ਪੰਜਾਬ

punjab

ETV Bharat / city

Corona Rules: ‘ਕੈਬਿਨੇਟ ਮੰਤਰੀ ਧਰਮਸੋਤ ਨੂੰ ਭੇਜਿਆ ਜਾਵੇ ਜੇਲ੍ਹ’

ਹਰਪਾਲ ਚੀਮਾ ਨੇ ਕਿਹਾ ਕੀ ਕੈਬਿਨੇਟ ਮੰਤਰੀ (Cabinet Minister) ਧਰਮਸੋਤ ਖ਼ਿਲਾਫ਼ ਵੀ ਮਾਮਲਾ ਦਰਜ ਹੋਣਾ ਚਾਹੀਦਾ ਹੈ ਤਾਂ ਜੋ ਇਹ ਦਿਖਾਇਆ ਜਾ ਸਕੇ ਕਿ ਸਾਰੇ ਲੋਕਾਂ ਲਈ ਕਾਨੂੰਨ ਇੱਕ ਹੀ ਹੈ।

‘ਕੈਬਿਨੇਟ ਮੰਤਰੀ ਧਰਮਸੋਤ ਨੂੰ ਭੇਜਿਆ ਜਾਵੇ ਜੇਲ੍ਹ’
‘ਕੈਬਿਨੇਟ ਮੰਤਰੀ ਧਰਮਸੋਤ ਨੂੰ ਭੇਜਿਆ ਜਾਵੇ ਜੇਲ੍ਹ’

By

Published : May 28, 2021, 7:33 PM IST

ਚੰਡੀਗੜ੍ਹ: ਕੋਰੋਨਾ ਦੀ ਦੂਜੀ ਲਹਿਰ ਨੂੰ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵੱਲੋਂ ਸੂਬੇ ’ਚ ਸਖਤੀ ਤਾਂ ਕੀਤੀ ਗਈ ਹੈ ਪਰ ਨਿਯਮ ਸਿਰਫ ਆਮ ਲੋਕਾਂ ਲਈ ਹੀ ਹਨ। ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਮੰਤਰੀ ਖੁਦ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉੱਡਾ ਰਹੇ ਹਨ। ਦਰਾਅਸਰ ਕੈਬਿਨੇਟ (Cabinet Minister) ਮੰਤਰੀ ਸਾਧੂ ਸਿੰਘ ਧਰਮਸੋਤ ਮੁੜ ਚਰਚਾ 'ਚ ਹਨ ਕਿਉਂਕਿ ਉਹਨਾਂ ਨੇ ਇੱਕ ਵਿਆਹ ਸਮਾਗਮ ’ਚ ਜਾਣਾ ਮਹਿੰਗਾ ਪੈ ਕਿਉਂਕਿ ਵਿਆਹ ’ਚ 20 ਲੋਕਾਂ ਤੋਂ ਵੱਧ ਦਾ ਇਕੱਠ ਕੀਤਾ ਹੋਇਆ ਸੀ।

‘ਕੈਬਿਨੇਟ ਮੰਤਰੀ ਧਰਮਸੋਤ ਨੂੰ ਭੇਜਿਆ ਜਾਵੇ ਜੇਲ੍ਹ’

ਇਹ ਵੀ ਪੜੋ: Corona Rules: ਕੈਪਟਨ ਦੇ ਮੰਤਰੀ ਹੀ ਛਿੱਕੇ ਟੰਗ ਰਹੇ ਕੋਰੋਨਾ ਨਿਯਮ

ਇਸ ਮਾਮਲੇ ’ਤੇ ਵਿਰੋਧੀ ਧਿਰ ਆਗੂ ਹਰਪਾਲ ਚੀਮਾ ਨੇ ਕਿਹਾ ਕੀ ਆਮ ਲੋਕਾਂ ਨਾਲ ਪੁਲਿਸ ਵੱਖਰੇ ਤਰੀਕੇ ਨਾਲ ਨਜਿੱਠ ਦੀ ਹੈ ਜਦਕਿ ਮੰਤਰੀਆਂ ਲਈ ਨਿਯਮ ਵੱਖਰੇ ਹਨ। ਉਹਨਾਂ ਨੇ ਕਿਹਾ ਕਿ ਬਿਨਾਂ ਮਾਸਕ ਅਤੇ ਨਿਯਮਾਂ ਦੀ ਉਲੰਘਣ ਕਰਨ ਵਾਲੇ ਲੋਕਾਂ ਦੇ ਚਲਾਨ ਕੱਟੇ ਜਾਂਦੇ ਹਨ ਪਰਚੇ ਕੀਤੇ ਜਾਂਦੇ ਹਨ ਹੁਣ ਕੈਬਿਨੇਟ ਮੰਤਰੀ (Cabinet Minister) ਧਰਮਸੋਤ ਖ਼ਿਲਾਫ਼ ਵੀ ਮਾਮਲਾ ਦਰਜ ਹੋਣਾ ਚਾਹੀਦਾ ਹੈ ਤਾਂ ਜੋ ਇਹ ਦਿਖਾਇਆ ਜਾ ਸਕੇ ਕਿ ਸਾਰੇ ਲੋਕਾਂ ਲਈ ਕਾਨੂੰਨ ਇੱਕ ਹੀ ਹੈ।

ਇਹ ਵੀ ਪੜੋ: Rape: ਬੰਗਲਾਦੇਸ਼ ਦੀ ਔਰਤ ਦਾ ਦੋਸਤਾਂ ਨੇ ਬੰਗਲੁਰੂ ’ਚ ਕੀਤਾ ਸਰੀਰ ਸ਼ੋਸ਼ਣ

ABOUT THE AUTHOR

...view details