ਪੰਜਾਬ

punjab

ETV Bharat / city

ਸਾਧਾਰਣ ਬੱਸਾਂ ਨੂੰ ਰਾਹਤ ਦਿੰਦਿਆਂ ਮੁੱਖ ਮੰਤਰੀ ਵੱਲੋਂ ਟੈਕਸ ਦਰਾਂ 'ਚ ਕਟੌਤੀ ਦੇ ਹੁਕਮ - capt amarinder

ਭਾਰੀ ਵਿੱਤੀ ਘਾਟੇ ਦਾ ਸਾਹਮਣਾ ਕਰ ਰਹੀਆਂ ਪੰਜਾਬ ਦੀਆਂ ਸਾਧਾਰਣ ਬੱਸਾਂ ਨੂੰ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਟੈਕਸ ਰੇਟਾਂ ਵਿੱਚ ਕਟੌਤੀ ਦੇ ਹੁਕਮ ਦਿੱਤੇ ਹਨ।

capt amarinder orders reduction in tax rate for ordinary buses
ਸਾਧਾਰਣ ਬੱਸਾਂ ਨੂੰ ਰਾਹਤ ਦਿੰਦਿਆਂ ਮੁੱਖ ਮੰਤਰੀ ਵੱਲੋਂ ਟੈਕਸ ਦਰਾਂ 'ਚ ਕਟੌਤੀ ਦੇ ਹੁਕਮ

By

Published : Jun 2, 2020, 2:52 AM IST

Updated : Jun 2, 2020, 4:53 AM IST

ਚੰਡੀਗੜ੍ਹ: ਲੌਕਡਾਊਨ ਦੇ ਚੱਲਦਿਆਂ ਭਾਰੀ ਵਿੱਤੀ ਘਾਟੇ ਦਾ ਸਾਹਮਣਾ ਕਰ ਰਹੀਆਂ ਪੰਜਾਬ ਦੀਆਂ ਸਾਧਾਰਣ ਬੱਸਾਂ ਨੂੰ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਟੈਕਸ ਰੇਟਾਂ ਵਿੱਚ ਕਟੌਤੀ ਦੇ ਹੁਕਮ ਦਿੱਤੇ ਹਨ। ਪ੍ਰਤੀ ਦਿਨ ਪ੍ਰਤੀ ਵਾਹਨ ਪ੍ਰਤੀ ਕਿਲੋਮੀਟਰ ਟੈਕਸ 2.80 ਰੁਪਏ ਤੋਂ ਘਟਾ ਕੇ 2.69 ਰੁਪਏ ਕਰ ਦਿੱਤਾ ਗਿਆ।

ਮੁੱਖ ਮੰਤਰੀ ਨੇ ਟਰਾਂਸਪੋਰਟ ਵਿਭਾਗ ਨੂੰ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਟਰਾਂਸਪੋਰਟ ਵਾਹਨ ਮਾਲਕਾਂ ਨੂੰ 30 ਜੂਨ ਤੱਕ ਬਿਨਾਂ ਜ਼ੁਰਮਾਨੇ ਤੇ ਵਿਆਜ ਦੇ ਟੈਕਸ ਬਕਾਏ ਅਦਾ ਕਰਨ ਦੀ ਆਗਿਆ ਦਿੱਤੀ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਟਰਾਂਸਪੋਰਟ ਸੈਕਟਰ ਤੋਂ ਹਜ਼ਾਰਾਂ ਲੋਕ ਸਿੱਧੇ ਤੇ ਅਸਿੱਧੇ ਤੌਰ 'ਤੇ ਆਪਣੀ ਰੋਜ਼ੀ ਰੋਟੀ ਕਮਾਉਂਦੇ ਹਨ।

ਲੌਕਡਾਊਨ ਕਾਰਨ ਮੁਕੰਮਲ ਬੱਸ ਸੇਵਾ ਬੰਦ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਇਨ੍ਹਾਂ ਲੋਕਾਂ ਦੀ ਪ੍ਰੇਸ਼ਾਨੀ ਦੂਰ ਕਰਨ ਵਿੱਚ ਇਹ ਫੈਸਲਾ ਮੱਦਦਗਾਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਗੈਰ-ਏ.ਸੀ. ਬੱਸ ਆਪਰੇਟਰ ਵੱਡੇ ਵਿੱਤੀ ਘਾਟੇ ਵਿੱਚੋਂ ਨਿਕਲ ਰਹੇ ਹਨ ਜਦੋਂ ਕਿ ਸੂਬੇ ਦੇ ਆਮ ਲੋਕਾਂ ਲਈ ਇਹ ਬੱਸਾਂ ਆਵਾਜਾਈ ਦਾ ਆਮ ਸਾਧਨ ਹੈ।

