ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਚੱਲਦੇ ਵਿਸ਼ਵਾਸ ਫਾਊਂਡੇਸ਼ਨ ਨੇ ਇੰਟਰਸਿਟੀ ਦੇ ਸੈਕਟਰ 11 ਵਿੱਚ ਖੂਨਦਾਨ ਕੈਂਪ ਲਗਾਇਆ। ਵਿਸ਼ਵਾਸ ਫਾਊਂਡੇਸ਼ਨ ਵੱਲੋਂ ਹਰ ਸਾਲ 50-60 ਖੂਨਦਾਨ ਕੈਂਪ ਲਗਾਏ ਜਾਂਦੇ ਹਨ।
ਵਿਸ਼ਵਾਸ ਫਾਊਂਡੇਸ਼ਨ ਦੀ ਸਕੱਤਰ ਨੀਲਮ ਵਿਸ਼ਵਾਸ ਨੇ ਦੱਸਿਆ ਕਿ ਖੂਨਦਾਨ ਮਹਾਂਦਾਨ ਹੈ। ਉਨ੍ਹਾਂ ਕਿਹਾ ਕਿ ਖ਼ੂਨ ਕਿਸੇ ਫੈਕਟਰੀ ਤੋਂ ਨਹੀਂ ਮਿਲਦਾ ਇਹ ਇੱਕ ਇਨਸਾਨ ਹੀ ਦੂਜੇ ਇਨਸਾਨ ਨੂੰ ਦੇਕੇ ਉਸ ਦੀ ਮਦਦ ਕਰਦਾ ਹੈ ਤੇ ਉਸ ਦੀ ਜਿੰਦਗੀ ਨੂੰ ਬਚਾਉਂਦਾ ਹੈ।
ਉਨ੍ਹਾਂ ਕਿਹਾ ਕਿ ਉਹ ਲਗਾਤਾਰ ਖੂਨਦਾਨ ਕੈਂਪ ਲਗਾਉਂਦੇ ਰਹਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਵਿਸ਼ਵਾਸ ਫਾਊਂਡੇਸ਼ਨ ਟ੍ਰਾਈਸਿਟੀ ਵਿੱਚ ਇੱਕ ਸਾਲ ਵਿੱਚ 50 -60 ਬਲੱਡ ਡੋਨੇਸ਼ਨ ਕੈਂਪ ਲਗਾਉਂਦੀ ਹੈ ਤੇ ਉਨ੍ਹਾਂ ਕੈਂਪਾਂ 'ਚ ਡੋਨਰ ਵੀ ਵੱਡੀ ਗਿਣਤੀ 'ਚ ਹਿੱਸਾ ਲੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸੇ ਮਹੀਨੇ ਉਨ੍ਹਾਂ ਨੇ 4 ਕੈਂਪ ਲੱਗਾ ਲਏ ਹਨ। ਇਨ੍ਹਾਂ ਕੈਂਪਾਂ ਚੋਂ ਉਨ੍ਹਾਂ ਨੂੰ 90 ਤੋਂ ਵੱਧ ਹੀ ਬਲੱਡ ਇਕੱਠਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਗਰਮੀਆਂ ਦੇ ਦਿਨਾਂ 'ਚ ਬਲੱਡ ਬੈਕਾਂ 'ਚ ਖੂਨ ਦੀ ਘਾਟ ਹੋ ਜਾਂਦੀ ਹੈ ਜਿਸ ਕਾਰਨ ਗਰਮੀਆਂ 'ਚ ਇਨ੍ਹਾਂ ਕੈਂਪਾਂ ਨੂੰ ਲਗਾਇਆ ਜਾਂਦਾ ਹੈ।
ਵਿਸ਼ਵਾਸ ਫਾਊਂਡੇਸ਼ਨ ਨੇ ਸੈਕਟਰ 11 ਵਿੱਚ ਲਗਾਇਆ ਖ਼ੂਨਦਾਨ ਕੈਂਪ ਇਹ ਵੀ ਪੜ੍ਹੋ:ਲੁਧਿਆਣਾ ਰੇਲਵੇ ਸਟੇਸ਼ਨ 'ਚ ਪ੍ਰਵਾਸੀ ਮਜ਼ਦੂਰਾਂ ਨੂੰ ਲੈਣ ਲਈ ਪਹੁੰਚੇ ਕਿਸਾਨ
ਜ਼ਿਕਰਯੋਗ ਹੈ ਕਿ ਵਿਸ਼ਵਾਸ ਫਾਊਂਡੇਸ਼ਨ ਨੇ ਕੋਰੋਨਾ ਕਾਰਨ ਲੱਗੇ ਲੌਕਡਾਊਨ 'ਚ ਆਪਣੀ ਅਹਿਮ ਭੂਮਿਕਾ ਅਦਾ ਕੀਤੀ ਹੈ। ਉਨ੍ਹਾਂ ਨੇ 2500 ਲੋਕਾਂ ਦਾ ਖਾਣਾ ਦਿੱਤਾ, 2500 ਰਾਸ਼ਨ ਕਿੱਟ ਵੰਡੀਆਂ, 125 ਝੁੱਗੀ ਝੋਪੜੀਆਂ ਨੂੰ ਅਡਾਪਟ ਕੀਤਾ, 1500 ਪੁਲਿਸ ਵਾਲਿਆਂ ਨੂੰ ਮਾਸਕ ਅਤੇ ਸੈਨੇਟਾਈਜ਼ਰ ਵੀ ਵੰਡੇ ਹਨ।