਵਿੱਚ ਯਾਤਰਾ ਕਰਨ ਵਾਲੀ ਦੂਜੀ ਭਾਰਤੀ ਬਣ ਗਈ।
ਕਲਪਨਾ ਚਾਵਲਾ ਦੀ ਬਰਸੀ 'ਤੇ ਕੈਪਟਨ ਅਮਰਿੰਦਰ ਨੇ ਦਿੱਤੀ ਸ਼ਰਧਾਂਜਲੀ - Captain Amarinder
1 ਫਰਵਰੀ 2003 ਵਿੱਚ ਪਹਿਲੀ ਭਾਰਤੀ ਮਹਿਲਾ ਪੁਲਾੜ ਯਾਤਰੀ ਕਲਪਨਾ ਚਾਵਲਾ ਦੀ ਬਰਸੀ 'ਤੇ ਸਾਰਾ ਦੇਸ਼ ਸ਼ਰਧਾਂਜਲੀ ਭੇਟ ਕਰ ਰਿਹਾ ਹੈ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਲਪਨਾ ਚਾਵਲਾ ਨੂੰ ਯਾਦ ਕਰਦੇ ਹੋਏ ਟਵੀਟ ਕਰ ਸ਼ਰਧਾਂਜਲੀ ਭੇਟ ਕੀਤੀ।
ਕਲਪਨਾ ਦੀ ਮੌਤ ਸਾਲ 2003 ਵਿੱਚ ਸਪੇਸ ਸ਼ਟਲ ਹਾਦਸੇ ਵਿੱਚ ਹੋਈ ਸੀ। ਸ਼ਟਲ ਧਰਤੀ ਦੇ ਵਾਯੂਮੰਡਲ ਵਿੱਚ ਵਾਪਸ ਦਾਖ਼ਲ ਹੁੰਦੇ ਹੋਏ ਟੈਕਸਾਸ ਵਿੱਚ ਖਿੰਡ ਗਿਆ ਸੀ। ਸਿਆਸਤਦਾਨਾਂ ਸਮੇਤ ਕਈ ਭਾਰਤੀਆਂ ਨੇ ਚਾਵਲਾ ਨੂੰ ਯਾਦ ਕਰਦਿਆਂ ਟਵਿੱਟਰ 'ਤੇ ਆਪਣੇ ਗੁੰਮ ਹੋ ਚੁੱਕੇ ਚੁੱਕੇ ਸਿਤਾਰੇ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਲਪਨਾ ਚਾਵਲਾ ਨੂੰ ਯਾਦ ਕਰਦੇ ਹੋਏ ਟਵੀਟ ਕਰ ਸ਼ਰਧਾਂਜਲੀ ਭੇਟ ਕੀਤੀ। ਕੈਪਟਨ ਨੇ ਆਪਣੇ ਟਵੀਟਰ 'ਚ ਕਲਪਨਾ ਚਾਵਲਾ ਦੀ ਇੱਕ ਵੀਡੀਓ ਸਾਂਝੀ ਕੀਤੀ। ਇਸ ਵੀਡਿਓ 'ਚ ਕਲਪਨਾ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨਾਲ ਵੀਡਿਓ ਕਾਲ ਰਾਹੀਂ ਗੱਲਬਾਤ ਕੀਤੀ ਸੀ। ਕੈਪਟਨ ਨੇ ਕਿਹਾ ਕਿ ਉਹ ਨੌਜਵਾਨ, ਖ਼ਾਸਕਰ ਸਾਡੀਆਂ ਧੀਆਂ, ਜੋ ਅਸਮਾਨ ਤੱਕ ਪਹੁੰਚਣ ਦਾ ਸੁਪਨਾ ਲੈਂਦੀਆਂ ਹਨ ਉਨ੍ਹਾਂ ਲਈ ਕਲਪਨਾ ਪ੍ਰੇਰਣਾ ਦਾ ਸਰੋਤ ਹੈ।