ਪੰਜਾਬ

punjab

ETV Bharat / city

ਆਜ਼ਾਦੀ ਦਿਹਾੜੇ ਮੌਕੇ ਮੰਤਰੀਆਂ ਨੇ ਲਹਿਰਾਇਆ ਤਿਰੰਗਾ ਝੰਡਾ - Cabinet ministers hoisted the flag

ਦੇਸ਼ ਭਰ ਵਿੱਚ ਆਜ਼ਾਦੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ. ਕੈਬਨਿਟ ਮੰਤਰੀਆਂ ਵੱਲੋਂ ਵੱਖ ਵੱਖ ਥਾਵਾਂ ਉੱਤੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾ ਰਹੀ ਹੈ.

ਲਹਿਰਾਇਆ ਤਿਰੰਗਾ ਝੰਡਾ
ਲਹਿਰਾਇਆ ਤਿਰੰਗਾ ਝੰਡਾ

By

Published : Aug 15, 2022, 11:59 AM IST

ਚੰਡੀਗੜ੍ਹ: ਦੇਸ਼ ਅੱਜ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਦੱਸ ਦਈਏ ਕਿ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ 75ਵੀਂ ਆਜ਼ਾਦੀ ਦਿਵਸ ਮੌਕੇ ’ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਦੌਰਾਨ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਡਿਪਟੀ ਕਮਿਸ਼ਨਰ ਪਟਿਆਲਾ ਪਟਿਆਲਾ ਐਸਐਸਪੀ ਪਟਿਆਲਾ ਮੌਜ਼ੂਦ ਰਹੇ।

ਲਹਿਰਾਇਆ ਤਿਰੰਗਾ ਝੰਡਾ

ਉੱਥੇ ਹੀ ਦੂਜੇ ਪਾਸੇ ਜਲ਼ੰਧਰ ਵਿਖੇ ਕੈਬਨਿਟ ਮੰਤਰੀ ਇੰਦਰ ਵੀਰ ਸਿੰਘ ਨਿੱਜਰ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਸਮਾਗਮ ਚ ਹਿੱਸਾ ਵੀ ਲਿਆ।

ਆਜ਼ਾਦੀ ਦੇ 75ਵੀਂ ਦਿਹਾੜੇ ਮੌਕੇ ’ਤੇ ਬਠਿੰਡਾ ਵਿੱਚ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਤਿਰੰਗਾ ਝੰਡਾ ਲਹਿਰਾਇਆ।

ਇਹ ਵੀ ਪੜੋ:ਲੁਧਿਆਣਾ ਵਿੱਚ ਆਜ਼ਾਦੀ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਹਿਰਾਇਆ ਝੰਡਾ

ABOUT THE AUTHOR

...view details