ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੂੰ ਲਿਖੀ ਚਿੱਠੀ ਵਿੱਚ ਕਿਹਾ ਹੈ ਕਿ ਨਾਗਰਿਕਤਾ ਸੋਧ ਐਕਟ ਕਰਕੇ ਦੇਸ਼ ਵਿੱਚ ਆਸਾਨੀ ਨਾਲ ਘੁਸਪੈਠ ਹੋ ਸਕਦੀ ਹੈ।
CAA ਕਰਕੇ ਦੇਸ਼ ਵਿੱਚ ਹੋ ਸਕਦੀ ਘੁਸਪੈਠ, ਕੈਪਟਨ ਨੇ ਪ੍ਰਗਟਾਈ ਚਿੰਤਾ - capt writes to ravi shankar prasad
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੂੰ ਲਿਖੀ ਚਿੱਠੀ ਵਿੱਚ ਕਿਹਾ ਹੈ ਕਿ ਨਾਗਰਿਕਤਾ ਸੋਧ ਐਕਟ ਕਰਕੇ ਦੇਸ਼ ਵਿੱਚ ਆਸਾਨੀ ਨਾਲ ਘੁਸਪੈਠ ਹੋ ਸਕਦੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਲਿਖਿਆ ਕਿ ਉਹ ਗੰਭੀਰਤਾ ਨਾਲ ਚਿੰਤਤ ਹਨ ਕਿ ਦੇਸ਼ ਵਿੱਚ ਘੁਸਪੈਠ ਕਰਨ ਲਈ CAA ਦੀ ਆਸਾਨੀ ਨਾਲ ਵਰਤੋਂ ਕੀਤੀ ਜਾ ਸਕਦੀ ਹੈ, ਖ਼ਾਸਕਰ ਪੰਜਾਬ ਵਰਗੇ ਸਰਹੱਦੀ ਸੂਬਿਆਂ ਵਿੱਚ। ਇਹ ਰਾਸ਼ਟਰੀ ਸੁਰੱਖਿਆ ਲਈ ਇੱਕ ਸੰਭਾਵਿਤ ਖ਼ਤਰਾ ਹੈ। ਉਨ੍ਹਾਂ ਭਾਜਪਾ ਨੂੰ ਸਵਾਲ ਕੀਤਾ, "ਕੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਪਤਾ ਵੀ ਹੈ ਕਿ ਇਹ ਕਰ ਕੀ ਰਹੀ ਹੈ?
ਇਹ ਵੀ ਪੜ੍ਹੋ: ਨੀਤੀ ਆਯੋਗ ਦੀ ਰਿਪੋਰਟ 'ਤੇ ਸਿਰਸਾ ਨੇ ਕਾਂਗਰਸ ਸਰਕਾਰ 'ਤੇ ਵਿੰਨ੍ਹੇ ਨਿਸ਼ਾਨੇ