ਚੰਡੀਗੜ੍ਹ: ਵਿਧਾਨ ਸਭਾ ਚੋਣਾ ਤੋਂ ਪਹਿਲਾਂ ਜਿੱਥੇ ਹਰ ਸਿਆਸੀ ਪਾਰਟੀ ਆਪਣੀਆਂ-ਆਪਣੀਆਂ ਤਿਆਰੀਆਂ ਚ ਲੱਗ ਜਾਦੀਆਂ ਨੇ ਉੱਥੇ ਹੀ ਸਿਆਸਤ ਦਾ ਬਾਜ਼ਾਰ ਇਸ ਕਰਕੇ ਗਰਮ ਹੁੰਦਾ ਕਿ ਆਖਿਰ ਕਿਹੜੀ ਪਾਰਟੀ ਲੋਕਾਂ ਦੇ ਦਿਲਾਂ ਤੇ ਰਤਜ਼ ਕਰਕੇ ਸੱਤਾ ਦਾ ਨਿਘ ਮਾਣੇਗੀ। ਪਰ ਇਸ ਵਾਰ ਹਾਲਾਤ ਕੁੱਝ ਹੋਰ ਹੀ ਹਨ, ਚੋਣ ਪ੍ਰਚਾਰ ਕਰਨ ਦੀ ਥਾਂ ਆਪਸੀ ਕਲੇਸ਼ ਤੇ ਸਿਆਸਤਦਾਨ ਇੱਕ ਦੂਜੇ 'ਤੇ ਨਿਸ਼ਾਨੇ ਲਗਾਉਂਣ 'ਚ ਰੁੱਝੇ ਹੋਏ ਹਨ। ਅਰੂਸਾ ਆਲਮ ਨੂੰ ਲੈਕੇ ਹਰ ਕੋਈ ਕੈਪਟਨ ਅਮਰਿੰਦਰ ਤੇ ਹਮਲਾ ਬੋਲ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਦੀ ਵਿਰੋਧੀਆਂ ਨੂੰ ਵੰਗਾਰ, ਭਖੂ ਸਿਆਸੀ ਬਜ਼ਾਰ! - ਕੈਪਟਨ
ਕੈਪਟਨ ਆਪਣੀ ਵੱਖਰੀ ਪਾਰਟੀ ਬਣਾਉਣ ਜਾ ਰਹੇ ਨੇ ਜਿਸਦਾ ਕੈਪਟਨ ਸਾਬ ਜਲਦੀ ਹੀ ਐਲਾਨ ਕਰ ਸਕਦੇ ਨੇ, ਕੈਪਟਨ ਨੇ ਟਵੀਟ ਕਰ ਲਿਖੀਆ,'ਜੋ ਲੋਕ ਮੇਰੇ ਨਾਲ ਖੜ੍ਹੇ ਹਨ, ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਹੈ ਕਿਉਂਕਿ ਉਹ ਪੰਜਾਬ ਦੀ ਸ਼ਾਂਤੀ ਅਤੇ ਵਿਕਾਸ ਲਈ ਕੰਮ ਕਰਦੇ ਰਹਿਣਾ ਚਾਹੁੰਦੇ ਹਨ। ਉਹ ਡਰਾਉਣ ਜਾਂ ਅਤਿਆਚਾਰ ਦੀਆਂ ਅਜਿਹੀਆਂ ਛੋਟੀਆਂ ਹਰਕਤਾਂ ਤੋਂ ਡਰਨਗੇ ਨਹੀਂ। ਅਸੀਂ ਪੰਜਾਬ ਦੇ ਭਵਿੱਖ ਲਈ ਲੜਦੇ ਰਹਾਂਗੇ।
ਕੈਪਟਨ ਵੀ ਚੁੱਪ ਨਹੀਂ ਬੈਠ ਰਹੇ, ਹਰ ਕਿਸੇ ਨੂੰ ਕਰਾਰਾ ਜਵਾਬ ਦੇ ਰਹੇ ਹਨ।ਨਾਲ ਹੀ ਕੈਪਟਨ ਆਪਣੀ ਵੱਖਰੀ ਪਾਰਟੀ ਬਣਾਉਣ ਜਾ ਰਹੇ ਨੇ ਜਿਸਦਾ ਕੈਪਟਨ ਸਾਬ ਜਲਦੀ ਹੀ ਐਲਾਨ ਕਰ ਸਕਦੇ ਨੇ, ਕੈਪਟਨ ਨੇ ਟਵੀਟ ਕਰ ਲਿਖੀਆ,'ਜੋ ਲੋਕ ਮੇਰੇ ਨਾਲ ਖੜ੍ਹੇ ਹਨ, ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਹੈ ਕਿਉਂਕਿ ਉਹ ਪੰਜਾਬ ਦੀ ਸ਼ਾਂਤੀ ਅਤੇ ਵਿਕਾਸ ਲਈ ਕੰਮ ਕਰਦੇ ਰਹਿਣਾ ਚਾਹੁੰਦੇ ਹਨ। ਉਹ ਡਰਾਉਣ ਜਾਂ ਅਤਿਆਚਾਰ ਦੀਆਂ ਅਜਿਹੀਆਂ ਛੋਟੀਆਂ ਹਰਕਤਾਂ ਤੋਂ ਡਰਨਗੇ ਨਹੀਂ। ਅਸੀਂ ਪੰਜਾਬ ਦੇ ਭਵਿੱਖ ਲਈ ਲੜਦੇ ਰਹਾਂਗੇ।
ਸਭ ਦੀਆਂ ਨਜ਼ਰਾਂ ਕੈਪਟਨ ਦੇ ਐਲਾਨ 'ਤੇ ਹਨ ਕਿ ਆਖਿਰ ਕੈਪਟਨ ਹੁਣ ਕਿਸੇ ਪਾਰਟੀ ਦਾ ਪੱਲਾ ਫੜ੍ਹਦੇ ਨੇ ਜਾਂ ਆਪਣੀ ਵੱਖਰੀ ਪਾਰਟੀ ਬਣਾਉਂਦੇ ਨੇ।