ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਕਾਰਨ ਤਕਰੀਬਨ ਚਾਰ ਮਹੀਨੇ ਪੰਜਾਬ ਅਤੇ ਹਰਿਆਣਾ ਆਪਣੀ ਰਾਜਧਾਨੀ ਨਾਲੋਂ ਬੱਸ ਸੇਵਾ ਤੋਂ ਵਾਂਝੇ ਸਨ। ਆਖਰਕਾਰ ਹੁਣ ਭਲਕੇ ਯਾਨੀ 16 ਸਤੰਬਰ ਤੋਂ ਚੰਡੀਗੜ੍ਹ ਤੋਂ ਪੰਜਾਬ ਅਤੇ ਹਰਿਆਣਾ ਲਈ ਮੁੜ ਬੱਸ ਸੇਵਾ ਬਹਾਲ ਕੀਤੀ ਜਾ ਰਹੀ ਹੈ। ਇਸ ਸੇਵਾ ਦੌਰਾਨ ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਬਕਾਇਦਾ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਭਲਕੇ ਬਹਾਲ ਹੋਵੇਗੀ ਚੰਡੀਗੜ੍ਹ ਤੋਂ ਪੰਜਾਬ ਤੇ ਹਰਿਆਣਾ ਲਈ ਬੱਸ ਸੇਵਾ - ਚੰਡੀਗੜ੍ਹ ਤੋਂ ਪੰਜਾਬ ਤੇ ਹਰਿਆਣਾ ਲਈ ਬੱਸ ਸੇਵਾ
16 ਸਤੰਬਰ ਤੋਂ ਚੰਡੀਗੜ੍ਹ ਤੋਂ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਲਈ ਬੱਸ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਇਸ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।
ਇਸ ਮੌਕੇ ਅੱਡਾ ਇੰਚਾਰਜ ਹਰਿਆਣਾ ਰੋਡਵੇਜ਼ ਰਾਮਪਾਲ ਨੇ ਦੱਸਿਆ ਕਿ ਚੰਡੀਗੜ੍ਹ ਦੇ ਅੰਤਰ ਰਾਜੀ ਬੱਸ ਅੱਡਾ ਸੈਕਟਰ 43 ਅਤੇ 17 ਵਿੱਚੋਂ ਪੰਜਾਬ ਅਤੇ ਹਰਿਆਣਾ ਲਈ ਬੱਸ ਸੇਵਾ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਬੱਸਾਂ ਹਰਿਆਣਾ ਦੇ ਦਿੱਲੀ ਬਾਰਡਰ ਤੱਕ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਬਾਰੇ ਨਵੀਂਆਂ ਹਦਾਇਤਾਂ ਮੁਤਾਬਕ ਸਵਾਰੀਆਂ ਦੇ ਮਸਾਕ ਪਾਇਆ ਹੋਣਾ ਜ਼ਰੂਰੀ ਹੈ। ਇਸੇ ਨਾਲ ਹਰ ਸਵਾਰੀ ਦਾ ਤਾਪਮਾਨ ਚੈੱਕ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਬੱਸਾਂ ਸਵਾਰੀਆਂ ਨੂੰ ਸਿਰਫ ਬੱਸ ਅੱਡੇ ਵਿੱਚੋਂ ਹੀ ਬਿਠਾਉਗੀ ਅਤੇ ਰਾਹ ਵਿੱਚੋਂ ਕੋਈ ਵੀ ਬੱਸ ਸਵਾਰੀ ਨਹੀਂ ਬਿਠਾਈ ਜਾਵੇਗੀ। ਇਸੇ ਤਰ੍ਹਾਂ ਹੀ ਬੱਸਾਂ ਵਿੱਚ 50 ਫੀਸਦੀ ਸਵਾਰੀਆਂ ਨੂੰ ਹੀ ਬਠਾਇਆ ਜਾਵੇਗਾ।