ਚੰਡੀਗੜ੍ਹ: ਬੀਐੱਸਐਫ ਅਧਿਕਾਰੀਆਂ ਅਤੇ ਪਾਕਿਸਤਾਨ ਰੇਂਜਰਾਂ ਵਿਚਾਲੇ ਅਹਿਮ ਬੈਠਕ ਡੇਰਾ ਬਾਬਾ ਨਾਨਕ ’ਚ ਕਰਤਾਰਪੁਰ ਲਾਂਘਾ ਵਿਖੇ ਜੀਰੋ ਲਾਈਨ ’ਤੇ ਹੋਈ। ਇਸ ਮੀਟਿੰਗ ਦੌਰਾਨ ਕਈ ਮੁੱਦਿਆਂ ’ਤੇ ਚਰਚਾ ਕੀਤੀ ਗਈ।
ਇਨ੍ਹਾਂ ਮੁੱਦਿਆਂ ’ਤੇ ਕੀਤੀ ਗਈ ਗੱਲਬਾਤ:ਮਿਲੀ ਜਾਣਕਾਰੀ ਮੁਤਾਬਿਕ ਗੁਰਦਾਸਪੁਰ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਅਤੇ ਪਾਕਿਸਤਾਨ ਦੇ ਚਿਨਾਬ ਰੇਂਜਰਾਂ ਦੇ ਬ੍ਰਿਗੇਡੀਅਰ ਸ਼ਾਹਿਦ ਅਯੂਬ ਨੇ ਮੀਟਿੰਗ ਦੌਰਾਨ ਕਈ ਅਹਿਮ ਮੁੱਦਿਆਂ ’ਤੇ ਗੱਲਬਾਤ ਕੀਤੀ। ਮੀਟਿੰਗ ਦੌਰਾਨ ਡਰੋਨ ਦੀਆਂ ਗਤੀਵਿਧੀਆਂ, ਨਸ਼ਾ ਤਸਕਰੀ ’ਤੇ ਰੋਕ ਲਗਾਉਣ ਆਦਿ ਮਾਮਲੇ ’ਚ ਬੀਐਸਐਫ ਅਧਿਕਾਰੀਆਂ ਨੇ ਪਾਕਿਸਤਾਨ ਰੇਂਜਰਾਂ ਦੇ ਨਾਲ ਚਰਚਾ ਕੀਤੀ।
ਬੀਐਸਐਫ ਅਤੇ ਪਾਕਿਸਤਾਨ ਰੇਂਜਰਾਂ ਵਿਚਾਲੇ ਫਲੈਗ ਮੀਟਿੰਗ:ਦੱਸ ਦਈਏ ਕਿ ਬੀਐਸਐਫ ਅਤੇ ਪਾਕਿਸਤਾਨ ਰੇਂਜਰਾਂ ਵਿਚਾਲੇ ਫਲੈਗ ਮੀਟਿੰਗ ਹੋਈ। ਇਸ ਦੌਰਾਨ ਕਈ ਮੁੱਦਿਆਂ ਨੂੰ ਚੁੱਕਿਆ ਜਿਸ ਚ ਨਸ਼ੇ ਅਤੇ ਡਰੋਨ ਨਾਲ ਜੁੜੇ ਮਾਮਲੇ ਵੀ ਸੀ। ਜਿਸ ’ਤੇ ਬ੍ਰਿਗੇਡੀਅਰ ਸ਼ਾਹਿਦ ਅਯੂਬ ਨੇ ਕਿਹਾ ਕਿ ਉਹ ਭਾਰਤ ਨੂੰ ਆਪਣਾ ਪੂਰਾ ਸਹਿਯੋਗ ਦੇਣਗੇ।
ਸਰਹੱਦ ’ਤੇ ਡਰੋਨ ਦੀ ਹਲਚਲ: ਕਾਬਿਲੇਗੌਰ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਸਰਹੱਦੀ ਇਲਾਕਿਆਂ ’ਚ ਡਰੋਨ ਦੀ ਹਲਚਲ ਦੇਖਣ ਨੂੰ ਮਿਲਦੀ ਰਹੀ ਹੈ ਇਸ ਰਾਹੀ ਕਈ ਵਾਰ ਸਰਹੱਦ ਪਾਰ ਤੋਂ ਨਸ਼ਾ ਵੀ ਭੇਜਿਆ ਗਿਆ ਹੈ। ਨਾਲ ਹੀ ਬੀਐਸਐਫ ਨੇ ਨਸ਼ਾ ਤਸਕਰਾਂ ਨੂੰ ਵੀ ਕਾਬੂ ਕੀਤਾ ਹੈ। ਇਸ ਤੋਂ ਇਲਾਵਾ ਮੋਹਾਲੀ ਬਲਾਸਟ ਮਾਮਲੇ ’ਚ ਪਾਕਿਸਤਾਨ ਦੇ ਨਾਲ ਲਿੰਕ ਦੱਸਿਆ ਜਾ ਰਿਹਾ ਸੀ। ਜਿਸ ਦੇ ਚੱਲਦੇ ਇਹ ਮੀਟਿੰਗ ਅਹਿਮ ਮੰਨੀ ਜਾ ਰਹੀ ਸੀ।
ਇਹ ਵੀ ਪੜੋ:ਦਿਨ-ਦਿਹਾੜੇ ਹਥਿਆਰਾਂ ਦੀ ਨੋਕ ’ਤੇ ਇੱਕ ਕਰੋੜ ਦੀ ਲੁੱਟ, ਚੱਲੀਆਂ ਗੋਲੀਆਂ,CCTV ਆਈ ਸਾਹਮਣੇ