ਚੰਡੀਗੜ੍ਹ : ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਇਕ ਵਾਰ ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਝੰਡਾ ਚੁੱਕਿਆ ਹੈ। ਬਾਜਵਾ ਨੇ ਖੁੱਲ੍ਹੀ ਬਗਾਵਤ ਕਰਦਿਆਂ ਇੱਥੋਂ ਤੱਕ ਆਖ ਦਿੱਤਾ ਕਿ ਮੱਧ ਪ੍ਰਦੇਸ਼ ਦੇ ਵਿੱਚ ਜੋ ਸਿਆਸੀ ਡਰਾਮਾ ਹੋ ਰਿਹਾ ਹੈ, ਉਹ ਪੰਜਾਬ ਦੇ ਵਿੱਚ ਵੀ ਵਾਪਰ ਸਕਦਾ
ਹੈ।
ਪ੍ਰਤਾਪ ਸਿੰਘ ਬਾਜਵਾ ਦੇ ਦਿੱਤੇ ਬਿਆਨ ਦੇ ਬਾਬਤ ਜਦੋਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਨੋ ਕੁਮੈਂਟ ਕਹਿ ਕੇ ਪੱਲਾ ਝਾੜ ਲਿਆ।
ਪ੍ਰਤਾਪ ਬਾਜਵਾ ਦੇ ਬਿਆਨ ਤੇ ਬ੍ਰਹਮਮਹਿੰਦਰਾ ਅਤੇ ਬਲਬੀਰ ਸਿੱਧੂ ਨੇ ਵੱਟੀ ਚੁੱਪੀ ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ 7 ਮਹੀਨਿਆਂ ਬਾਅਦ ਰਿਹਾਅ
ਇਸੇ ਨਾਲ ਹੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਪ੍ਰਤਾਪ ਬਾਜਵਾ ਵੱਲੋਂ ਜਯੋਤਿਰਾਦਿੱਤਿਆ ਸਿੰਧੀਆ ਦੇ ਬੀਜੇਪੀ ਚ ਸ਼ਾਮਲ ਹੋਣ ਤੋਂ ਬਾਅਦ ਮੱਧ ਪ੍ਰਦੇਸ਼ ਦੇ ਵਿੱਚ ਕਾਂਗਰਸ ਦੀ ਖ਼ਰਾਬ ਹੁੰਦੇ ਹਾਲਾਤ ਪੰਜਾਬ ਦੇ ਵਿੱਚ ਵੀ ਹੋ ਸਕਦੇ ਨੇ ਇਸ ਉੱਪਰ ਬਲਬੀਰ ਸਿੰਘ ਸਿੱਧੂ ਨੇ ਵੀ ਚੁੱਪੀ ਵੱਟੀ ਰੱਖੀ ਤੇ ਕਿਹਾ ਉਹ ਸਿਰਫ ਕਰੋਨਾ ਵਾਇਰਸ ਸਬੰਧਤ ਹੀ ਗੱਲ ਦਾ ਹੀ ਜਵਾਬ ਦੇਣਗੇ।