ਚੰਡੀਗੜ੍ਹ : ਪੰਜਾਬ 'ਚ ਵਿਧਾਨ ਸਭਾ ਚੋਣਾਂ (Assembly elections in Punjab) ਦਾ ਸਮਾਂ ਜਿਵੇਂ-ਜਿਵੇਂ ਨਜ਼ਦੀਕ ਆ ਰਿਹਾ ਹੈ, ਉਵੇਂ ਹੀ ਸਿਆਸੀ ਪਾਰਟੀਆਂ ਵਲੋਂ ਸਰਗਰਮੀਆਂ ਤੇਜ਼ (Activities fast) ਕੀਤੀਆਂ ਜਾ ਰਹੀਆਂ ਹਨ। ਇਸ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਲਗਾਤਾਰ ਜਿਥੇ ਉਮੀਦਵਾਰਾਂ ਦਾ ਐਲਾਨ (Announcement of candidates) ਕੀਤਾ ਜਾ ਰਿਹਾ ਹੈ,ਉਥੇ ਹੀ ਚੋਣ ਪ੍ਰਚਾਰ 'ਚ ਵੀ ਤੇਜ਼ੀ (Even faster in the election campaign) ਲਿਆਉਂਦੀ ਜਾ ਰਹੀ ਹੈ। ਇਸ 'ਚ ਸੁਖਬੀਰ ਬਾਦਲ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਹਰ ਇੱਕ ਸਿਆਸੀ ਪਾਰਟੀ ਵਲੋਂ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਨੂੰ ਲੈਕੇ ਦਲਿਤ ਕਾਰਡ (Dalit card for Chief Minister or Deputy Chief Minister) ਖੇਡਣ ਦੀ ਤਿਆਰੀ ਕੀਤੀ ਹੈ। ਜਿਸ ਦੇ ਚੱਲਦਿਆਂ ਵੱਖ-ਵੱਖ ਸਿਆਸੀ ਪਾਰਟੀਆਂ ਐਲਾਨ ਵੀ ਕਰ ਚੁੱਕੀਆਂ ਹਨ ਕਿ ਸਰਕਾਰ ਆਉਣ 'ਤੇ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਦਾ ਚਿਹਰਾ ਦਲਿਤ ਹੋਵੇਗਾ।
ਇਹ ਵੀ ਪੜ੍ਹੋ : ਭਾਜਪਾ ਪੰਜਾਬ 'ਚ ਸਾਰੀਆਂ ਸੀਟਾਂ 'ਤੇ ਚੋਣ ਲੜਨ ਦੀ ਤਿਆਰੀ 'ਚ ਹੈ: ਹਰਜੀਤ ਗਰੇਵਾਲ