ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੱਲ ਰਹੇ ਸਿਆਸੀ ਗੱਠਜੋੜ ਅਤੇ ਜੋੜ ਤੋੜ ਦੀ ਰਣਨੀਤੀ ਤਹਿਤ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇਕ ਹੋਰ ਵੱਡਾ ਫੇਰਬਦਲ ਕਰਦਿਆਂ ਪੰਥਕ ਅਤੇ ਅਕਾਲੀ ਦਲ ਦੇ ਵੱਡੇ ਹਲਕੇ ਵਜੋਂ ਜਾਣੇ ਜਾਂਦੇ ਵਿਧਾਨ ਸਭਾ ਹਲਕਾ ਰਾਏਕੋਟ(ਰਿਜ਼ਰਵ) ਅਤੇ ਦੀਨਾਨਗਰ ਹਲਕੇ ਦੀਆਂ ਸੀਟਾਂ ਬਹੁਜਨ ਸਮਾਜ ਪਾਰਟੀ ਨੂੰ ਛੱਡ ਦਿੱਤੀਆਂ।
ਇਹਨਾਂ 2 ਸੀਟਾਂ ਤੋਂ ਬਸਪਾ ਲੜੇਗੀ ਚੋਣ: ਸੁਖਬੀਰ ਸਿੰਘ ਬਾਦਲ
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰ ਸਿਆਸੀ ਪਾਰਟੀ ਵੱਲੋਂ ਕਮਰ ਕੱਸੀ ਜਾ ਚੁੱਕੀ ਹੈ, ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਦੀਨਾਨਗਰ ਅਤੇ ਰਾਏਕੋਰਟ ਤੋਂ ਬਸਪਾ ਚੋਣ ਲੜੇਗੀ।
ਸੁਖਬੀਰ ਸਿੰਘ ਬਾਦਲ
ਉੱਥੇ ਹੀ ਬਹੁਜਨ ਸਮਾਜ ਪਾਰਟੀ ਤੋਂ ਮੋਹਾਲੀ ਅਤੇ ਲੁਧਿਆਣਾ ਨਾਰਥ ਹਲਕੇ ਦੀ ਸੀਟ ਅਕਾਲੀ ਦਲ ਲਈ ਲੈ ਲਈਆਂ ਹਨ, ਜਦਕਿ ਇਹ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਵਿਚਕਾਰ ਹੋਈ ਮੀਟਿੰਗ ਦੌਰਾਨ ਲਿਆ ਗਿਆ, ਸਗੋਂ ਸੀਟਾਂ ਦੇ ਇਸ ਰੱਦੋ ਬਦਲ ਦੀ ਜਾਣਕਾਰੀ ਦਲਜੀਤ ਸਿੰਘ ਚੀਮਾ ਨੇ ਟਵੀਟ ਰਾਹੀਂ ਸਾਂਝੀ ਕੀਤੀ।
Last Updated : Nov 23, 2021, 4:33 PM IST