ਚੰਡੀਗੜ੍ਹ: ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸ਼ਨੀਵਾਰ ਨੂੰ ਕੇਂਦਰੀ ਬਜਟ 2020 ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਈਟੀਵੀ ਭਾਰਤ ਨੇ ਚੰਡੀਗੜ੍ਹ ਵਿਖੇ ਪੰਜਾਬ ਵਪਾਰ ਸੈੱਲ ਦੇ ਚੇਅਰਮੈਨ ਜਤਿੰਦਰ ਸਿੰਘ ਬੇਦੀ ਨਾਲ ਖਾਸ ਗ਼ੱਲਬਾਤ ਕੀਤੀ। ਇਸ ਦੌਰਾਨ ਬੇਦੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੀਐੱਸਟੀ ਤੇ ਡੀਮੋਨੇਟਾਈਜ਼ੇਸ਼ਨ ਗ਼ਲਤ ਢੰਗ ਨਾਲ ਲਾਗੂ ਕਰ ਆਰਥਿਕ ਮੰਦਹਾਲੀ ਦੀ ਸਥਿਤੀ ਵਿੱਚ ਦੇਸ਼ ਨੂੰ ਪਹੁੰਚਾ ਦਿੱਤਾ ਹੈ। ਇਸਦੇ ਲਈ ਸਿਰਫ਼ ਮੋਦੀ ਸਰਕਾਰ ਹੀ ਜਿੰਮੇਵਾਰ ਹੈ ਹਾਲਾਂਕਿ ਭਾਜਪਾ ਸਰਕਾਰ ਕੰਪਨੀਆਂ ਨੂੰ ਭਾਰਤ ਵਿਖੇ ਲਿਆ ਸਕਦੀ ਸੀ ਪਰ, ਕੇਂਦਰ ਸਰਕਾਰ ਦੀ ਮਾੜੀਆਂ ਨੀਤੀਆਂ ਕਾਰਨ ਚਾਈਨਾ ਵਿੱਚੋਂ ਕੋਈ ਵੀ ਕੰਪਨੀ ਭਾਰਤ ਨਹੀਂ ਆਈ।
ਜਤਿੰਦਰ ਸਿੰਘ ਬੇਦੀ ਨੇ ਆਪਣੀ ਸਰਕਾਰ ਵਿਰੁੱਧ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਜੇ ਇੰਡਸਟਰੀ ਨੂੰ ਬਚਾਉਣਾ ਹੈ ਤਾਂ ਬਿਜਲੀ ਦੇ ਰੇਟਾਂ ਨੂੰ ਮੁੜ ਤੋਂ ਦਰੁਸਤ ਕਰਨਾ ਪਏਗਾ ਨਹੀਂ ਤਾਂ ਸੂਬੇ ਦੇ ਹਾਲਾਤ ਹੋਰ ਮਾੜੇ ਹੋ ਜਾਣਗੇ। ਰਾਅ ਮਟੀਰੀਅਲ ਤਿਆਰ ਕਰਨ ਵਾਲੀ ਫੈਕਟਰੀਆਂ ਉੱਪਰ ਜੀਐੱਸਟੀ ਟੈਕਸ ਵੈਟ ਜ਼ਿਆਦਾ ਹੋਣ ਕਾਰਨ ਵਪਾਰੀਆਂ ਨੂੰ ਬਾਜ਼ਾਰ ਵਿੱਚ ਆਈ ਲਾਗਤ ਦਾ ਮੁੱਲ ਵੀ ਨਹੀਂ ਮਿਲ ਰਿਹਾ ਨਾ ਹੀ ਡਿਮਾਂਡ ਹੈ ਜਿਸ ਕਾਰਨ ਮਾਰਕੀਟ ਵਿੱਚ ਪੈਸਾ ਆਉਣਾ ਬੰਦ ਹੋ ਚੁੱਕਿਆ ਹੈ। ਇਹੀ ਸਭ ਤੋਂ ਵੱਡਾ ਕਾਰਨ ਹੈ ਕਿ ਦੇਸ਼ ਦਾ ਸਲੋਡਾਊਨ ਹੋ ਰਿਹੈ, ਇਸ ਕਾਰਨ ਦੇਸ਼ ਭਰ 'ਚ ਆਰਥਿਕ ਸਥਿਤੀ ਖ਼ਰਾਬ ਹੋ ਚੁੱਕੀ ਹੈ।