ਚੰਡੀਗੜ੍ਹ: ਪੰਜਾਬ ਸਰਕਾਰ ਦੀ ਪ੍ਰਮੁੱਖ ਸੰਸਥਾ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊ ਫਾਰ ਗਰਲਜ਼ ਵੱਲੋਂ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਇਸ ਸਾਲ ਉਮੀਦਵਾਰਾਂ ਦੀ ਰਜਿਟ੍ਰੇਸ਼ਨ ਸੀ-ਡੈਕ ਪੋਰਟਲ `ਤੇ ਆਨਲਾਈਨ ਕੀਤੀ ਗਈ ਹੈ।
ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵਿਚ ਸਿਖਲਾਈ ਲਈ ਲੜਕੀਆਂ ਦੇ ਨਵੇਂ ਬੈਚ ਦੀ ਦਾਖਲਾ ਪ੍ਰੀਖਿਆ 5 ਅਗਸਤ, 2020 ਨੂੰ ਹੋਵੇਗੀ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਮਾਈ ਭਾਗੋ ਏ.ਐਫ.ਪੀ.ਆਈ ਦੇ ਡਾਇਰੈਕਟਰ ਮੇਜਰ ਜਨਰਲ ਆਈ. ਪੀ. ਸਿੰਘ ਨੇ ਦੱਸਿਆ ਕਿ ਪ੍ਰੀਖਿਆ ਲੈਣ ਦਾ ਜ਼ਿੰਮਾ ਆਊਟਸੋਰਸਿੰਗ ਆਧਾਰ `ਤੇ ਸੀ-ਡੈਕ ਨੂੰ ਦਿੱਤਾ ਗਿਆ ਹੈ, ਜੋ ਉਮੀਦਵਾਰਾਂ ਦੀ ਯੋਗਤਾ, ਦਾਖਲਾ ਕਾਰਡ ਜਾਰੀ ਕਰਨ ਅਤੇ ਉਨ੍ਹਾਂ ਨੂੰ ਪ੍ਰੀਖਿਆ ਦੀ ਮਿਤੀ ਅਤੇ ਸਥਾਨ ਦੀ ਜਾਣਕਾਰੀ ਦੇਵੇਗਾ।
ਜਨਰਲ ਆਈ.ਪੀ. ਸਿੰਘ ਨੇ ਦੱਸਿਆ ਕਿ ਮਾਈ ਭਾਗੋ ਏ.ਐਫ.ਪੀ.ਆਈ ਵੱਲੋਂ ਹਰ ਸਾਲ 12 ਵੀਂ ਪਾਸ 25 ਲੜਕੀਆਂ ਦੇ ਨਵੇਂ ਬੈਚ ਵਿੱਚ ਦਾਖਲੇ ਲਈ ਲਿਖਤੀ ਦਾਖਲਾ ਪ੍ਰੀਖਿਆ ਕਰਵਾਈ ਜਾਂਦੀ ਹੈ ਜਿੰਨਾਂ ਨੂੰ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫਸਰ ਵਜੋਂ ਕਰੀਅਰ ਦੀ ਸਿਖਲਾਈ ਦਿੱਤੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਆਮ ਤੌਰ `ਤੇ ਪਿਛਲੇ ਸਾਲਾਂ ਦੌਰਾਨ ਦਾਖ਼ਲਾ ਪ੍ਰਕਿਰਿਆ 15 ਜੁਲਾਈ ਤੱਕ ਮੁਕੰਮਲ ਹੋ ਜਾਂਦੀ ਸੀ, ਪਰ ਇਸ ਸਾਲ ਕੋਵਿਡ -19 ਕਾਰਨ ਇਸ ਪ੍ਰਕਿਰਿਆ ਵਿਚ ਦੇਰੀ ਹੋਈ ਹੈ।
ਜਨਰਲ ਸਿੰਘ ਨੇ ਦੱਸਿਆ ਕਿ ਇਸ ਸਾਲ 1155 ਉਮੀਦਵਾਰਾਂ ਨੇ ਆਨ ਲਾਈਨ ਰਜਿਸਟਰੇਸ਼ਨ ਕੀਤੀ ਹੈ, ਜਿਨ੍ਹਾਂ ਵਿਚੋਂ 821 ਉਮੀਦਵਾਰ ਪ੍ਰੀਖਿਆ ਵਿਚ ਸ਼ਾਮਲ ਹੋਣ ਦੇ ਯੋਗ ਪਾਏ ਗਏ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਕਰਵਾਉਣ ਸਬੰਧੀ ਸਾਰੀਆਂ ਲੋੜੀਂਦੀਆਂ ਪ੍ਰਬੰਧਕੀ ਮਨਜ਼ੂਰੀਆਂ ਲੈ ਲਈਆਂ ਗਈਆਂ ਹਨ। ਸਮਾਜਿਕ ਦੂਰੀ ਬਣਾਈ ਰੱਖਣ ਅਤੇ ਇਕੱਠ ਤੋਂ ਬਚਣ ਲਈ ਇਹ ਪ੍ਰੀਖਿਆ ਦੋ ਸਥਾਨਾਂ, ਗੋਲਡਨ ਬੈੱਲ ਪਬਲਿਕ ਸਕੂਲ, ਸੈਕਟਰ 77, ਐਸ.ਏ.ਐਸ.ਨਗਰ (ਮੁਹਾਲੀ) ਅਤੇ ਮਾਈ ਭਾਗੋ ਏ.ਐਫ.ਪੀ.ਆਈ, ਗਰਲਜ਼ ਕੈਂਪਸ, ਸੈਕਟਰ 66, ਮੁਹਾਲੀ ਵਿਖੇ ਲਈ ਜਾਏਗੀ। ਯੋਗ ਉਮੀਦਵਾਰ ਆਪਣਾ ਦਾਖ਼ਲਾ ਕਾਰਡ ਵੈਬਸਾਈਟ ਲਿੰਕ http://www.recruitment-portal.in/reccdac/Dept.aspx?id=26 ਤੋਂ ਡਾਨਲੋਡ ਕਰ ਸਕਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਪ੍ਰੀਖਿਆਵਾਂ ਕਰਵਾਉਣ ਲਈ ਉਮੀਦਵਾਰਾਂ ਦੀ ਸੁਰੱਖਿਆ ਅਤੇ ਸਰਕਾਰ ਦੇ ਸਾਰੇ ਦਿਸ਼ਾਂ ਨਿਰਦਸ਼ਾਂ ਦੀ ਪਾਲਣਾ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਕੋਰੋਨਾ ਤੋਂ ਬਚਾਅ ਲਈ ਸਮਾਜਿਕ ਦੂਰੀ ਬਣਾ ਰੱਖਣ, ਤਾਪਮਾਨ ਮਾਪਣ, ਕੇਂਦਰੀ ਪ੍ਰਬੰਧਾਂ ਤਹਿਤ ਹਰੇਕ ਵਿਅਕਤੀ ਵਿਸ਼ੇਸ਼ ਦੀ ਸਮੁੱਚੀ ਸੈਨੇਟਾਈਜੇਸ਼ਨ, ਮਾਸਕ ਪਹਿਨਣ, ਇਨਵਿਜੀਲੇਟਰਾਂ ਦੁਅਰਾ ਹੈਂਡ ਸੈਨੇਟਾਈਜ਼ਰ ਅਤੇ ਫੇਸ ਸ਼ੀਲਡਾਂ ਦੀ ਵਰਤੋਂ ਦੀ ਪਾਲਣਾ ਕੀਤੀ ਜਾਵੇਗੀ।ਜੇਕਰ ਸਕਰੀਨਿਗ ਦੌਰਾਨ ਕਿਸੇ ਉਮੀਦਵਾਰ ਵਿੱਚ ਕੋਰੋਨਾ ਦੇ ਲੱਛਣਾਂ ਪਾਏ ਜਾਂਦੇ ਹਨ ਤਾਂ ਉਸ ਉਮੀਦਵਾਰ ਨੂੰ ਸਿੱਧਾ ਹਸਪਤਾਲ ਭੇਜਿਆ ਜਾਵੇਗਾ।
ਮਾਈ ਭਾਗੋ ਸੰਸਥਾ ਦੇ ਡਾਇਰੈਕਟਰ, ਜਨਰਲ ਆਈ.ਪੀ. ਸਿੰਘ ਨੇ ਦੱਸਿਆ ਕਿ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊ ਫਾਰ ਗਰਲਜ਼ ਦੀਆਂ ਹੁਣ ਤੱਕ ਫੌਜ ਅਤੇ ਹਵਾਈ ਸੈਨਾ ਵਿੱਚ ਕ੍ਰਮਵਾਰ ਲੈਫਟੀਨੈਂਟ ਅਤੇ ਫਲਾਇੰਗ ਅਫ਼ਸਰ ਦੇ ਤੌਰ `ਤੇ ਦੋ ਲੇਡੀ ਕੈਡਿਟਾਂ ਦੀ ਨਿਯੁਕਤੀ ਹੋਈ ਹੈ। ਤਿੰਨ ਮਹਿਲਾ ਕੈਡਿਟ ਓ.ਟੀ.ਏ, ਚੇਨਈ ਅਤੇ ਏ.ਐਫ.ਏ, ਡੁੰਡੀਗਲ ਵਿੱਚ ਸਿਖਲਾਈ ਅਧੀਨ ਹਨ।
8 ਮਹਿਲਾ ਕੈਡਿਟਾਂ ਪ੍ਰੀ-ਕਮਿਸ਼ਨ ਟ੍ਰੇਨਿੰਗ ਅਕੈਡਮੀਆਂ ਵਿੱਚ ਸ਼ਾਮਲ ਹੋਣ ਲਈ ਮੈਰਿਟ ਦੀ ਉਡੀਕ ਵਿੱਚ ਹਨ। ਇਸ ਵੇਲੇ ਮਾਈ ਭਾਗੋ ਆਰਮਡ ਫੋਰਸਿਜ਼ ਨਾਲ ਸਬੰਧਤ 58 ਮਹਿਲਾ ਕੈਡਿਟ ਏਅਰ ਫੋਰਸ ਅਤੇ ਆਰਮੀ ਐਸ.ਐਸ.ਬੀ. ਇੰਟਰਵਿਊ ਦੇ ਇੰਜ਼ਾਰ ਵਿੱਚ ਹਨ।