ਚੰਡੀਗੜ੍ਹ: SC ਸਕਾਲਰਸ਼ਿਪ ਘੋਟਾਲੇ 'ਚ ਫਸੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਆਪਣੀ ਸਰਕਾਰ ਖ਼ਿਲਾਫ਼ ਸਵਾਲ ਚੁੱਕਦੇ ਨਜ਼ਰ ਆ ਰਹੇ ਹਨ। ਵਿਵਾਦਿਤ ਕਾਲਜਾਂ ਨੂੰ ਗ੍ਰਾਂਟ ਦੇਣ ਦੇ ਮਾਮਲੇ 'ਚ ਸਸਪੈਂਡ ਡਿਪਟੀ ਡਾਇਰੈਕਟਰ ਨੂੰ ਮੰਤਰੀ ਸਾਧੂ ਸਿੰਘ ਦੇ ਕਹਿਣ 'ਤੇ ਬਹਾਲ ਕੀਤਾ ਗਿਆ ਤੇ ਆਪਣੇ ਉਤੇ ਗੱਲ ਆਉਂਦੀ ਦੇਖ ਕੇ 300 ਕਰੋੜ ਰੁਪਏ ਸਰਕਾਰ ਕੋਲ ਹੀ ਪਏ ਹੋਣ ਦਾ ਸਵਾਲ ਚੁੱਕ ਦਿੱਤਾ ਹੈ।
'ਜੇ ਮੈਂ SC ਸਕਾਲਰਸ਼ਿਪ ਘੋਟਾਲੇ 'ਚ ਦੋਸ਼ੀ ਪਾਇਆ ਜਾਂਦਾ ਹਾਂ ਤਾਂ ਮੇਰੇ ਖ਼ਿਲਾਫ਼ ਕੋਈ ਵੀ ਕਾਰਵਾਈ ਕੀਤੀ ਜਾਵੇ' - ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ
SC ਸਕਾਲਰਸ਼ਿਪ ਘੋਟਾਲੇ ਦੇ ਮਾਮਲੇ ਵਿੱਚ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਉਹ ਇੱਕ ਸਾਲ ਤੋਂ ਦਲਿਤ ਵਿਦਿਆਰਥੀਆਂ ਨੂੰ ਪੈਸੇ ਦੇਣ ਦੀ ਗੱਲ ਕਹਿ ਰਹੇ ਸਨ ਪਰ ਅਧਿਕਾਰੀ ਆਪਣੀ ਮਨਮਾਨੀ ਕਰਦੇ ਰਹੇ।
ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਇੱਕ ਸਾਲ ਤੋਂ ਉਹ ਦਲਿਤ ਵਿਦਿਆਰਥੀਆਂ ਨੂੰ ਪੈਸੇ ਦੇਣ ਦੀ ਗੱਲ ਕਹਿ ਰਹੇ ਸਨ ਪਰ ਅਧਿਕਾਰੀ ਆਪਣੀ ਮਨਮਾਨੀ ਕਰਦੇ ਰਹੇ। ਇਸ ਕਰਕੇ ਭ੍ਰਿਸ਼ਟ ਅਧਿਕਾਰੀਆਂ ਖ਼ਿਲਾਫ਼ ਬੋਲਣ ਕਾਰਨ ਉਨ੍ਹਾਂ ਦੇ ਵਿਰੁੱਧ ਅਜਿਹੀ ਰਿਪੋਰਟ ਬਣਾ ਦਿੱਤੀ ਹੈ।
ਸਾਧੂ ਸਿੰਘ ਧਰਮਸੋਤ ਨੇ ਸਾਫ਼ ਸ਼ਬਦਾਂ 'ਚ ਕਿਹਾ ਕੀ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨਗੇ ਤੇ ਆਪਣਾ ਪੂਰਾ ਪੱਖ ਰੱਖਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇੱਕ ਰੁਪਏ ਦਾ ਵੀ ਘੋਟਾਲਾ ਨਹੀਂ ਕੀਤਾ ਤੇ ਨਾ ਹੀ ਉਹ ਇੱਕ ਰੁਪਏ ਦੇ ਵੀ ਜ਼ਿੰਮੇਵਾਰ ਹਨ। ਇਸ ਦੇ ਨਾਲ ਹੀ ਧਰਮਸੋਤ ਨੇ ਕਿਹਾ ਕਿ ਜੇਕਰ ਉਹ ਇਸ ਘੋਟਾਲੇ ਵਿੱਚ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਦੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।