ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਚੱਲਦੇ ਸਰਕਾਰ ਵੱਲੋਂ ਲੌਕਡਾਊਨ ਲਗਾਇਆ ਗਿਆ ਸੀ। ਕੋਰੋਨਾ ਦੇ ਘੱਟ ਰਹੇ ਕੇਸਾਂ ਨੂੰ ਦੇਖਦੇ ਸਰਕਾਰ ਵੱਲੋਂ ਸਾਰੀਆਂ ਜਗ੍ਹਾਂ ਖੋਲਣ ਦੇ ਅਦੇਸ਼ ਦੇ ਦਿੱਤੇ ਹਨ। ਪ੍ਰਸ਼ਾਸਨ ਵੱਲੋਂ ਘੁੰਮਣ ਫਿਰਨ ਲਈ ਚੰਡੀਗੜ੍ਹ ਦੀ ਸੁਖਨਾ ਲੇਕ ਵੀ ਦਰਸ਼ਕਾਂ ਲਈ ਖੋਲ ਦਿੱਤੀ ਗਈ ਹੈ। 1 ਨਵੰਬਰ ਤੋਂ ਇੱਥੇ ਘੁੰਮਣ ਫਿਰਨ ਆਉਣ ਵਾਲੇ ਦਰਸ਼ੱਕ ਬੋਟਿੰਗ ਦਾ ਆਨੰਦ ਵੀ ਲੈ ਸਕਣਗੇ।
1 ਨਵੰਬਰ ਤੋਂ ਸ਼ੁਰੂ ਹੋਵੇਗੀ ਸੁਖਨਾ ਲੇਕ 'ਚ ਬੋਟਿੰਗ
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਘੁੰਮਣ ਫਿਰਨ ਲਈ ਚੰਡੀਗੜ੍ਹ ਦੀ ਸੁਖਨਾ ਲੇਕ ਵੀ ਦਰਸ਼ਕਾਂ ਲਈ ਖੋਲ ਦਿੱਤੀ ਗਈ ਹੈ। 1 ਨਵੰਬਰ ਤੋਂ ਇੱਥੇ ਘੁੰਮਣ ਫਿਰਨ ਆਉਣ ਵਾਲੇ ਲੋਕ ਬੋਟਿੰਗ ਦਾ ਆਨੰਦ ਵੀ ਲੈ ਸਕਣਗੇ।
1 ਨਵੰਬਰ ਤੋਂ ਸ਼ੁਰੂ ਹੋਵੇਗੀ ਸੁਖਨਾ ਲੇਕ 'ਚ ਬੋਟਿੰਗ
ਗੌਰਤਲਬ ਹੈ ਕਿ ਲੋਕਡਾਊਨ ਹੋਣ ਕਾਰਨ 18 ਮਾਰਚ ਤੋਂ ਲੇਕ ਵਿੱਚ ਬੋਟਿੰਗ ਬੰਦ ਕਰ ਦਿੱਤੀ ਸੀ, ਤੇ ਹੁਣ ਤਕਰੀਬਨ ਸਾਢੇ ਸੱਤ ਮਹੀਨਿਆਂ ਬਾਅਦ ਪ੍ਰਸ਼ਾਸਨ ਵੱਲੋਂ ਬੋਟਿੰਗ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕੁੱਝ ਹਿਦਾਇਤਾਂ ਵੀ ਜਾਰੀ ਕੀਤੀਆਂ ਗਈ ਹਨ, ਜਿਵੇਂ ਮਾਸਕ ਪਾ ਕੇ ਰੱਖਣ ਜ਼ਰੂਰੀ ਹੋਵੇਗਾ, ਬੋਟ 'ਚ ਸੋਸ਼ਲ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ 4 ਲੋਕਾਂ ਵਾਲੀ ਬੋਟ 'ਚ ਸਿਰਫ਼ 2 ਲੋਕ ਹੀ ਸਵਾਰੀ ਕਰ ਸਕਣਗੇ। ਇਸ ਦੇ ਚਲਦੇ ਹੀ ਬੋਟਸ ਨੂੰ ਰੰਗ ਰੋਹਨ ਕਰਨ ਅਤੇ ਸੀਨੀਟਾਈਜ਼ ਕਰਨ ਦਾ ਕੰਮ ਲੇਕ 'ਤੇ ਸ਼ੁਰੂ ਹੋ ਗਿਆ ਹੈ ਅਤੇ 1 ਨਵੰਨਰ ਤੋਂ ਬੋਟਿੰਗ ਸ਼ੁਰੂ ਕਰ ਹੋ ਜਾਵੇਗੀ।