ਚੰਡੀਗੜ੍ਹ:ਨਕਸਲੀ ਹਮਲੇ ਦੇ ਬਹਾਦਰ ਕੋਬਰਾ ਕਮਾਂਡੋ ਬਲਰਾਜ ਸਿੰਘ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਗੱਲਬਾਤ ਕੀਤੀ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਧ ਨੇ ਕਮਾਂਡੋ ਬਲਰਾਜ ਸਿੰਘ ਦੀ ਬਹਾਦਰੀ ਨੂੰ ਸਲਾਮ ਕੀਤੇ ਤੇ ਕਿਹਾ ਕਿ ਉਹਨਾਂ ’ਤੇ ਸਾਨੂੰ ਮਾਣ ਹੈ। ਇਸ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਬਲਰਾਜ ਸਿੰਘ ਨੂੰ ਭਰੋਸਾ ਦਵਾਇਆ ਹੈ ਕਿ ਉਹਨਾਂ ਦੇ ਪਰਿਵਾਰ ਦੀ ਦੇਖਭਾਲ ਸਰਕਾਰ ਕਰੇਗੀ। ਬਲਰਾਜ ਸਿੰਘ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਮਾਂਡੋ ਬਲਰਾਜ ਸਿੰਘ ਨਾਲ ਕੀਤੀ ਗੱਲਬਾਤ ਇਹ ਵੀ ਪੜੋ: ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਾਨੂੰ ‘ਤਿਆਗ ਦਾ ਮੰਤਰ’ ਦਿੱਤਾ: ਮੋਦੀ
ਦੱਸ ਦੇਈਏ ਕਿ ਬਲਰਾਜ ਵੀ ਨਕਸਲੀਆਂ ਨਾਲ ਮੁਕਾਬਲੇ ’ਚ ਸ਼ਾਮਲ ਸਨ। ਆਪਣੇ ਸਾਥੀ ਦੇ ਖੂਨ ਵਗਦਾ ਵੇਖ ਕੇ ਬਲਰਾਜ ਨੇ ਆਪਣੀ ਦਸਤਾਰ ਸਿਰ ਤੋਂ ਲਾਹ ਕੇ ਉਸ ਦੇ ਜ਼ਖਮਾਂ ’ਤੇ ਬੰਨ੍ਹ ਦਿੱਤੀ। ਹਾਲਾਂਕਿ ਕਿ ਮੁਕਾਬਲੇ ਦੌਰਾਨ ਬਲਰਾਜ ਨੂੰ ਵੀ ਗੋਲੀ ਲੱਗੀ ਹੈ। ਇਸ ਸਮੇਂ ਦੋਹਾਂ ਦਾ ਇਲਾਜ ਰਾਏਪੁਰ ਦੇ ਹਸਪਤਾਲ ’ਚ ਚੱਲ ਰਿਹਾ ਹੈ। ਬਲਰਾਜ ਸਿੰਘ ਨੇ ਆਪਣੇ ਜਿਸ ਸਾਥੀ ਦੀ ਜਾਨ ਬਚਾਈ ਹੈ, ਉਸ ਦਾ ਨਾਂ ਅਭਿਸ਼ੇਕ ਪਾਂਡੇ ਹੈ। ਉਹ ਸੀ. ਆਰ. ਪੀ. ਐਫ. ’ਚ ਸਬ-ਇੰਸਪੈਕਟਰ ਹਨ।
ਬਲਰਾਜ ਨੇ ਦੱਸਿਆ ਕਿ ਮੁੱਢਲੀ ਸਹਾਇਤਾ ਦੇਣ ਵਾਲਾ ਉਨ੍ਹਾਂ ਦਾ ਜਵਾਨ ਵਿਸ਼ੇਸ਼ ਟਾਸਕ ਫੋਰਸ ਦੇ ਜਵਾਨਾਂ ਨੂੰ ਸੰਭਾਲ ਰਿਹਾ ਸੀ। ਇਸ ਦੌਰਾਨ ਅਭਿਸ਼ੇਕ ਪਾਂਡੇ ਗ੍ਰਨੇਡ ਫਟਣ ਕਾਰਨ ਜ਼ਖਮੀ ਹੋ ਗਏ। ਉਨ੍ਹਾਂ ਦਾ ਕਾਫ਼ੀ ਖੂਨ ਵਗ਼ ਰਿਹਾ ਸੀ ਅਤੇ ਮੈਂ ਆਪਣੀ ਦਸਤਾਰ ਉੱਤਰਾ ਕੇ ਉਨ੍ਹਾਂ ਦੇ ਜ਼ਖਮਾਂ ’ਤੇ ਬੰਨ੍ਹ ਦਿੱਤੀ। ਬਲਰਾਜ ਨੇ ਦੱਸਿਆ ਕਿ 400 ਦੀ ਗਿਣਤੀ ’ਚ ਨਕਸਲੀਆਂ ਨੇ ਉਨ੍ਹਾਂ ਦੀ ਟੀਮ ’ਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀਆਂ ਕਿੱਥੋਂ ਆ ਰਹੀਆਂ ਸਨ ਪਤਾ ਹੀ ਨਹੀਂ ਲੱਗ ਰਿਹਾ ਸੀ। ਨਕਸਲੀਆਂ ਨੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਸੀ। ਇਸ ਹਮਲੇ ’ਚ 20 ਤੋਂ 25 ਨਕਸਲੀ ਵੀ ਢੇਰ ਹੋਏ ਹਨ।
ਇਹ ਵੀ ਪੜੋ: ਮਾਂਵਾਂ ਦਾ ਮੁ਼ਫਤ ਸਫ਼ਰ ਬਣਿਆ ਬੱਚਿਆਂ ਲਈ ਖਤਰਾ!