ਚੰਡੀਗੜ੍ਹ: ਦੇਸ਼ ਭਰ 'ਚ ਈਦ-ਅਲ-ਅਦਾ ਭਾਵ ਬਰਕੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕਈ ਸਿਆਸੀ ਆਗੂਆਂ ਨੇ ਦੇਸ਼ ਵਾਸੀਆਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰ ਸਾਰਿਆਂ ਨੂੰ ਈਦ-ਅਲ-ਅਦਾ ਦੀ ਵਧਾਈ ਦਿੱਤੀ ਹੈ।
ਕੈਪਟਨ ਅਮਰਿੰਦਰ ਨੇ ਈਦ-ਓਲ-ਅਦਾ ਮੌਕੇ ਦਿੱਤੀ ਵਧਾਈ
ਪੂਰੇ ਦੇਸ਼ 'ਚ ਅੱਜ ਈਦ-ਓਲ-ਅਦਾ ਭਾਵ ਬਕਰੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰ ਸਾਰਿਆਂ ਨੂੰ ਈਦ-ਅਲ-ਅਦਾ ਦੀ ਵਧਾਈ ਦਿੱਤੀ ਹੈ।
ਕੈਪਟਨ ਅਮਰਿੰਦਰ ਨੇ ਟਵੀਟ 'ਚ ਕਿਹਾ ਕਿ ਈਦ-ਅਲ-ਅਦਾ ਦੇ ਸ਼ੁਭ ਅਵਸਰ 'ਤੇ ਸਾਰਿਆਂ ਨੂੰ ਮੁਬਾਰਕਾਂ। ਸਰਵ ਸ਼ਕਤੀਮਾਨ ਤੁਹਾਨੂੰ ਅਤੇ ਤੁਹਾਡੇ ਪਿਆਰਿਆਂ ਨੂੰ ਅਸੀਸ ਦੇਵੇ! ਦੱਸ ਦਈਏ ਕਿ ਬਕਰੀਦ ਦਾ ਤਿਉਹਾਰ ਅੱਜ ਦੁਨੀਆ ਭਰ ਸਮੇਤ ਭਾਰਤ ਵਿੱਚ ਵੀ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।
ਕੋਰੋਨਾ ਸੰਕਟ ਕਾਰਨ ਬਾਕੀ ਤਿਉਹਾਰਾਂ ਸਮੇਤ ਇਸ ਤਿਉਹਾਰ ਉੱਤੇ ਵੀ ਅਸਰ ਪਿਆ ਹੈ ਪਰ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਮਸਜਿਦਾਂ ਵਿੱਚ ਸਮਾਜਕ ਦੂਰੀ ਦੀ ਪਾਲਣਾ ਕਰਦੇ ਹੋਏ ਨਮਾਜ਼ ਅਦਾ ਕੀਤੀ ਜਾ ਰਹੀ ਹੈ। ਦਿੱਲੀ ਦੀ ਮਸ਼ਹੂਰ ਜਾਮਾ ਮਸਜਿਦ ਵਿੱਚ ਵੀ ਅੱਜ ਸ਼ਨੀਵਾਰ ਸਵੇਰੇ ਲੋਕਾਂ ਨੇ ਨਮਾਜ਼ ਅਦਾ ਕੀਤੀ ਹੈ। ਮਸਜਿਦ ਪ੍ਰਸ਼ਾਸਨ ਨੇ ਲੋਕਾਂ ਨੂੰ ਦੂਰੀ ਬਣਾ ਕੇ ਨਮਾਜ਼ ਅਦਾ ਕਰਨ ਦੀ ਅਪੀਲ ਕੀਤੀ ਹੈ। ਬਕਰੀਦ ਨੂੰ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਖ਼ਤਮ ਹੋਣ ਤੋਂ ਲਗਭਗ 70 ਦਿਨਾਂ ਬਾਅਦ ਮਨਾਇਆ ਜਾਂਦਾ ਹੈ।