ਚੰਡੀਗੜ੍ਹ: ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ 'ਚ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਪੰਜਾਬ 'ਚ ਸੋਮਵਾਰ ਨੂੰ ਲੌਕਡਾਊਨ ਤੋਂ ਬਾਅਦ ਕਰਫਿਊ ਲਗਾ ਦਿੱਤਾ ਗਿਆ। ਪ੍ਰਸ਼ਾਸਨ ਲਗਾਤਾਰ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਅਪੀਲ ਕਰ ਰਿਹਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਲਗਾਤਾਰ ਸੂਬਾ ਵਾਸੀਆਂ ਨੂੰ ਕੋਰੋਨਾ ਵਾਇਰਸ ਨੂੰ ਲੈ ਕੇ ਜਾਣਕਾਰੀ ਤੇ ਅਹਤਿਆਤ ਵਰਤਣ ਬਾਰੇ ਜਾਣੂ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਦੀ ਜਨਤਾ ਲਈ ਨਵੀਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਕੈਪਟਨ ਅਮਰਿੰਦਰ ਨੇ ਜਾਰੀ ਕੀਤੀਆਂ ਨਵੀਂ ਹਿਦਾਇਤਾਂ, ਹੈਲਪਲਾਇਨ ਨੰਬਰ ਜਾਰੀ ਇਨ੍ਹਾਂ ਹਿਦਾਇਤਾ ਮੁਤਾਬਕ.....
- ਜਿਨ੍ਹਾਂ ਲੋਕਾਂ ਨੂੰ ਰਾਸ਼ਨ, ਦੁੱਧ ਸਬਜ਼ਿਆਂ ਦੀ ਲੋੜ ਪੈਦੀ ਹੈ ਤਾਂ ਸਰਕਾਰ ਵੱਲੋਂ ਇਸ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਬਾਰੇ ਸਾਰੀ ਜਾਣਕਾਰੀ ਡਿਪਟੀ ਕਮਿਸ਼ਰਨ ਨੂੰ ਦੇ ਦਿੱਤੀ ਹੈ। ਹੁਣ ਡਿਪਟੀ ਕਮਿਸ਼ਨਰ ਦੱਸਣਗੇ ਕਿ ਕਿਵੇਂ ਉਹ ਜ਼ਰੂਰਤ ਦੀਆਂ ਵਸਤਾਂ ਹਾਸਲ ਕਰ ਸਕਦੇ ਹਨ। ਇਸ ਤੋਂ ਇਲਾਵਾ ਜੋ ਵੀ ਸਾਮਾਨ ਮੰਗਵਾਇਆਂ ਜਾਵੇ ਉਹ ਡਿਲਵਰੀ ਦੇ ਜ਼ਰੀਏ ਹੀ ਘਰਾਂ ਤੱਕ ਪੁੱਜੇ।
- ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦਾ ਡੀਸੀ ਇਹ ਨਿਸ਼ਚਿਤ ਕਰੇ ਕਿ ਸ਼ਹਿਰ 'ਚ ਜ਼ਰੂਰਤ ਵਾਲੀ ਦੁਕਾਨਾਂ ਲੜੀ ਵਾਰ ਤਰੀਕੇ ਨਾਲ ਖੁਲ੍ਹੇ ਤੇ ਇਸ ਦੀ ਜਾਣਕਾਰੀ ਲੋਕਾਂ ਨਾਲ ਸਾਂਝੀ ਕਰੇ ਤਾਂ ਜੋ ਉਨ੍ਹਾਂ ਨੂੰ ਪਰੇਸ਼ਾਨੀ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਡਿਪਟੀ ਕਮੀਸ਼ਨਰ ਨੂੰ ਫੋਨ ਰਾਹੀਂ ਤੁਸੀਂ ਜ਼ਰੂਰਤ ਦੀਆਂ ਵਸਤੂ ਲਈ ਫੋਨ ਕਰ ਸਕਦੇ ਹੋ ਤੇ ਉਹ ਤੁਹਾਨੂੰ ਦੱਸਣਗੇ ਕਿਵੇਂ ਕਿ ਕਰਨਾ ਹੈ।
ਕੈਪਟਨ ਅਮਰਿੰਦਰ ਨੇ ਜਾਰੀ ਕੀਤੀਆਂ ਨਵੀਂ ਹਿਦਾਇਤਾਂ, ਹੈਲਪਲਾਇਨ ਨੰਬਰ ਜਾਰੀ - ਕੈਪਟਨ ਨੇ ਕਿਹਾ ਕਿ ਜੇ ਕਿਸੇ ਵਿਅਕਤੀ ਨੇ ਜ਼ਿਆਦਾ ਸਾਮਾਨ ਖ਼ਰੀਦਣਾ ਹੈ ਤਾਂ ਉਹ ਡੀਸੀ ਨੂੰ ਫੋਨ ਕਰਕੇ ਤੁਸੀ ਜਾਣ ਦੀ ਅਗਿਆ ਲੈ ਸਕਦੇ ਹੋ। ਕੈਪਟਨ ਨੇ ਹੈਲਪਲਾਇਨ ਨੰਬਰ ਵੀ ਜਾਰੀ ਕੀਤੇ ਹਨ।
ਉੱਥੇ ਹੀ ਕੈਪਟਨ ਨੇ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਹਿਦਾਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਤੋਂ ਪਰਤੇ ਵਿਅਕਤੀਆਂ ਦੇ ਸੰਪਰਕ 'ਚ ਆਉਣ ਲਈ ਜਿਨ੍ਹਾਂ ਹੋ ਸਕੇ ਉਨ੍ਹਾਂ ਪਰਹੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕਰਫਿਊ ਬੇਹਦ ਸਹੀ ਢੰਗ ਨਾਲ ਚੱਲ ਰਿਹਾ ਹੈ।