ਪੰਜਾਬ

punjab

ETV Bharat / city

ਸਿੱਧੂ ਸਟਾਈਲ 'ਚ ਕੈਪਟਨ ਦਾ ਨਵਜੋਤ ਸਿੱਧੂ 'ਤੇ ਵਿਅੰਗ, ਕਿਹਾ ਠੋਕੋ-ਠੋਕੋ ! - Navjot Sidhu

ਚਰਨਜੀਤ ਚੰਨੀ ਨੂੰ ਕਾਂਗਰਸ ਵਲੋਂ ਵਿਧਾਨਸਭਾ ਚੋਣਾਂ 'ਚ ਮੁੱਖ ਮੰਤਰੀ ਚਿਹਰਾ ਐਲਾਨਣ 'ਤੇ ਸਿੱਧੂ ਸਟਾਈਲ 'ਚ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ 'ਤੇ ਵਿਅੰਗ ਕੱਸੇ ਹਨ। ਇਸ ਦੇ ਨਾਲ ਹੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ।

ਕੈਪਟਨ ਦਾ ਨਵਜੋਤ ਸਿੱਧੂ 'ਤੇ ਵਿਅੰਗ
ਕੈਪਟਨ ਦਾ ਨਵਜੋਤ ਸਿੱਧੂ 'ਤੇ ਵਿਅੰਗ

By

Published : Feb 7, 2022, 11:44 AM IST

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਇਸ ਦੇ ਚੱਲਦਿਆਂ ਜਿਥੇ ਸਿਆਸੀ ਪਾਰਟੀਆਂ ਵਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ, ਉਥੇ ਹੀ ਮੁੱਖ ਮੰਤਰੀ ਚਿਹਰੇ ਨੂੰ ਲੈਕੇ ਵੀ ਕਈ ਪਾਰਟੀਆਂ ਵਲੋਂ ਸਥਿਤੀ ਸਪੱਸ਼ਟ ਕਰ ਦਿੱਤੀ ਗਈ ਹੈ। ਜਿਸ 'ਚ ਕਾਂਗਰਸ ਵਲੋਂ ਵੀ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨਿਆ ਗਿਆ ਹੈ। ਇਸ ਨੂੰ ਲੈਕੇ ਕੈਪਟਨ ਅਮਰਿੰਦਰ ਸਿੰਘ ਵਲੋਂ ਨਵਜੋਤ ਸਿੱਧੂ 'ਤੇ ਵਿਅੰਗ ਕੀਤੇ ਗਏ ਹਨ।

ਦੱਸ ਦਈਏ ਕਿ ਬੀਤੇ ਦਿਨੀਂ ਰਾਹੁਲ ਗਾਂਧੀ ਵਲੋਂ ਲੁਧਿਆਣਾ 'ਚ ਰੈਲੀ ਕਰਕੇ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤਾ ਗਿਆ ਹੈ। ਜਿਸ 'ਚ ਨਵਜੋਤ ਸਿੱਧੂ ਅਤੇ ਚਰਨਜੀਤ ਚੰਨੀ ਦੀ ਦੌੜ 'ਚੋਂ 111 ਦਿਨ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਹੀ ਆਉਣ ਵਾਲੀਆਂ ਚੋਣਾਂ 'ਚ ਚਿਹਰਾ ਐਲਾਨਿਆ ਗਿਆ ਹੈ।

ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਪੰਜਾਬ ਲੋਕ ਕਾਂਗਰਸ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪ੍ਰੈਂਕ ਵੀਡੀਓ ਸਾਂਝੀ ਕੀਤੀ ਹੈ। ਜਿਸ 'ਚ ਨਵਜੋਤ ਸਿੱਧੂ ਪਹਿਲਾਂ ਕਹਿੰਦੇ ਹਨ ਕਿ ਪੰਜਾਬ ਦੇ ਲੋਕਾਂ ਨੇ ਹੀ ਸੂਬੇ ਦਾ ਮੁੱਖ ਮੰਤਰੀ ਬਣਾਉਣਾ ਹੈ। ਇਸ ਵੀਡੀਓ ਦੇ ਨਾਲ ਹੀ ਰਾਹੁਲ ਗਾਂਧੀ ਦੀ ਵੀਡੀਓ ਵੀ ਜੋੜੀ ਗਈ ਹੈ, ਜਿਸ 'ਚ ਉਨ੍ਹਾਂ ਮੁੱਖ ਮੰਤਰੀ ਚਿਹਰੇ ਨੂੰ ਲੈਕੇ ਐਲਾਨ ਕੀਤਾ ਸੀ। ਉਸ ਤੋਂ ਬਾਅਦ ਨਵਜੋਤ ਸਿੱਧੂ ਚਰਨਜੀਤ ਚੰਨੀ ਦਾ ਹੱਥ ਫੜ ਕੇ ਸਟੇਜ਼ 'ਤੇ ਖੜੇ ਹੋ ਜਾਂਦੇ ਹਨ।

ਇਸ ਤੋਂ ਪਹਿਲਾਂ ਵੀ ਇੱਕ ਟਵੀਟ ਕੀਤਾ ਗਿਆ ਸੀ, ਜਿਸ 'ਚ ਨਵਜੋਤ ਸਿੱਧੂ ਦੇ ਸਟਾਈਲ 'ਚ ਹੀ ਉਸ 'ਤੇ ਵਿਅੰਗ ਕੱਸਿਆ ਗਿਆ। ਇਸ 'ਚ ਪੰਜਾਬ ਲੋਕ ਕਾਂਗਰਸ ਦੇ ਪੇਜ਼ 'ਤੇ ਲਿਖਿਆ ਹੈ, ਠੋਕੋ, ਠੋਕੋ। ਰੁਕੋ, ਜ਼ੋਰ ਕੇ ਠੋਕੋ!

ਪੰਜਾਬ ਲੋਕ ਕਾਂਗਰਸ ਵਲੋਂ ਆਪਣੇ ਤੀਜ਼ੇ ਟਵੀਟ 'ਚ ਇੱਕ ਫੋਟੋ ਸ਼ੇਅਰ ਕੀਤੀ ਗਈ, ਜਿਸ 'ਚ ਰਾਹੁਲ ਗਾਂਧੀ ਦੇ ਐਲਾਨ ਤੋਂ ਬਾਅਦ ਜਦੋਂ ਸਾਰੇ ਇਕ ਦੂਜੇ ਦਾ ਹੱਥ ਉਤੇ ਚੁੱਕ ਕੇ ਖੜੇ ਹੁੰਦੇ ਹਨ ਤਾਂ ਨਵਜੋਤ ਸਿੱਧੂ ਦੀ ਫੁਲਕਾਰੀ ਉਸ ਦੇ ਮੂੰਹ 'ਤੇ ਆ ਜਾਂਦੀ ਹੈ। ਜਿਸ 'ਚ ਪੰਜਾਬ ਲੋਕ ਕਾਂਗਰਸ ਵਲੋਂ ਕੈਪਸ਼ਨ ਦਿੰਦਿਆਂ ਲਿਖਿਆ ਕਿ ਇਹ ਤਸਵੀਰ ਹਾਜ਼ਾਰਾਂ ਸ਼ਬਦ ਬਿਆਨ ਕਰ ਰਹੀ ਹੈ।

ਇਹ ਵੀ ਪੜ੍ਹੋ :ਰਾਹੁਲ ਗਾਂਧੀ ਦੀ ਲੁਧਿਆਣਾ ਫੇਰੀ ਦੌਰਾਨ ਸੁਰੱਖਿਆ ’ਚ ਸਨ੍ਹ, ਚਲਦੀ ਕਾਰ ਤੇ ਸੁੱਟਿਆ ਝੰਡਾ !

ABOUT THE AUTHOR

...view details