ਪ੍ਰਮੁੱਖ ਸਕੱਤਰ ਟਰਾਂਸਪੋਰਟ ਕੇ. ਸਿਵਾ ਪ੍ਰਸਾਦ ਨੇ ਦੱਸਿਆ ਕਿ ਟੈਕਸ ਦਰਾਂ ਨੂੰ ਘਟਾਉਣ ਦਾ ਮੰਤਵ ਸੂਬੇ ਅੰਦਰ ਚੱਲਦੀਆਂ ਸਾਧਾਰਨ ਬੱਸਾਂ ਨੂੰ ਰਾਹਤ ਦੇਣਾ ਹੈ ਤਾਂ ਜੋ ਉਹ ਮੌਜੂਦਾ ਸਮੇਂ ਦੇ ਆਪਣੇ ਵਿੱਤੀ ਸੰਕਟ ਵਿਚੋਂ ਬਾਹਰ ਨਿਕਲ ਸਕਣ। ਉਨ੍ਹਾਂ ਕਿਹਾ ਕਿ ਇਹ ਕਦਮ ਇਸ ਖੇਤਰ ਵਿੱਚ ਲੱਗੇ ਕਾਮਿਆਂ ਦੇ ਹਿੱਤਾਂ ਦੀ ਰੱਖਿਆ ਕਰੇਗਾ।

ਪੰਜਾਬ ਸਰਕਾਰ ਵੱਲੋਂ ਆਵਾਜਾਈ ਵਾਹਨਾਂ ਦੇ ਮਾਲਕ ਵਿਅਕਤੀਆਂ ਨੂੰ ਪੰਜਾਬ ਮੋਟਰ ਵਾਹਨ ਟੈਕਸੇਸ਼ਨ ਐਕਟ 1924 (ਪੰਜਾਬ ਐਕਟ ਨੰ. 4, 1924 (2007 ਦੀ ਤਰਮੀਮ) ਦੇ ਪ੍ਰਵਾਧਾਨਾਂ ਤੋਂ ਇਸ ਸਥਿਤੀ ਤਹਿਤ ਛੋਟ ਦਿੱਤੀ ਗਈ ਹੈ ਕਿ ਜਿਨ੍ਹਾਂ ਆਵਾਜਾਈ ਵਾਹਨ ਮਾਲਕਾਂ ਦੇ ਪੰਜਾਬ ਮੋਟਰ ਵਾਹਨ ਟੈਕਸੇਸ਼ਨ ਐਕਟ, 1924 ਤਹਿਤ ਟੈਕਸ ਬਕਾਇਆ ਹਨ, ਉਹ ਇਹ ਟੈਕਸ 1 ਜੂਨ 2020 ਤੋਂ 30 ਜੂਨ 2020 ਤੱਕ ਇਕ ਮਹੀਨੇ ਦੇ ਅੰਦਰ-ਅੰਦਰ ਅਦਾ ਕਰ ਸਕਦੇ ਹਨ।

ਇਸ ਸਮੇਂ ਦੌਰਨ ਕੋਈ ਜੁਰਮਾਨਾ ਜਾਂ ਵਿਆਜ ਜਾਂ ਟੈਕਸ ਦੀ ਦੇਰੀ ਨਾਲ ਅਦਾਇਗੀ ਨਹੀਂ ਲਗਾਈ/ਵਸੂਲੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਬਕਾਇਆ ਟੈਕਸ ਦੀ ਅਦਾਇਗੀ ਤੈਅ ਸਮੇਂ ਦੌਰਾਨ ਨਹੀਂ ਕੀਤੀ ਜਾਵੇਗੀ ਤਾਂ ਇਹ ਬਕਾਇਆ ਟੈਕਸ ਸਮੇਤ ਜ਼ੁਰਮਾਨਾ ਅਤੇ ਵਿਆਜ਼ ਤੈਅ ਸਮਾਂ ਮਿਆਦ ਬੀਤਣ ਬਾਅਦ ਵਸੂਲਣ ਯੋਗ ਬਣ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨੋਟੀਫਿਕੇਸ਼ਨ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ।

Last Updated : Jun 2, 2020, 4:53 AM IST

ABOUT THE AUTHOR

...view details