ਪੰਜਾਬ

punjab

ETV Bharat / city

ਅਜੇ ਕੋਈ VIP ਕਲਚਰ ਨਹੀਂ ਹੋਇਆ ਲਾਗੂ: ਬਲਬੀਰ ਸਿੱਧੂ - ਪੰਜਾਬ ਵਿਧਾਨ ਸਭਾ ਸਪੀਕਰ

ਗੱਡੀਆਂ ਤੋਂ ਲਾਲ ਬੱਤੀਆਂ ਜਾਂ ਝੰਡੀਆਂ ਮੁੜ ਲਗਾਉਣ ਨੂੰ ਲੈ ਕੇ ਕੈਬਿਨੇਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਅਜੇ ਕੋਈ ਵੀਆਈਪੀ ਕਲਚਰ ਲਾਗੂ ਨਹੀਂ ਹੋਇਆ ਹੈ, ਜੋ ਵੀ ਫ਼ੈਸਲਾ ਸਰਕਾਰ ਲਵੇਗੀ ਉਹ ਸਾਰਿਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਦਿੱਤਾ ਜਾਵੇਗਾ।

Balbir singh Sidhu
Balbir singh Sidhu

By

Published : Mar 13, 2021, 8:42 PM IST

ਚੰਡੀਗੜ੍ਹ: ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਅਜੇ ਕਿਸੇ ਵੀ ਤਰੀਕੇ ਦਾ ਵੀਆਈਪੀ ਕਲਚਰ ਕੋਈ ਦੁਬਾਰਾ ਸ਼ੁਰੂ ਕਰਨ ਦਾ ਫ਼ੈਸਲਾ ਨਹੀਂ ਕੀਤਾ ਗਿਆ। ਬਲਬੀਰ ਸਿੰਘ ਸਿੱਧੂ ਨੇ ਤਰਕ ਦਿੰਦਿਆਂ ਦੱਸਿਆ ਕਿ ਕਈ ਵਾਰ ਜਦੋਂ ਵਿਧਾਇਕ ਸੜਕ 'ਤੇ ਜਾ ਰਹੇ ਹੁੰਦੇ ਹਾਂ, ਤਾਂ ਪੁਲਿਸ ਵਾਲੀ ਗੱਡੀ ਦੇਖ ਕੇ ਤਾਂ ਰਸਤਾ ਦੇ ਦਿੱਤਾ ਜਾਂਦਾ, ਪਰ ਵਿਧਾਇਕ ਦੀ ਗੱਡੀ ਨੂੰ ਕਈ ਵਾਰੀ ਰਸਤਾ ਨਹੀਂ ਮਿਲਦਾ ਤੇ ਐਕਸੀਡੈਂਟ ਦਾ ਵੀ ਖ਼ਤਰਾ ਰਹਿੰਦਾ, ਇਸ ਕਰਕੇ ਉਨ੍ਹਾਂ ਨੇ ਮੰਗ ਚੁੱਕੀ ਸੀ ।

ਇਸ ਮੁੱਦੇ 'ਤੇ ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਅਜੇ ਕਿਸੇ ਵੀ ਤਰੀਕੇ ਦਾ ਵੀਆਈਪੀ ਕਲਚਰ ਕੋਈ ਦੁਬਾਰਾ ਸ਼ੁਰੂ ਕਰਨ ਦਾ ਫ਼ੈਸਲਾ ਨਹੀਂ ਕੀਤਾ ਗਿਆ। ਇਹ ਮੰਗ ਇਕ ਵਿਧਾਇਕ ਦੀ ਹੋ ਸਕਦੀ ਹੈ ਪਰ ਸਰਕਾਰ ਨੇ ਇਸ ਤਰੀਕੇ ਦਾ ਕੋਈ ਫੈਸਲਾ ਨਹੀਂ ਕੀਤਾ। ਜੋ ਵੀ ਫ਼ੈਸਲਾ ਸਰਕਾਰ ਲਵੇਗੀ ਉਹ ਸਾਰਿਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਦਿੱਤਾ ਜਾਵੇਗਾ।

ਅਜੇ ਕੋਈ VIP ਕਲਚਰ ਨਹੀਂ ਹੋਇਆ ਲਾਗੂ

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਵੀਆਈਪੀ ਕਲਚਰ ਖ਼ਤਮ ਕਰਨ ਦੇ ਮਕਸਦ ਨਾਲ ਗੱਡੀਆਂ ਤੋਂ ਲਾਲ ਬੱਤੀਆਂ ਹਟਾ ਦਿੱਤੀਆਂ ਗਈਆਂ ਹਨ। ਪਰ, ਲਾਲਬੱਤੀਆ ਹੱਟਣ ਨਾਲ ਕੁਝ ਵਿਧਾਇਕਾਂ ਨੂੰ ਸਮੱਸਿਆਵਾਂ ਆ ਰਹੀਆਂ ਹਨ ਜਿਸ ਕਾਰਨ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਸਪੀਕਰ ਅੱਗੇ ਵੀ ਮੰਗ ਕੀਤੀ ਕਿ ਹਰਿਆਣਾ ਦੀ ਤਰਜ਼ 'ਤੇ ਉਨ੍ਹਾਂ ਦੀ ਗੱਡੀਆਂ ਦੇ ਵੀ ਅਲੱਗ ਝੰਡੀਆਂ ਲਾਈਆਂ ਜਾਣ।

ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਸਪੀਕਰ ਅੱਗੇ ਕਾਂਗਰਸ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਵੱਲੋਂ ਇਹ ਮੰਗ ਚੁੱਕੀ ਗਈ ਸੀ।

ABOUT THE AUTHOR

...view details