ਚੰਡੀਗੜ੍ਹ:6 ਜੂਨ 1984 ਨੂੰ ਮੌਜੂਦਾ ਕਾਂਗਰਸ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ (Sri Darbar Sahib) ਤੇ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ’ਤੇ ਹਮਲਾ ਕਰਵਾਇਆ ਸੀ। ਜਿਸ ਨੂੰ ਸਾਕਾ ਨੀਲਾ ਤਾਰਾ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ ਤੇ ਸਿੱਖ ਕੌਂਮ ਹਰ ਸਾਲ ਸਾਕਾ ਨੀਲਾ ਤਾਰਾ (Operation Blue Star) ਦੀ ਬਰਸੀ ਮਨਾਉਦੀ ਹੈ। ਕਾਂਗਰਸ ਸਰਕਾਰ ਵੱਲੋਂ ਢਾਹੇ ਕਹਿਰ ਸਬੰਧੀ ਬਹੁਤ ਸਾਰੀਆਂ ਕਿਤਾਬਾਂ ਵੀ ਛਪੀਆਂ ਹਨ ਜੋ ਉਸ ਸਮੇਂ ਨੂੰ ਬਿਆਨ ਕਰਦੀਆਂ ਹਨ ਉਥੇ ਹੀ ਹੁਣ ਆਪਣੇ ਨਾਵਲਾਂ 'ਧਰਤੀ ਧਨ ਨਾ ਆਪਣਾ', 'ਨਰਕ ਕੁੰਡ ਮੇਂ ਵਾਸ' ਤੋਂ ਚਰਚਾ ਵਿੱਚ ਆਏ ਜਗਦੀਸ਼ ਚੰਦਰ ਦੋ ਸਾਕਾ ਨੀਲਾ ਤਾਰਾ ਦੌਰਾਨ ਜਲੰਧਰ ਦੂਰਦਰਸ਼ਨ ’ਚ ਕੰਮ ਕਰਦੇ ਸਨ ਉਹਨਾਂ ਵੱਲੋਂ ਇਹ ਸਾਕਾ ਨੀਲਾ ਤਾਰਾ ਅੱਖੀਂ ਦੇਖਿਆ ਗਿਆ ਸੀ।
ਇਹ ਵੀ ਪੜੋ: ਗੁਰਪ੍ਰੀਤ ਸਿੰਘ ਦਾ ਮਾਡਲ 1984 ਦੇ ਅਕਾਲ ਤਖ਼ਤ ਸਾਹਿਬ ਦੀ ਦਿਖਾ ਰਿਹਾ ਝਲਕ
ਜਿਸ ਤੋਂ ਮਗਰੋਂ ਚੰਡੀਗੜ੍ਹ ਵਿਖੇ ਰਾਜਵਿੰਦਰ ਸਿੰਘ ਰਾਹੀ ਵੱਲੋਂ ਇੱਕ ਕਿਤਾਬ ਲੋਕਾਂ ਨੂੰ ਸਮਰਪਿਤ ਕੀਤੀ ਗਈ ਹੈ। ਜਿਸ ਦਾ ਨਾਮ 'ਅੱਖੀਂ ਡਿੱਠਾ ਆਪ੍ਰੇਸ਼ਨ ਬਲਿਊ ਸਟਾਰ' ਰੱਖਿਆ ਗਿਆ। ਇਹ ਕਿਤਾਬ ਉਸ ਸਮੇਂ ਜੋ-ਜੋ ਘਟਨਾ ਵਾਪਰੀ ਉਸ ਸਭ ਨੂੰ ਬਿਆਨ ਕਰੇਗੀ। ਸੰਪਾਦਕ ਰਾਜਵਿੰਦਰ ਸਿੰਘ ਰਾਹੀ ਨੇ ਕਿਹਾ ਕਿ ਜੋ ਵੀ ਸਾਕਾ ਨੀਲਾ ਤਾਰਾ (Operation Blue Star) ਬਾਰੇ ਜਾਣਨਾ ਚਾਹੁੰਦਾ ਹੈ ਉਸ ਨੂੰ ਇਸ ਕਿਤਾਬ ਵਿੱਚ ਸਹੀ ਤੇ ਸੰਪੂਰਨ ਜਾਣਕਾਰੀ ਮਿਲੇਗੀ।
Operation Blue Star: 'ਅੱਖੀਂ ਡਿੱਠਾ ਅਪਰੇਸ਼ਨ ਬਲਿਊ ਸਟਾਰ' ਕਿਤਾਬ ਰਿਲੀਜ਼ ਇਸ ਕਿਤਾਬ ਦੇ ਸੰਪਾਦਕ ਰਾਜਵਿੰਦਰ ਸਿੰਘ ਰਾਹੀ ਨੇ ਦੱਸਿਆ ਕਿ ਫੌਜ ਇਸ ਅਪਰੇਸ਼ਨ (Operation Blue Star) ਨੂੰ ਦੂਰਦਰਸ਼ਨ ’ਤੇ ਲਾਈਵ ਟੈਲੀਕਾਸਟ ਕਰਨਾ ਚਾਹੁੰਦੀ ਸੀ, ਪਰ ਅੱਗੇ ਮਿਲੀ ਟੱਕਰ ’ਚ ਕੁਝ ਹੋਰ ਹੀ ਬਣ ਗਿਆ ਕਿਤਾਬ ਦੀਆਂ ਸ਼ੁਰੂਆਤੀ ਸਤਰਾਂ "1984 ਦੇ ਦਿਨਾਂ ਵਿੱਚ ਮੌਸਮ ਦੀ ਗਰਮੀ ਦੇ ਨਾਲ-ਨਾਲ ਖ਼ਬਰਾਂ ਵਿੱਚ ਵੀ ਬਹੁਤ ਗਰਮੀ ਆਉਣ ਲਗਦੀ ਸੀ। ਉਨ੍ਹਾਂ ਦੱਸਿਆ ਕਿ ਕਿਤਾਬ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਮਝਦਾਰੀ ਨੂੰ ਪੇਸ਼ ਕਰਦੀ ਹੈ ਤੇ ਫੌਜ ਦੀ ਬਰਬਰਤਾ ਅੰਦਰ ਦੇ ਮੋਰਚਿਆਂ ਆਦਿ ਬਾਰੇ ਚੰਗੀ ਜਾਣਕਾਰੀ ਹੈ।
ਇਹ ਵੀ ਪੜੋ: Agricultural Law: ਰਾਜਿੰਦਰ ਭੰਡਾਰੀ ਦੇ ਘਰ ਬਾਹਰ ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜੀਆਂ